channel punjabi
International News North America

ਕਿਸਾਨ ਦੇ ਆਗੂ ਨੇ ਭਾਪਜਾ ਦੀ ਕੀਤੀ ਨਿੰਦਾ,ਕਿਸਾਨਾਂ ਵੱਲੋਂ ਮਨਾਇਆ ਜਾਵੇਗਾ “ਸਦਭਾਵਨਾ ਦਿਵਸ’, 9 ਵਜੇ ਤੋਂ ਸ਼ਾਮ 5 ਵਜੇ ਤੱਕ’ ਭੁੱਖ ਕੀਤੀ ਜਾਵੇਗੀ ਹੜਤਾਲ

ਦਿੱਲੀ ਦੇ ਸਰਹੱਦ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦਿੱਲੀ ਦੇ ਲਾਲ ਕਿਲ੍ਹੇ’ ਤੇ ਭੜਕੀ ਹਿੰਸਾ ਦੇ ਬਾਅਦ ਤੇਜ਼ ਹੋ ਗਿਆ ਹੈ। ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਅਰਾਜਕਤਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਸਾਨਾਂ ਦੇ ਨੇਤਾਵਾਂ ਅਤੇ ਉਨ੍ਹਾਂ ਲੋਕਾਂ ਪ੍ਰਤੀ ਜੋ ਸੰਘਰਸ਼ ਦੀ ਹਮਾਇਤ ਕਰ ਰਹੇ ਸਨ, ਪ੍ਰਤੀ ਦਿੱਲੀ ਪੁਲਿਸ ਅਤੇ ਯੂ ਪੀ ਪੁਲਿਸ ਦੇ ਰਵੱਈਏ ਦੀ ਵੀ ਨਿੰਦਾ ਕੀਤੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ 30 ਜਨਵਰੀ ਨੂੰ ‘ਸਦਭਾਵਨਾ ਦਿਵਸ’ ਮਨਾਉਣਗੇ। ਅਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ’ ਭੁੱਖ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਯੋਜਨਾਬੱਧ ਝੂਠ ਤੇ ਹਿੰਸਾ ਫੈਲਾ ਰਹੀ ਹੈ, ਉਸਦੀ ਨਿੰਦਾ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ।

ਦੱਸ ਦਈਏ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਹੁਣ ਤਿੰਨ ਕਿਸਾਨ “ਵਿਰੋਧੀ” ਕਾਨੂੰਨਾਂ ਵਿਰੁੱਧ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ “ਸੰਪ੍ਰਦਾਈ” ਰੰਗ ਦੇ ਰਹੀ ਹੈ। ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਇੱਕ ਬਿਆਨ ‘ਚ ਕਿਹਾ ਕਿ “ਪਿਛਲੇ 3 ਦਿਨਾਂ ਤੋਂ ਸਰਕਾਰ ਨੇ ਜਿਸ ਤਰ੍ਹਾਂ ਗਾਜ਼ੀਪੁਰ ਸਰਹੱਦ ਤੇ ਸਿੰਘੂ ਸਰਹੱਦ ‘ਤੇ ਮਾਹੌਲ ਖਰਾਬ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਕਿਸਾਨ ਨੇਤਾਵਾਂ ਨੇ ਕਿਹਾ, ‘ਅਸੀਂ ਭਾਜਪਾ ਆਰਐਸਐਸ ਵੱਲੋਂ ਕਿਸਾਨਾਂ‘ ਤੇ ਹੋ ਰਹੇ ਜ਼ਬਰ ਦੀ ਨਿੰਦਾ ਕਰਦੇ ਹਾਂ। ਇਹ ਜਾਤੀ ਦਾ ਸਵਾਲ ਨਹੀਂ ਹੈ, ਇਹ ਧਰਮ ਦਾ ਮਾਮਲਾ ਹੈ, ਇਹ 80 ਫੀਸਦ ਆਬਾਦੀ ਦੇ ਪੇਟ ਦਾ ਮਾਮਲਾ ਹੈ।

ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਗਾਜੀਪੁਰ ਸਰਹੱਦ ‘ਤੇ ਭਾਜਪਾ ਦੇ ਹਮਲੇ ਅਤੇ ਇਸ ਅੰਦੋਲਨ ਨੂੰ ਤੋੜਨ ਦੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਹਰ ਮਹੀਨੇ ਤਿਰੰਗੇ ਵਿੱਚ ਲਪੇਟੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਆਪਣੇ ਦੇਸ਼ ਦੇ ਝੰਡੇ ਦੀ ਬੇਇੱਜ਼ਤੀ ਕਿਵੇਂ ਕਰ ਸਕਦੇ ਹਾਂ। ਦਸ ਦਈਏ ਕਿਸਾਨਾਂ ਨੇ ਮੰਗਲਵਾਰ ਦੀ ਘਟਨਾ ਤੋਂ ਬਾਅਦ ਹੁਣ 1 ਫਰਵਰੀ ਨੂੰ ਸੰਸਦ ਭਵਨ ਵੱਲ ਆਪਣਾ ਮਾਰਚ ਮੁਲਤਵੀ ਕਰ ਦਿੱਤਾ ਹੈ।

Related News

ਕੀ ਟਰੂਡੋ ਸਰਕਾਰ ਨੂੰ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪਵੇਗਾ ?

Vivek Sharma

ਵਿਨੀਪੈਗ ‘ਚ ਸੋਮਵਾਰ ਤੋਂ ਗ੍ਰੀਨ ਬਿਨ ਪਾਇਲਟ ਪ੍ਰਾਜੈਕਟ ਹੋਵੇਗਾ ਸ਼ੁਰੂ

Rajneet Kaur

ਖੰਨਾ ਨਜ਼ਦੀਕ ਪਿੰਡ ਖੇੜੀ ਨੌਧ ਸਿੰਘ ‘ਚ ਅੱਜ ਦੋ ਵਜੇ ਹੋਵੇਗਾ ਸਰਦੂਲ ਸਿਕੰਦਰ ਦਾ ਸਸਕਾਰ

Vivek Sharma

Leave a Comment