channel punjabi
Canada International News North America

ਨਿਆਗਰਾ ਦੇ ਇਤਿਹਾਸ ਵਿਚ ਫੈਂਟਨੈਲ ਦੀ ਫੜੀ ਗਈ ਸਾਰਿਆਂ ਤੋਂ ਵੱਡੀ ਬਰਾਮਦਗੀ, ਪੁਲਿਸ ਨੇ 3.6 ਮਿਲੀਅਨ ਡਾਲਰ ਦਾ ਫੜਿਆ ਨਸ਼ਿਆਂ ਦਾ ਵੱਡਾ ਜ਼ਖ਼ੀਰਾ

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਨਿਆਗਰਾ ਰੀਜ਼ਨ ਵਿਖੇ ਕੈਨੇਡੀਅਨ ਪੁਲਿਸ ਵੱਲੋਂ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਇੰਨਾ ਨਸ਼ਿਆਂ ਦਾ ਅੰਦਾਜ਼ਨ ਬਾਜ਼ਾਰ ਮੁੱਲ ਲਗਭਗ 3.6 ਮਿਲੀਅਨ ਡਾਲਰ ਬਣਦਾ ਹੈ, ਇਸ ਬਰਾਮਦਗੀ ਨਾਲ ਇਹ ਨਿਆਗਰਾ ਦੇ ਇਤਿਹਾਸ ਵਿਚ ਫੈਂਟਨੈਲ ਦੀ ਫੜੀ ਗਈ ਸਾਰਿਆਂ ਤੋਂ ਵੱਡੀ ਬਰਾਮਦਗੀ ਬਣਦੀ ਹੈ।

ਪੁਲਿਸ ਵੱਲੋਂ ਤੇਜ਼ ਰਫ਼ਤਾਰ ਜਾ ਰਹੀ ਗੱਡੀ ਨੂੰ ਰੋਕਣ ਤੋ ਬਾਅਦ ਤਲਾਸ਼ੀ ਲੈਣ ਉਪਰੰਤ ਨਸ਼ਿਆਂ ਦੀ ਇਹ ਬਰਾਮਦਗੀ ਹੋਈ ਸੀ, ਜਿਸ ਤੋਂ ਬਾਅਦ ਅੱਗੇ ਵਾਰੰਟ ਤਹਿਤ ਕੁੱਝ ਘਰਾਂ ਵਿੱਚੋਂ ਲਈ ਗਈ ਤਲਾਸ਼ੀ ਵਿੱਚੋਂ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ।ਇਸ ਬਰਾਮਦਗੀ ਦੇ ਸਬੰਧ ਵਿੱਚ ਓਂਟਾਰਿਉ ਦੇ ਸ਼ਹਿਰ ਸੇਂਟ ਕੈਥਰਾਈਨ ਨਿਵਾਸੀ 56 ਸਾਲਾ ਪੀਟਰ ਕੈਪੋਂਸਿਨੀ ਉੱਤੇ ਇਸ ਘਟਨਾ ਦੇ ਸੰਬੰਧ ਵਿੱਚ ਵੱਖ-ਵੱਖ ਦੋਸ਼ ਲਾਏ ਗਏ ਹਨ।

ਉਸ ਨੂੰ ਹੁਣ ਅਨੇਕਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿੱਚ ਤਸਕਰੀ ਦੇ ਉਦੇਸ਼ ਨਾਲ ਫੈਂਟਨੈਲ ਨੂੰ ਕੋਲ ਰੱਖਣਾ, ਤਸਕਰੀ ਦੇ ਉਦੇਸ਼ ਨਾਲ ਕੋਕੀਨ ਨੂੰ ਰੱਖਣਾ, 5,000 ਹਜ਼ਾਰ ਡਾਲਰ ਦੀ ਰਕਮ ਜੁਰਮ ਦੀ ਕਮਾਈ ਚੋਂ ਰੱਖਣਾ ਅਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਸ਼ਾਮਲ ਹੈ।

Related News

ਕੇਨਟਕੀ ਯੂਨੀਵਰਸਿਟੀ ਦੇ ਬਾਸਕਟਬਾਲ ਖਿਡਾਰੀ ਟੈਰੇਂਸ ਕਲਾਰਕ ਦੀ ਕਾਰ ਹਾਦਸੇ ਵਿੱਚ ਮੌਤ

Rajneet Kaur

ਸਸਕੈਚਵਨ ਵਿਅਕਤੀ ਨੇ ਕੈਨੇਡਾ ‘ਚ ਹੀ ਤਿਆਰ ਕੀਤਾ 1949 Mercury M-47

Rajneet Kaur

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

Leave a Comment