channel punjabi
Canada International News North America

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਨਵਾਂ ਵਰਕ ਪਰਮਿਟ ਪ੍ਰੋਗਰਾਮ ਸ਼ੁਰੂ

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਨਵਾਂ ਵਰਕ ਪਰਮਿਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਬੁੱਧਵਾਰ ਤੋਂ ਅਰਜ਼ੀਆਂ ਸਵੀਕਾਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ।

ਬਹੁਤੇ ਲੋਕਾਂ ਨੂੰ ਸਥਾਈ ਤੌਰ ਉੱਤੇ ਕੈਨੇਡਾ ਵਿੱਚ ਸੈਟਲ ਕਰਵਾਉਣ ਲਈ ਰਾਜ਼ੀ ਕਰਨ ਵਾਸਤੇ ਫੈਡਰਲ ਸਰਕਾਰ ਵੱਲੋਂ ਇਸ ਮਹੀਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਸਮੇਂ ਆਖਿਆ ਸੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਸਾਬਕਾ ਵਿਦਿਆਰਥੀ, ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋ ਗਏ ਸਨ ਜਾਂ ਜਲਦ ਐਕਸਪਾਇਰ ਹੋਣ ਜਾ ਰਹੇ ਹਨ, ਉਹ ਹੁਣ ਓਪਨ ਵਰਕ ਪਰਮਿਟਸ ਲਈ ਅਪਲਾਈ ਕਰ ਸਕਦੇ ਹਨ।

ਇਸ ਪ੍ਰੋਗਰਾਮ ਤਹਿਤ ਪ੍ਰਭਾਵਿਤ ਵਿਅਕਤੀ ਕੰਮ ਦੀ ਤਲਾਸ਼ ਕਰਨ ਲਈ 18 ਹੋਰ ਮਹੀਨਿਆਂ ਵਾਸਤੇ ਦੇਸ਼ ਵਿੱਚ ਰਹਿ ਸਕਣਗੇ। ਫੈਡਰਲ ਸਰਕਾਰ ਦੇ ਅੰਦਾਜ਼ੇ ਮੁਤਾਬਕ ਇਸ ਪ੍ਰੋਗਰਾਮ ਨਾਲ 52,000 ਗ੍ਰੈਜੂਏਟਸ ਨੂੰ ਫਾਇਦਾ ਹੋਵੇਗਾ।

Related News

ਰੈਪ ਸਟਾਰ ਡਰੇਕ ਦੇ ਘਰ ਨੇੜੇ ਗੜਬੜ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਇੱਕ ਔਰਤ ਨੂੰ ਲਿਆ ਹਿਰਾਸਤ ‘ਚ

Rajneet Kaur

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ, ਪੁਲਿਸ ਨੇ ਯਾਤਰਾ ਨਾ ਕਰਨ ਦੀ ਕੀਤੀ ਹਦਾਇਤ

Vivek Sharma

ਵਾਹਨ ਚੋਰੀ ਦੇ ਦੋਸ਼ਾਂ ਅਧੀਨ ਦੋ ਪੰਜਾਬੀ ਪੁਲਿਸ ਨੇ ਕੀਤੇ ਗ੍ਰਿਫਤਾਰ

Vivek Sharma

Leave a Comment