channel punjabi
Canada International News North America

ਚੀਨ ਖ਼ਿਲਾਫ਼ ਲਾਮਬੰਦ ਹੋਏ ਕੈਨੇਡਾ ਦੇ ਸਮੂਹ ਸੰਸਦ ਮੈਂਬਰ, ਓਲੰਪਿਕ ਮੇਜ਼ਬਾਨੀ ਖੋਹਣ ਦੀ ਕੀਤੀ ਮੰਗ

ਓਟਾਵਾ : ਕੋਰੋਨਾ ਵਾਇਰਸ ਅਤੇ ਆਪਣੇ ਗੁਆਂਢੀ ਮੁਲਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਬਦਨਾਮੀ ਅਤੇ ਲਾਹਨਤਾਂ ਖੱਟਦੇ ਆ ਰਹੇ ਚੀਨ ਖ਼ਿਲਾਫ਼ ਹੁਣ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਵੀ ਝੰਡਾ ਚੁੱਕ ਲਿਆ ਹੈ। ਕਾਰਨ ਹੈ ਚੀਨ ਵਿੱਚ ਉਈਗਰ ਮੁਸਲਮਾਨਾਂ ’ਤੇ ਹੋ ਰਿਹਾ ਜ਼ੁਲਮ । ਇਸੇ ਲੜੀ ਵਿੱਚ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਿਮਾਂ ਦੇ ਕਥਿਤ ਕਤਲੇਆਮ ਨੂੰ ਲੈ ਕੇ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਇੰਟਰਨੈਸ਼ਨਲ ਕਮੇਟੀ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ 2022 ਦੀਆਂ ਓਲੰਪਿਕ ਖੇਡਾਂ ਚੀਨ ਦੀ ਥਾਂ ਕਿਸੇ ਹੋਰ ਦੇਸ਼ ਵਿੱਚ ਕਰਵਾਈਆਂ ਜਾਣ।
ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ 2022 ਦੀਆਂ ਖੇਡਾਂ ਨੂੰ ਇਤਿਹਾਸ ਵਿੱਚ ਉਸੇ ਤਰ੍ਹਾਂ ਯਾਦ ਕੀਤਾ ਜਾਵੇਗਾ, ਜਿਸ ਤਰ੍ਹਾਂ 1936 ਦੀਆਂ ਬਰਲਿਨ ਖੇਡਾਂ ਨੂੰ ਯਾਦ ਕੀਤਾ ਜਾਂਦਾ ਹੈ। 1936 ਦੀਆਂ ਓਲੰਪਿਕ ਖੇਡਾਂ ਦਾ ਆਯੋਜਨ ਐਡੌਲਫ਼ ਹਿਟਲਰ ਦੇ ਨਾਜੀ ਸ਼ਾਸਨ ਵੱਲੋਂ ਇੱਕ ਪ੍ਰੋਪੇਗੰਡਾ ਪਲੇਟਫਾਰਮ ਦੇ ਤੌਰ ’ਤੇ ਕੀਤਾ ਗਿਆ ਸੀ।

ਖਾਸ ਗੱਲ ਇਹ ਹੈ ਕਿ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਖੋਹਣ ਵਾਸਤੇ ਲਿਖੀ ਇਸ ਚਿੱਠੀ ’ਤੇ ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਐਮ.ਪੀਜ਼. ਦੇ ਨਾਲ-ਨਾਲ, ਵਿਰੋਧੀ ਪਾਰਟੀਆਂ ਕੰਜ਼ਰਵੇਟਿਵ, ਬਲੌਕ ਕਿਊਬਿਕ, ਨਿਊ ਡੈਮੋਕਰੇਟਿਕ ਪਾਰਟੀ ਅਤੇ ਗਰੀਨ ਪਾਰਟੀ ਦੇ ਸੰਸਦ ਮੈਂਬਰ ਸ਼ਾਮਲ ਹਨ।

ਕੈਨੇਡਾ ਦੀਆਂ ਸਾਰੀਆਂ ਪੰਜ ਮੁੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਚਿੱਠੀ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ਹਸਤਾਖਰ ਦੀ ਸ਼ੁਰੂਆਤ ਬਲੌਕ ਕਿਊਬਿਕ ਪਾਰਟੀ ਦੇ ਸੰਸਦ ਮੈਂਬਰ ਅਲੈਕਸਿਸ ਬਰੁਨਲੇ ਨੇ ਕੀਤੀ ਸੀ।

ਇਸ ਚਿੱਠੀ ਵਿੱਚ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਜਾਰੀ ਕੀਤੇ ਗਏ ਕੌਮਾਂਤਰੀ ਮਨੁੱਖੀ ਅਧਿਕਾਰ ਦੇ ਬਿਆਨ ਨੂੰ ਲੈ ਕੇ ‘ਹਾਊਸ ਆਫ਼ ਕਾਮਨਜ਼’ ਉਪ ਕਮੇਟੀ ਦਾ ਜ਼ਿਕਰ ਹੈ, ਜਿਸ ਵਿੱਚ ਚੀਨ ’ਤੇ ਸ਼ਿਨਜਿਆਂਗ ’ਚ ਉਈਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਦੇ ਕਤਲੇਆਮ ਕਰਨ ਦਾ ਦੋਸ਼ ਲਾਇਆ ਗਿਆ ਸੀ।

ਦੱਸ ਦੇਈਏ ਕਿ ਚੀਨ ਵਿਰੁੱਧ ਦੋਸ਼ ਹੈ ਕਿ ਉਹ ਆਪਣੇ ਇੱਥੇ ਰਹਿਣ ਵਾਲੇ ਉਈਗਰ ਮੁਸਲਿਮਾਂ ਦੀ ਜ਼ਬਰਦਸਤੀ ਨਸਬੰਦੀ ਕਰਦਾ ਹੈ ਅਤੇ ਉਨ੍ਹਾਂ ਨੂੰ ਸੁਧਾਰ ਘਰ ਵਿੱਚ ਰੱਖ ਕੇ ਆਪਣੇ ਏਜੰਡੇ ਨੂੰ ਅੱਗੇ ਵਧਾਉਂਦਾ ਹੈ।

ਕੈਨੇਡੀਅਨ ਐਮਪੀਜ਼ ਨੇ ਕਿਹਾ ਕਿ ਸਾਡੇ ਕੋਲ ਦੁਨੀਆ ਦੇ ਸਾਰੇ ਮਨੁੱਖੀ ਮਿਸ਼ਨਾਂ ਤੇ ਲੋਕਤੰਤਰਾਂ ਨੂੰ ਇਕੱਠਾ ਕਰਨ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਕੇ ਚੀਨ ਵਿਰੁੱਧ ਕਾਰਵਾਈ ਕਰਨ ਦਾ ਇਹ ਇੱਕ ਵਧੀਆ ਮੌਕਾ ਹੈ। ਅਸੀਂ ਅਜਿਹਾ ਇਸ ਆਧਾਰ ’ਤੇ ਕਰ ਸਕਦੇ ਹਾਂ ਕਿ ਇੱਕ ਅਜਿਹਾ ਦੇਸ਼, ਜੋ ਮਨੁੱਖਤਾ ਵਿਰੁੱਧ ਆਪਣੇ ਹੀ ਲੋਕਾਂ ਖਿਲਾਫ਼ ਸਭ ਤੋਂ ਮਾੜੇ ਅਪਰਾਧ ਨੂੰ ਅੰਜਾਮ ਦੇ ਰਿਹਾ ਹੈ, ਉਸ ਦੇ ਇੱਥੇ ਖੇਡਾਂ ਵਿੱਚ ਹਿੱਸਾ ਲੈਣ ਅਸੀਂ ਉਸ ਨੂੰ ਲਾਭ ਨਹੀਂ ਪਹੁੰਚਾ ਸਕਦੇ। ਬੀਜਿੰਗ ਵਿੰਟਰ ਓਲਪਿੰਕ ਅਤੇ ਪੈਰਾਓਲੰਪਿਕ ਖੇਡਾਂ ਦੇ ਬਾਈਕਾਟ ਦੇ ਪਿਛਲੇ ਸੱਦੇ ਦੇ ਉਲਟ ਇਸ ਵਾਰ ਸੰਸਦ ਮੈਂਬਰ ਚਾਹੁੰਦੇ ਹਨ ਕਿ ਉਹ ਖੇਡਾ ਜਾਰੀ ਰਹਿਣ, ਪਰ ਇਹ ਖੇਡਾਂ ਕਿਸੇ ਹੋਰ ਥਾਂ ਕਰਵਾਈਆਂ ਜਾਣ।

ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੁਝ ਲੋਕ ਇਸ ਗੱਲ ਨੂੰ ਲੈ ਕੇ ਬਹਿਸ ਕਰਨਗੇ ਕਿ ਖੇਡਾਂ ਅਤੇ ਸਿਆਸਤ ਦਾ ਰਲੇਵਾਂ ਨਹੀਂ ਕਰਨਾ ਚਾਹੀਦਾ, ਪਰ ਇਸ ਮਾਮਲੇ ਵਿੱਚ ਸਾਨੂੰ ਉਈਗਰ ਮੁਸਲਿਮਾਂ ਦੇ ਕਤਲੇਆਮ ਵਿਰੁੱਧ ਆਵਾਜ਼ ਚੁੁੱਕਣੀ ਚਾਹੀਦੀ ਹੈ। ਇਹ ਹੁਣ ਤੱਕ ਸਿਆਸੀ ਮੁੱਦਾ ਨਹੀਂ ਹੈ, ਪਰ ਇਹ ਮਨੁੱਖਤਾ ਵਿਰੁੱਧ ਕੀਤਾ ਜਾਣ ਵਾਲਾ ਅਪਰਾਧ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਕੈਨੇਡਾ ਦੀਆਂ ਸਾਰੀਆਂ ਪੰਜ ਮੁੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਚਿੱਠੀ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ਹਸਤਾਖਰ ਦੀ ਸ਼ੁਰੂਆਤ ਬਲੌਕ ਕਿਊਬਿਕ ਪਾਰਟੀ ਦੇ ਸੰਸਦ ਮੈਂਬਰ ਅਲੈਕਸਿਸ ਬਰੁਨਲੇ ਨੇ ਕੀਤੀ ਸੀ।

Related News

ਟੋਰਾਂਟੋ : ਪਬਲਿਕ ਹੈਲਥ ਨੇ ਸੂਬੇ ‘ਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਕੀਤੀ ਰਿਪੋਰਟ

Rajneet Kaur

ਫਾਈਜ਼ਰ ਕੰਪਨੀ ਦੇ ਕਾਰੋਨਾਈਵਰਸ ਟੀਕੇ ਬਾਰੇ ਕੈਨੇਡਾ ਦੀ ਸਮੀਖਿਆ ਜਲਦੀ ਹੋਵੇਗੀ ਪੂਰੀ : ਪੈੱਟੀ ਹਜਦੂ

Vivek Sharma

ਹੁਆਵੇਈ 5ਜੀ ਨੈੱਟਵਰਕ ਨੂੰ ਅਪਨਾਉਣ ਲਈ ਚੀਨ ਵਲੋਂ ਕੈਨੇਡਾ ‘ਤੇ ਪਾਇਆ ਜਾ ਰਿਹੈ ਦਬਾਅ: ਇਨੋਵੇਸ਼ਨ ਮੰਤਰੀ

team punjabi

Leave a Comment