channel punjabi
Canada International News North America

ਓਨਟਾਰੀਓ: ਕਿਸਾਨ ਅੰਦੋਲਨ ਦੇ ਹੱਕ ‘ਚ ਬੋਲੇ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੇਨਰ,ਕਿਸਾਨ ਸਾਡੀਆਂ ਕਮਿਊਨਿਟੀਜ਼ ਨੂੰ ਅੰਨ ਮੁਹੱਈਆ ਕਰਵਾਉਂਦੇ ਹਨ ਜਿਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ

ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਸਬੰਧ ਵਿੱਚ ਓਨਟਾਰੀਓ ਵਿੱਚ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੇਨਰ ਨੇ ਆਖਿਆ ਕਿ ਅਸੀਂ ਹਮੇਸ਼ਾਂ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਸਿਹਤਮੰਦ ਲੋਕਾਂ ਤੇ ਕਮਿਊਨਿਟੀਜ਼ ਲਈ ਫੂਡ ਸਕਿਊਰਿਟੀ ਬਹੁਤ ਜ਼ਰੂਰੀ ਹੈ। ਕਿਸਾਨ ਸਾਡੀਆਂ ਕਮਿਊਨਿਟੀਜ਼ ਨੂੰ ਅੰਨ ਮੁਹੱਈਆ ਕਰਵਾਉਂਦੇ ਹਨ ਜਿਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ। ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਆਖਿਆ ਕਿ ਜਦੋਂ ਕਈ ਮਿਲੀਅਨ ਕਿਸਾਨ ਉਨ੍ਹਾਂ ਨਵੇਂ ਕਾਨੂੰਨਾਂ ਖਿਲਾਫ ਉੱਠ ਖੜ੍ਹੇ ਹੋਣ, ਜਿਨ੍ਹਾਂ ਕਾਰਨ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਖਤਰਾ ਹੋਵੇ, ਤਾਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਜਾਵੇ ਤੇ ਕਿਸੇ ਤਰ੍ਹਾਂ ਦਾ ਹੱਲ ਕੱਢਿਆ ਜਾਵੇ। ਕਈ ਮਹੀਨਿਆਂ ਤੱਕ ਅਸੀਂ ਓਨਟਾਰੀਓ ਵਾਸੀਆਂ ਤੋਂ ਮਨੁੱਖੀ ਇਤਿਹਾਸ ਦੇ ਇਸ ਸੱਭ ਤੋਂ ਵੱਡੇ ਅੰਦੋਲਨ ਬਾਰੇ ਗੱਲਾਂ ਸੁਣੀਆਂ ਤੇ ਕਈ ਤਰ੍ਹਾਂ ਦੀ ਫੁਟੇਜ ਵੀ ਵੇਖੀ।

ਭਾਰਤ ਦੇ ਕਿਸਾਨ ਦਿੱਲੀ ਦੀ ਸਰਹੱਦ ਉੱਤੇ ਇੱਕਠੇ ਹੋ ਰਹੇ ਹਨ ਤੇ ਸੜਕਾਂ ਉੱਤੇ ਹੀ ਬਣਾਏ ਗਏ ਆਰਜ਼ੀ ਟੈਂਟਾਂ ਵਿੱਚ ਰਹਿ ਰਹੇ ਹਨ ਤੇ ਹੱਡ ਜਮਾ ਦੇਣ ਵਾਲੇ ਤਾਪਮਾਨ ਵਿੱਚ ਸੜਕਾਂ ਉੱਤੇ ਹੀ ਸੌਣ ਲਈ ਮਜਬੂਰ ਹਨ। ਇੱਥੋਂ ਤੱਕ ਕਿ ਇਸ ਅੰਦੋਲਨ ਦੇ ਚੱਲਦਿਆਂ ਕਈ ਕਿਸਾਨ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ।ਪਰ ਕਿਸਾਨਾਂ ਵੱਲੋਂ ਇਹ ਸਿਲਸਿਲਾ ਅਜੇ ਵੀ ਬਾਦਸਤੂਰ ਜਾਰੀ ਹੈ, ਉਹ ਸ਼ਾਂਤਮਈ ਢੰਗ ਨਾਲ ਆਪਣੇ ਸੰਵਿਧਾਨਕ ਅਧਿਕਾਰ ਲਈ ਸੰਘਰਸ਼ ਕਰ ਰਹੇ ਹਨ। ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਅਜਿਹੇ ਕਿਸਾਨਾਂ ਉੱਤੇ ਹਿੰਸਕ ਕਾਰਵਾਈ, ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤੇ ਜਾਣ, ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾਂ, ਜੋ ਸਾਨੂੰ ਖਬਰਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਦਿਲ ਦਹਿਲਾ ਦੇਣ ਵਾਲੀ ਹੈ।ਓਨਟਾਰੀਓ ਦੀ ਗ੍ਰੀਨ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਆਸ ਕਰਦੀ ਹੈ ਕਿ ਇਸ ਮਸਲੇ ਦਾ ਸ਼ਾਂਤਮਈ ਢੰਗ ਨਾਲ ਹੱਲ ਵੀ ਨਿਕਲ ਆਵੇਗਾ। ਅਸੀਂ ਆਪਣੀਆਂ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਨੂੰ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਲਈ ਹੱਲਾਸ਼ੇਰੀ ਦਿੰਦੇ ਹਾਂ ਤਾਂ ਕਿ ਇਸ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ।

Related News

ਸ਼ਰਧਾਲੂਆਂ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਸ਼ਰਧਾਲੂ ਹੁਣ 2021 ‘ਚ ਕਰ ਸਕਣਗੇ ਦਰਸ਼ਨ

Vivek Sharma

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

Rajneet Kaur

ਟੋਰਾਂਟੋ ਦੇ ਉੱਤਰੀ ਸਿਰੇ ਵੱਲ ਦਿਨ ਦਿਹਾੜੇ ਚੱਲੀ ਗੋਲੀ,12 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ, 17 ਸਾਲਾ ਲੜਕੇ ਦੀ ਹਾਲਤ ਨਾਜ਼ੁਕ

Rajneet Kaur

Leave a Comment