channel punjabi
Canada News North America

ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਕੀਤਾ ਖ਼ਬਰਦਾਰ! ਕਿਸੇ ਵੀ ਸਮੇਂ ਲਾਗੂ ਹੋ ਸਕਦੀਆਂ ਹਨ ਕਿ ਯਾਤਰਾ ਪਾਬੰਦੀਆਂ!

ਓਟਾਵਾ : ਕੈਨੇਡਾ ਸਰਕਾਰ ਵੱਲੋਂ ਲੋਕਾਂ ਨੂੰ ਵਿਦੇਸ਼ ਨਾ ਜਾਣ ਦੀ ਕੀਤੀ ਗਈ ਅਪੀਲ ਦਾ ਹੁਣ ਕੋਈ ਖਾਸ ਪ੍ਰਭਾਵ ਪੈਂਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੁਣ ਸਖਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਘੱਟੋ ਘੱਟ ਜਸਟਿਨ ਟਰੂਡੋ ਦੇ ਹਾਲ ਹੀ ਦੇ ਬਿਆਨ ਤੋਂ ਇਹ ਸਾਫ ਹੈ ਕਿ ਕੈਨੇਡਾ ਵਿੱਚ ਜਲਦੀ ਹੀ ਕਿਸੇ ਨਵੀਂ ਪਾਬੰਦੀ ਦਾ ਐਲਾਨ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਹ ਵੇਲਾ ਵਿਦੇਸ਼ ਜਾਣ ਦਾ ਨਹੀਂ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰ ਚੁੱਕੇ ਲੋਕ ਤੁਰੰਤ ਇਨ੍ਹਾਂ ਨੂੰ ਰੱਦ ਕਰ ਦੇਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਕੈਨੇਡਾ ਸਰਕਾਰ ਬਗ਼ੈਰ ਕਿਸੇ ਅਗਾਊਂ ਸੂਚਨਾ ਤੋਂ ਕਿਸੇ ਵੀ ਵੇਲੇ ਆਵਾਜਾਈ ਬੰਦਿਸ਼ਾਂ ਲਾਗੂ ਕਰ ਸਕਦੀ ਹੈ।

ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਵਿਦੇਸ਼ ਜਾ ਕੇ ਕੋਰੋਨਾ ਵਾਇਰਸ ਦੀ ਲਾਗ ਲਵਾ ਬੈਠਦੇ ਹਨ ਅਤੇ ਆਪਣੇ ਨਾਲ ਵਾਇਰਸ ਵੀ ਕੈਨੇਡਾ ਲੈ ਆਉਂਦੇ ਹਨ। ਇਸ ਕਰ ਕੇ ਮੈਂ ਇਕ ਵਾਰ ਫਿਰ ਕੈਨੇਡਾ ਵਾਸੀਆਂ ਨੂੰ ਸੁਚੇਤ ਕਰ ਰਿਹਾਂ ਕਿ ਮੁਲਕ ਤੋਂ ਬਾਹਰ ਨਾ ਜਾਉ।

ਜ਼ਿਕਰਯੋਗ ਹੈ ਕਿ ਇਸ ਵੇਲੇ ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਘਟਦੇ ਨਜ਼ਰ ਨਹੀਂ ਆ ਰਹੇ । ਹਾਲਾਂਕਿ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ, ਪਰ ਲੋਕਾਂ ਦੀ ਲਾਪ੍ਰਵਾਹੀ ਇਸ ‘ਤੇ ਭਾਰੀ ਪੈ ਰਹੀ ਹੈ। ਜਿੱਥੇ ਚਲਦੀਆਂ ਹੀ ਪ੍ਰਧਾਨ ਮੰਤਰੀ ਟਰੂਡੋ ਨੂੰ ਲੋਕਾਂ ਨੂੰ ਵਿਦੇਸ਼ ਯਾਤਰਾ ਰੱਦ ਕਰਨ ਦੀ ਚੇਤਾਵਨੀ ਜਾਰੀ ਕਰਨੀ ਪਈ ਹੈ।
ਵੈਸੇ ਪ੍ਰਧਾਨ ਮੰਤਰੀ ਨੂੰ ਇਹ ਵੀ ਚੇਤੇ ਰੱਖਣ ਦੀ ਜ਼ਰੂਰਤ ਹੈ ਕਿ ਦਸੰਬਰ ਮਹੀਨੇ ਦੌਰਾਨ ਉਹਨਾਂ ਦੇ ਮੰਤਰੀ ਅਤੇ ਵਿਧਾਇਕ ਵੀ ਵਿਦੇਸ਼ ਦੇ ਵਾਧੂ ਗੇੜੇ ਲਗਾਉਂਦੇ ਰਹੇ ਹਨ, ਹਾਲਾਂਕਿ ਇਸ ਲਈ ਉਹਨਾਂ ਨੇ ਕੋਈ ਨਾ ਕੋਈ ਅਜਿਹਾ ਬਹਾਨਾ ਵੀ ਬਣਾਇਆ ਕਿ ਜਿਸ ਨਾਲ ਇਹ ਲੱਗੇ ਕਿ ਉਹਨਾਂ ਦਾ ਜਾਣਾ ਜ਼ਰੂਰੀ ਸੀ।

Related News

ਬ੍ਰਿਟਿਸ਼ ਕੋਲੰਬੀਅਨਾਂ ਨੂੰ 1 ਅਪ੍ਰੈਲ ਤੋਂ ਸ਼ੂਗਰ ਡ੍ਰਿੰਕ ਅਤੇ ਆਨਲਾਈਨ ਵੇਚਣ ਵਾਲੇ ਉਤਪਾਦਾਂ ‘ਤੇ ਦੇਣਾ ਪਏਗਾ ਸੂਬਾਈ ਵਿਕਰੀ ਟੈਕਸ(PST)

Rajneet Kaur

Starbucks ਕੈਨੇਡਾ ਦੇ ਆਪਣੇ 300 ਸਟੋਰ ਮਾਰਚ ਦੇ ਅੰਤ ਤੱਕ ਕਰ ਦੇਵੇਗਾ ਬੰਦ !

Vivek Sharma

ਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ ਇਕ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

Rajneet Kaur

Leave a Comment