channel punjabi
Canada International News North America

ਹੈਲਥ ਕੈਨੇਡਾ ਐਸਟ੍ਰਾਜੈਨੇਕਾ ਕੋਵਿਡ -19 ਟੀਕੇ ਦੀ ਸਮੀਖਿਆ ਦੇ ਆਖਰੀ ਪੜਾਅ ‘ਚ : ਸੀਨੀਅਰ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ

ਏਜੰਸੀ ਦੀ ਸੀਨੀਅਰ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ ਦੇ ਅਨੁਸਾਰ ਹੈਲਥ ਕੈਨੇਡਾ ਐਸਟ੍ਰਾਜੈਨੇਕਾ ਕੋਵਿਡ -19 ਟੀਕੇ ਦੇ ਉਮੀਦਵਾਰ ਦੀ ਸਮੀਖਿਆ ਕਰਨ ਦੇ ਆਪਣੇ “ਅੰਤਮ ਪੜਾਅ” ਤੇ ਹੈ। ਮੰਗਲਵਾਰ ਨੂੰ ਡਾ. ਸ਼ਰਮਾ ਨੇ ਇਸ ਸਬੰਧੀ ਦੱਸਦਿਆਂ ਕਿਹਾ ਕਿ ਇਸ ਸਬੰਧੀ ਕੰਮ ਚੱਲ ਰਿਹਾ ਹੈ ਤੇ ਲੈਬ ਵਿਚ ਟੈਸਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵੀ ਨਤੀਜਾ ਆਉਣ ‘ਤੇ ਜਲਦੀ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਹੈਲਥ ਕੈਨੇਡਾ ਦੇ ਰੈਗੂਲੇਟਰੀ ਮਾਹਿਰਾਂ ਨੇ ਦੱਸਿਆ ਕਿ ਇਸ ਸਬੰਧੀ ਅਕਤੂਬਰ, 2020 ਤੋਂ ਜਾਂਚ ਚੱਲ ਰਹੀ ਹੈ। ਇਸ ਦੇ ਟੀਕਿਆਂ ਨੂੰ ਬ੍ਰਿਟੇਨ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਲੋਂ ਮਨਜ਼ੂਰੀ ਮਿਲ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁੱਖ ਵਿਗਿਆਨੀ ਨੇ ਜੂਨ ਵਿੱਚ ਕਿਹਾ ਕਿ ਐਸਟਰਾਜ਼ੇਨੇਕਾ ਦੀ ਪ੍ਰਯੋਗਿਕ ਟੀਕਾ ਸ਼ਾਇਦ ਵਿਸ਼ਵ ਦੀ ਮੋਹਰੀ ਉਮੀਦਵਾਰ ਹੈ ਅਤੇ ਵਿਕਾਸ ਦੇ ਪੱਖੋਂ ਸਭ ਤੋਂ ਉੱਨਤ ਹੈ।

ਦਸ ਦਈਏ ਕੈਨੇਡਾ ਐਸਟ੍ਰਾਜੇਨੇਕਾ ਦੀਆਂ 20 ਮਿਲੀਅਨ ਖੁਰਾਕਾਂ, ਜਾਨਸਨ ਐਂਡ ਜਾਨਸਨ ਵੈਕਸੀਨ ਦੀਆਂ 38 ਮਿਲੀਅਨ ਅਤੇ ਨੋਵੈਕਸ ਵੈਕਸੀਨ ਦੀਆਂ 76 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਸਮਝੌਤਾ ਕਰ ਚੁੱਕਾ ਹੈ।

Related News

ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਲਾਈਵ ਗਲੋਬਲ ਵੈਬੀਨਾਰ ਅੱਜ, ਦੁਨੀਆ ਭਰ ਦੇ ਕਿਸਾਨ ਕਰਨਗੇ ਚਰਚਾ

Vivek Sharma

ਅਲਬਰਟਾ ‘ਚ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਮੌਤ ਅਤੇ 1,735 ਕੇਸ ਆਏ ਸਾਹਮਣੇ

Rajneet Kaur

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਦੋਹਾਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਭਾਰਤੀ ਵੋਟਰਾਂ ‘ਤੇ, ਟਰੰਪ ਨੇ PM ਮੋਦੀ ਨਾਲ ਦੇ ਵੀਡੀਓ ਕੀਤੇ ਜਾਰੀ

Vivek Sharma

Leave a Comment