channel punjabi
Canada International News North America

ਕੈਨੇਡਾ ‘ਚ ਨਵੀਆਂ ਯਾਤਰਾ ਪਾਬੰਦੀਆਂ ਹੋਈਆਂ ਲਾਗੂ,ਚਾਰ ਵੱਡੀਆਂ ਏਅਰਲਾਈਨਜ਼ ਨੇ ਮੈਕਸੀਕੋ ਅਤੇ ਕੈਰੇਬੀਅਨ ਦੀਆਂ ਸੇਵਾਵਾਂ ਕੀਤੀਆਂ ਮੁਅੱਤਲ

ਓਟਾਵਾ : ਕੈਨੇਡਾ ਵਿੱਚ ਅੱਜ ਤੋਂ ਨਵੀਆਂ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ । ਹੁਣ ਕੈਨੇਡਾ ਦੀਆਂ ਚਾਰ ਵੱਡੀਆਂ ਏਅਰਲਾਈਨਜ਼ ਨੇ ਮੈਕਸੀਕੋ ਅਤੇ ਕੈਰੇਬੀਅਨ ਦੀ ਆਪਣੀਆਂ ਸੇਵਾਵਾਂ ਨੂੰ ਅੱਜ ਤੋਂ ਮੁਅੱਤਲ ਕਰ ਦਿੱਤਾ ਹੈ । ਇਹ ਮੁਅੱਤਲੀ ਅਗਲੇ ਕਰੀਬ ਤਿੰਨ ਮਹੀਨਿਆਂ ਤਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ।

ਪ੍ਰਧਾਨ ਮੰਤਰੀ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਏਅਰ ਕੈਨੇਡਾ, WestJet, Sunwing ਅਤੇ Air Transat ਨੇ ਆਪਣੀਆਂ ਸੇਵਾਵਾਂ ਅਗਲੇ ਹੁਕਮਾਂ ਤਕ ਮੁਅੱਤਲ ਕਰ ਦਿੱਤੀਆਂ ਹਨ। ਕੈਨੇਡਾ ਸਰਕਾਰ ਵੱਲੋਂ ਇਹ ਫ਼ੈਸਲਾ ਕੋਰੋਨਾ ਦੇ ਫੈਲਣ ਨੂੰ ਘੱਟ ਕਰਨ ਦੀ ਕੋਸ਼ਿਸ਼ ਅਧੀਨ ਕੀਤਾ ਗਿਆ ਹੈ।


ਇਹ ਪਾਬੰਦੀਆਂ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ । ਪੀ.ਐੱਮ. ਟਰੂਡੋ ਦਾ ਕਹਿਣਾ ਹੈ ਕਿ ਏਅਰਲਾਈਨਜ਼ ਇਸ ਸਮੇਂ ਦੌਰਾਨ ਉਹਨਾਂ ਯਾਤਰੀਆਂ ਦੀ ਵਾਪਸੀ ਦਾ ਪ੍ਰਬੰਧ ਕਰਨਗੀਆਂ ਜਿਹਨਾਂ ਨੇ ਵਾਪਿਸ ਆਪਣੇ ਘਰਾਂ ਨੂੰ ਪਰਤਣਾ ਹੈ।


ਇਹ ਪੂਰੀ ਯੋਜਨਾ ਸਰਕਾਰ ਦੇ ਉਹਨਾਂ ਨਵੇਂ ਉਪਾਵਾਂ ਵਿਚੋਂ ਇਕ ਹੈ ਜਿਸ ਦਾ ਉਦੇਸ਼ ਫਰਵਰੀ ਮਹੀਨੇ ਬਸੰਤ ਰੁੱਤ ਦੌਰਾਨ ਕੈਨੇਡੀਅਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੈ ਤਾਂ ਜ਼ੋ ਦੇਸ਼ ਅੰਦਰ ਬੁਰੀ ਤਰ੍ਹਾਂ ਫੈਲ ਚੁੱਕੇ ਕੋਰੋਨਾ ਵਾਇਰਸ ‘ਤੇ ਨਕੇਲ ਕੱਸੀ ਜਾ ਸਕੇ।

Related News

ਟੋਰਾਂਟੋ : ਨੌਰਥ ਯੌਰਕ ‘ਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ

Rajneet Kaur

ਪੰਜਾਬ ਦੇ ਕਿਸਾਨ ਅੰਦੋਲਨ ਦੀ ਦੁਨੀਆ ਭਰ ‘ਚ ਚਰਚਾ

Vivek Sharma

ਇਕ ਨਿਉਵੈਸਟਮਿਨਸਟਰ ਕੇਅਰ ਹੋਮ ਦੀ ਪੁਨਰਵਾਸ ਇਕਾਈ ਦੇ ਅੱਠ ਵਸਨੀਕਾਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

Leave a Comment