channel punjabi
Canada International News North America

ਭੂਮੀਗਤ ਨਿਰਮਾਣ ਵਾਲੀ ਜਗ੍ਹਾ ਵਿੱਚ ਹੋਏ ਹਾਦਸੇ ਤੋਂ ਬਾਅਦ 1 ਦੀ ਮੌਤ

ਇੱਕ ਭੂਮੀਗਤ ਉਸਾਰੀ ਵਾਲੀ ਜਗ੍ਹਾ ‘ਤੇ ਹੋਏ ਇੱਕ ਹਾਦਸੇ ਤੋਂ ਬਾਅਦ 30 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਪੀਲ ਪੁਲਿਸ ਨੂੰ ਸ਼ਾਮ 5:45 ਵਜੇ ਦੇ ਕਰੀਬ ਇਕ ਉਦਯੋਗਿਕ ਹਾਦਸੇ ਲਈ ਮਿਸੀਸਾਗਾ ਦੇ ਕਾਵਥਰਾ ਰੋਡ ਅਤੇ ਹਾਇਨਸਿੰਥ ਬੁਲੇਵਰਡ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ।

ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਇਕ ਵਿਅਕਤੀ ਨੂੰ ਭੂਮੀਗਤ ਸੁਰੰਗ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਉਸਨੂੰ ਮ੍ਰਿਤਕ ਐਲਾਨਿਆ ਗਿਆ ਹੈ। ਉਸ ਵੇਲੇ ਤਿੰਨ ਹੋਰ ਵਿਅਕਤੀ ਸੁਰੰਗ ਵਿੱਚ ਸਨ ਪਰ ਜ਼ਖਮੀ ਨਹੀਂ ਹੋਏ । ਲੇਬਰ ਮੰਤਰਾਲੇ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਹੈ।

Related News

ਥੌਰਨਹਿੱਲ ਗੋਲੀਕਾਂਡ ‘ਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ,ਦੋਸ਼ੀ ਗ੍ਰਿਫਤਾਰ

Rajneet Kaur

ਅਲਬਰਟਾ ਸੂਬੇ ‘ਚ ਸੋਮਵਾਰ ਤੋਂ ਤਾਲਾਬੰਦੀ ਦੌਰਾਨ ਢਿੱਲ ਦੇਣ ਦਾ ਫੈਸਲਾ, ਹਦਾਇਤਾਂ ਦੀ ਪਾਲਣਾ ਜ਼ਰੂਰੀ

Vivek Sharma

KISAN ANDOLAN: ਚੰਡੀਗਡ਼੍ਹ ਵਿੱਚ ਹੋਈ ਕਿਸਾਨਾਂ ਦੀ ਮਹਾਂਪੰਚਾਇਤ, ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਵੰਗਾਰਿਆ, ਦਿੱਲੀ ਪੁਲਿਸ ਤਸਵੀਰਾਂ ਜਾਰੀ ਕਰਕੇ ਡਰਾਉਣ ਦੀ ਕੋਸ਼ਿਸ਼ ਨਾ ਕਰੇ : ਕਿਸਾਨ ਆਗੂ

Vivek Sharma

Leave a Comment