channel punjabi
Canada International News North America

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

ਕੈਨੇਡਾ ਵਿੱਚ ਐਤਵਾਰ ਨੂੰ ਸੱਭ ਤੋਂ ਵੱਧ ਠੰਢਾ ਦਿਨ ਰਿਹਾ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪੋਲਰ ਵਰਟੈਕਸ (ਧਰੁਵੀ ਚੱਕਰਵਾਤ) ਕਾਰਨ ਠੰਢ ਵਿੱਚ ਵਾਧਾ ਦਰਜ ਕੀਤਾ ਗਿਆ।ਐਨਵਾਇਰਮੈਂਟ ਕੈਨੇਡਾ ਦੀ ਮੌਸਮ ਸਬੰਧੀ ਰਿਪੋਰਟ ਅਨੁਸਾਰ ਨੌਰਥਵੈਸਟ ਟੈਰੇਟਰੀਜ਼ ਦੇ ਵੈਕਵੀਟੀ ਇਲਾਕੇ ਵਿੱਚ ਮਨਫੀ 51·9 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਏਜੰਸੀ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਕੈਨੇਡਾ ਦਾ ਇਹ ਸੱਭ ਤੋਂ ਠੰਢਾ ਤਾਪਮਾਨ ਹੈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਟੈਰੀ ਲੈਂਗ ਨੇ ਸੋਮਵਾਰ ਨੂੰ ਆਖਿਆ ਕਿ ਆਖਰੀ ਵਾਰੀ ਕੈਨੇਡਾ ਵਿੱਚ ਐਨਾ ਤਾਪਮਾਨ ਮਾਰਚ 2017 ਵਿੱਚ ਦਰਜ ਕੀਤਾ ਗਿਆ ਸੀ । ਉਸ ਸਮੇਂ ਮੋਲਡ ਬੇਅ ਵਿੱਚ ਤਾਪਮਾਨ ਮਨਫੀ 54·7 ਡਿਗਰੀ ਤੱਕ ਅੱਪੜ ਗਿਆ ਸੀ। ਲੈਂਗ ਨੇ ਆਖਿਆ ਕਿ ਪੱਛਮੀ ਕੈਨੇਡਾ ਵਿੱਚ ਹੱਢ ਜਮਾ ਦੇਣ ਵਾਲੀ ਠੰਢ ਪੋਲਰ ਵਰਟੈਕਸ ਦੀ ਬਦੌਲਤ ਹੈ ਤੇ ਠੰਢੀਆਂ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਤਾਪਮਾਨ ਮਨਫੀ 60 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ।

ਏਜੰਸੀ ਦਾ ਕਹਿਣਾ ਹੈ ਕਿ ਇਸ ਨਾਲ ਪੱਛਮੀ ਪ੍ਰੋਵਿੰਸਾਂ, ਯੂਰੇਨੀਅਮ ਸਿਟੀ (ਸਸਕੈਚਵਨ), ਫੋਰਟ ਚਿਪਵਿਆਨ (ਅਲਬਰਟਾ),ਅਲਬਰਟਾ, ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ,ਪੂਰੇ ਪ੍ਰੇਰੀਜ਼, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਕਈ ਹਿੱਸਿਆਂ ਵਿੱਚ ਠੰਢ ਦਾ ਜ਼ੋਰ ਕਾਫੀ ਵੱਧ ਗਿਆ ਜਦਕਿ ਪੂਰਬੀ ਨੂਨਾਵਤ ਦੇ ਕਈ ਹਿੱਸਿਆਂ ਵਿੱਚ ਮੁਕਾਬਲਤਨ ਘੱਟ ਠੰਢ ਰਹੀ।

Related News

TDSB ਵਲੋਂ ਕਲਾਸਾਂ ਦੇ ਛੋਟੇ ਆਕਾਰ ਲਈ 38.7 ਮਿਲੀਅਨ ਡਾਲਰ ਦੀ ਮਦਦ ਕਰਨ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

Rajneet Kaur

ਟੋਰਾਂਟੋ, ਜੀਟੀਏ ਲਈ ਵਿੰਟਰ ਟ੍ਰੈਵਲ ਐਡਵਾਈਜ਼ਰੀ ਜਾਰੀ

Rajneet Kaur

ਸਸਕੈਚਵਨ ਵਿਚ ਤਕਰੀਬਨ 2 ਮਹੀਨਿਆਂ ਵਿਚ ਸਭ ਤੋਂ ਵੱਧ ਸਰਗਰਮ ਅਤੇ ਰੋਜ਼ਾਨਾ ਨਵੇਂ COVID-19 ਕੇਸ ਦਰਜ

Rajneet Kaur

Leave a Comment