channel punjabi
Canada International News North America

ਟੋਰਾਂਟੋ ਪੁਲਿਸ ਕਥਿਤ ਤੌਰ ‘ਤੇ ਕਤਲ ਦੇ ਦੋਸ਼ ਵਿਚ ਜ਼ਮਾਨਤ ਦੀ ਉਲੰਘਣਾ ਕਰਨ ਵਾਲੀ ਔਰਤ ਦੀ ਭਾਲ ‘ਚ

ਟੋਰਾਂਟੋ ਪੁਲਿਸ ਇਕ ਅਜਿਹੀ ਔਰਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ‘ਤੇ ” ਸੈਕਿੰਡ ਡਿਗਰੀ” ਕਤਲ ਦੇ ਦੋਸ਼ ਵਿਚ ਜ਼ਮਾਨਤ ਮਿਲਣ ਤੋਂ ਬਾਅਦ “ਪੁਲਿਸ ਕੋਲੋਂ ਭੱਜਣ” ਦਾ ਦੋਸ਼ ਹੈ।

ਟੋਰਾਂਟੋ ਦੀ ਰਹਿਣ ਵਾਲੀ ਫੈਂਟਸੀਆ ਹੂ-ਹਿੰਗ ਉਨ੍ਹਾਂ ਤਿੰਨ ਲੋਕਾਂ ਵਿੱਚੋਂ ਇੱਕ ਸੀ ਜੋ ਟੋਰਾਂਟੋ ਦੇ 52 ਸਾਲਾ ਐਡਵਿਨ ਮੈਕਗੌਨ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਦੋਸ਼ ਲਾਇਆ ਗਿਆ ਸੀ।

ਮੈਕਗੌਨ ਨੂੰ 22 ਸਤੰਬਰ, 2019 ਨੂੰ ਰਾਤ 11 ਵਜੇ ਤੋਂ ਬਾਅਦ, ਐਂਟਰਿਮ ਕ੍ਰੇਸੈਂਟ ਦੇ ਇੱਕ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਬੁੱਧਵਾਰ, 2 ਅਕਤੂਬਰ ਨੂੰ, ਹੂ-ਹਿੰਗ ਤਿੰਨ ਲੋਕਾਂ ਵਿਚੋਂ ਇਕ ਸੀ ਜਿੰਨ੍ਹਾਂ ‘ਤੇ ਸੈਕਿੰਡ ਡਿਗਰੀ ਦੇ ਦੋਸ਼ ਲੱਗੇ ਸਨ। ਲਗਭਗ ਇਕ ਸਾਲ ਬਾਅਦ, 30 ਸਤੰਬਰ, 2020 ਨੂੰ ਹੂ-ਹਿੰਗ ਨੂੰ ਕਈ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਗਈ ਸੀ।

ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ ਕਿ ਉਹ ਕਥਿਤ ਤੌਰ ‘ਤੇ ਉਸ ਦੀ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਹੀ ਹੈ। ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਲੋਕਾਂ ਤੋਂ ਉਸ ਦੀ ਭਾਲ ਕਰਨ ਵਿਚ ਮਦਦ ਮੰਗ ਰਹੀ ਹੈ।

Related News

ਭਾਰਤ ਪੁੱਜੇ ਅਫ਼ਗਾਨੀ ਸਿੱਖ ਨਿਦਾਨ ਸਿੰਘ ਨੇ ਸੁਣਾਈ ਦਰਦ ਭਰੀ ਦਾਸਤਾਨ, ਰੌਂਗਟੇ ਖੜੇ ਕਰ ਦੇਣ ਵਾਲੀ ਹੈ ਤਸ਼ਦੱਦ ਦੀ ਕਹਾਣੀ!

Vivek Sharma

ਅਮਰੀਕੀ ਨਾਗਰਿਕਤਾ ਲਈ ਨਿਯਮ ਕੀਤੇ ਗਏ ਹੋਰ ਸਖ਼ਤ !

Vivek Sharma

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰ

Rajneet Kaur

Leave a Comment