channel punjabi
Canada International News North America

78 ਸਾਲਾ ਔਰਤ ਊਸ਼ਾ ਸਿੰਘ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ 2 ਵਿਅਕਤੀ ਗ੍ਰਿਫਤਾਰ

ਕੁਈਨ ਐਲਿਜ਼ਾਬੈਥ ਪਾਰਕ ਨੇੜੇ ਇੱਕ ਘਰ ਵਿੱਚ 78 ਸਾਲਾ ਔਰਤ ਊਸ਼ਾ ਸਿੰਘ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਐਤਵਾਰ ਨੂੰ ਦੋ ਵਿਅਕਤੀ ਜ਼ਬਰੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਊਸ਼ਾ ਸਿੰਘ ’ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਵੀਪੀਡੀ Sgt. Steve Addison ਨੇ ਕਿਹਾ ਕਿ ਇਹ ਇੱਕ ਦੁਖਦਾਈ ਅਤੇ ਬੇਵਕੂਫੀ ਭਰਿਆ ਜੁਰਮ ਸੀ ਜਿਸਦੀ ਵਜ੍ਹਾ ਨਾਲ ਇੱਕ ਮਾਸੂਮ ਔਰਤ ਦੀ ਜਾਨ ਚਲੀ ਗਈ, ਅਤੇ ਭਾਈਚਾਰੇ ਵਿੱਚ ਡਰ ਅਤੇ ਚਿੰਤਾ ਫੈਲ ਗਈ। ਇਸ ਮਾਮਲੇ ਵਿੱਚ ਵੈਨਕੁਵਰ ਪੁਲਿਸ ਨੇ 41 ਸਾਲਾ ਪਾਸਕਲ ਬੌਥੀਲੈਟ ਅਤੇ 47 ਸਾਲਾ ਸੈਂਡੀ ਪੈਰਸੀਅਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ’ਚੋਂ ਪਾਸਕਲ ’ਤੇ ਸੈਕਿੰਡ ਡਿਗਰੀ ਮਰਡਰ ਅਤੇ ਸੈਂਡੀ ਪੈਰਸੀਅਨ ’ਤੇ ਕਤਲ ਦੇ ਦੋਸ਼ ਲਗਾਏ ਗਏ ਹਨ।

ਪੁਲਿਸ ਅਜੇ ਵੀ ਸਬੂਤ ਇਕੱਠੇ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਹਮਲੇ ਬਾਰੇ ਜਾਣਕਾਰੀ ਹੋਵੇ ਤਾਂ ਉਹ 604-717-2500 ‘ਤੇ ਮੇਜਰ ਕ੍ਰਾਈਮ ਯੂਨਿਟ ਜਾਂ ਕ੍ਰਾਈਮ ਸਟਾਪਰਜ਼ ਨੂੰ 1-800-222-8477’ ਤੇ ਸਪੰਰਕ ਕਰਨ।

Related News

ਬਰੈਂਪਟਨ: ਪੀਲ ਰੀਜਨਲ ਪੁਲਿਸ ਨੇ 45 ਸਾਲਾਂ ਪੰਜਾਬੀ ਨੂੰ ਮੋਰਟਗੇਜ ਧੋਖਾਧੜੀ ਦੇ ਮਾਮਲੇ ‘ਚ ਕੀਤਾ ਗ੍ਰਿਫਤਾਰ

Rajneet Kaur

ਟੋਰਾਂਟੋ ਪਬਲਿਕ ਹੈਲਥ ਨੇ ਸਕਾਰਬੋਰੋ ਵਿੱਚ ਟੈਂਡਰਕੇਅਰ ਲਿਵਿੰਗ ਸੈਂਟਰ ਵਿਖੇ COVID-19 ਆਉਟਬ੍ਰੇਕ ਨੂੰ ਕੀਤਾ ‘ਓਵਰ’ ਘੋਸ਼ਿਤ

Rajneet Kaur

Cybercrime : ਕੋਰੋਨਾ ਮਹਾਮਾਰੀ ਦੌਰਾਨ ਫਿਸ਼ਿੰਗ ਵੈੱਬਸਾਈਟਾਂ ਵਿਚ 350 ਫ਼ੀਸਦੀ ਦਾ ਹੋਇਆ ਵਾਧਾ

Rajneet Kaur

Leave a Comment