channel punjabi
Canada International News North America

ਕੇਨਟਕੀ ਯੂਨੀਵਰਸਿਟੀ ਦੇ ਬਾਸਕਟਬਾਲ ਖਿਡਾਰੀ ਟੈਰੇਂਸ ਕਲਾਰਕ ਦੀ ਕਾਰ ਹਾਦਸੇ ਵਿੱਚ ਮੌਤ

ਇਸ ਸਾਲ ਐੱਨ. ਬੀ. ਏ ਡਰਾਫਟ ਦੀ ਤਿਆਰੀ ਕਰ ਰਹੇ ਕੇਨਟਕੀ ਯੂਨੀਵਰਸਿਟੀ ਦੇ ਫਰੈਸ਼ਮੈਨ ਬਾਸਕਟਬਾਲ ਖਿਡਾਰੀ ਟੈਰੇਂਸ ਕਲਾਰਕ ਦੀ ਵੀਰਵਾਰ ਨੂੰ ਕਾਰ ਹਾਦਸੇ ਵਿੱਚ ਮੌਤ ਹੋ ਗਈ।ਇਸ ਹਾਦਸੇ ਦੀ ਲਾਸ ਏਂਜਲਸ ਪੁਲਿਸ ਵਿਭਾਗ ਨੇ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ ਵੀਰਵਾਰ ਨੂੰ ਇਹ ਹਾਦਸਾ ਲੱਗਭਗ 2 ਵਜੇ ਵਾਪਰਿਆ, ਜਦੋਂ ਕਲਾਰਕ ਦੀ ਕਾਰ ਨੇ ਲਾਲ ਬੱਤੀ ਪਾਰ ਕਰ ਕੇ ਖੱਬੇ ਹੱਥ ਮੁੜਨ ਦੀ ਕੋਸ਼ਿਸ਼ ਕਰ ਰਹੇ ਇੱਕ ਵਾਹਨ ਵਿੱਚ ਟੱਕਰ ਮਾਰ ਦਿੱਤੀ। ਐੱਲ. ਏ. ਪੁਲਿਸ ਟ੍ਰੈਫਿਕ ਡਵੀਜ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਕਲਾਰਕ ਦਾ ਵਾਹਨ ਫਿਰ ਇੱਕ ਖੰਭੇ ਅਤੇ ਕੰਧ ਵਿੱਚ ਜਾ ਵੱਜਿਆ।

ਜਿਸ ਤੋਂ ਬਾਅਦ ਕਲਾਰਕ ਨੂੰ ਨੌਰਥ੍ਰਿਜ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਸਨੂੰ ਮ੍ਰਿਤਕ ਐਲਾਨਿਆ ਗਿਆ। ਕਲਾਰਕ ਨੇ ਮਾਰਚ ਵਿੱਚ ਐੱਨ. ਬੀ. ਏ. ਡਰਾਫਟ ਲਈ ਐਲਾਨ ਹੋਣ ਤੋਂ ਬਾਅਦ ਹਾਲ ਹੀ ਵਿੱਚ ਇੱਕ ਏਜੰਟ ਨਾਲ ਕਰਾਰ ਕੀਤਾ ਸੀ। ਕੈਂਟਕੀ ਵਿੱਚ ਉਸ ਨੇ ਆਪਣੇ ਪਹਿਲੇ 7 ਮੈਚਾਂ ਵਿਚ ਔਸਤਨ 10 ਅੰਕ ਅਤੇ ਤਿੰਨ ਰੀਬਾਊਂਡ ਹਾਸਲ ਕੀਤੇ ਅਤੇ ਪੈਰ ਦੀ ਸੱਟ ਕਾਰਨ ਉਹ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ।

ਕਲਾਰਕ ਦੀ ਏਜੰਸੀ ਦੇ ਪ੍ਰਧਾਨ ਨੇ ਇਸ ਉੱਭਰ ਰਹੇ ਖਿਡਾਰੀ ਦੀ ਮੌਤ ਮੌਕੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

Related News

ਅਮਰੀਕੀ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਸਸਕੈਚਵਨ ਸੂਬੇ ਤਕ ਪੁੱਜਿਆ

Vivek Sharma

ਇਸ ਸ਼ਹਿਰ ‘ਚ ਬੱਸ ਸਫ਼ਰ ਦੌਰਾਨ ਮਾਸਕ ਪਹਿਨਣਾ ਹੋਇਆ ਲਾਜ਼ਮੀ, ਬਿਨਾਂ ਮਾਸਕ ਸਵਾਰੀ ਨੂੰ ਬੱਸ ਤੋਂ ਉਤਾਰਨ ਦੇ ਹੁਕਮ

Vivek Sharma

6 ਲੱਖ ’ਚ ਵਿਕਿਆ ਚਾਰ ਪੱਤੀਆਂ ਵਾਲਾ ਇਹ ਪੌਦਾ

Rajneet Kaur

Leave a Comment