channel punjabi
Canada International News North America

ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਹੋਰ ਖਰੀਦਣ ਦਾ ਸਮਝੌਤਾ

ਕੈਨੇਡਾ ਵਿਚ ਕੋਰੋਨਾ ਵੈਕਸੀਨ ਦੀ ਖੁਰਾਕ ਲੋਕਾਂ ਨੂੰ ਲੱਗਣੀ ਸ਼ੁਰੂ ਹੋ ਗਈ ਹੈ। ਤਰਜੀਹ ਦੇ ਆਧਾਰ ‘ਤੇ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ ਤੇ ਕੁਝ ਲੋਕਾਂ ਨੂੰ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਵੀ ਮਿਲਣ ਵਾਲੀ ਹੈ। ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਹੋਰ ਖਰੀਦਣ ਦਾ ਸਮਝੌਤਾ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਮੋਡਰਨਾ ਅਤੇ ਫਾਈਜ਼ਰ ਨਾਲ ਸਮਝੌਤੇ ਹੋਣ ਦਾ ਅਰਥ ਹੈ ਕਿ ਇਸ ਸਾਲ ਕੈਨੇਡਾ ਕੋਵਿਡ-19 ਟੀਕੇ ਦੀਆਂ ਕਰੀਬ 80 ਮਿਲੀਅਨ ਖੁਰਾਕਾਂ ਸੁਰੱਖਿਅਤ ਕਰ ਸਕੇਗਾ।

ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਮੌਡਰਨਾ ਅਤੇ ਫਾਈਜ਼ਰ ਟੀਕਿਆਂ ਦੀਆਂ 548,950 ਖੁਰਾਕਾਂ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਨਾ ਸਿਰਫ ਕੈਨੇਡੀਅਨਾਂ ਲਈ ਵੈਕਸੀਨ ਪੂਰੀ ਤਰ੍ਹਾਂ ਮੁਫ਼ਤ ਹੈ, ਬਲਕਿ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਇਸ ਲਈ ਭੁਗਤਾਨ ਕਰਨ ਲਈ ਆਪਣੇ ਫੰਡਾਂ ਦੀ ਵਰਤੋਂ ਨਹੀਂ ਕਰਨੀ ਪਵੇਗੀ।

ਫੈਡਰਲ ਸਰਕਾਰ ਇਨ੍ਹਾਂ ਟੀਕਿਆਂ ਦੀ ਕੀਮਤ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਬੰਧਿਤ ਕਰਨ ਲਈ ਲੋੜੀਂਦੀ ਸਪਲਾਈ ਨੂੰ ਵੀ ਕਵਰ ਕਰ ਰਹੀ ਹੈ। ਲੌਂਗ ਟਰਮ ਕੇਅਰ ਹੋਮ ਦੇ ਮੁੱਦੇ ‘ਤੇ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਦੁਹਰਾਇਆ ਕਿ ਸਾਡੇ ਬਜ਼ੁਰਗਾਂ ਨੂੰ ਸੁਰੱਖਿਅਤ ਅਤੇ ਸਿਹਤਯਾਬ ਰੱਖਣਾ ਸਾਡੀਆਂ ਮੁੱਖ ਪਹਿਲਾਂ ‘ਚੋਂ ਇੱਕ ਹੋਣਾ ਚਾਹੀਦਾ ਹੈ। ਫੈੱਡਰਲ ਲਿਬਰਲ ਸਰਕਾਰ ਲਗਾਤਾਰ ਸ਼ਹਿਰਾਂ ਅਤੇ ਸੂਬਿਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ, ਚਾਹੇ ਉਹ ਪਹਿਲ ਦੇ ਆਧਾਰ ‘ਤੇ ਸੀਨੀਅਰਜ਼ ਤੱਕ ਵੈਕਸੀਨ ਪਹੁੰਚਾਉਣਾ ਹੋਵੇ ਜਾਂ ਸੀਏਐੱਫ ਰਾਹੀਂ ਬਜ਼ੁਰਗਾਂ ਦੀ ਦੇਖਭਾਲ ਅਤੇ ਪ੍ਰਬੰਧਨ ‘ਚ ਮਦਦ ਮੁਹੱਈਆ ਕਰਵਾਉਣੀ ਹੋਵੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਸੁਰੱਖਿਆ ਲਈ ਸੂਬਿਆਂ ਅਤੇ ਸ਼ਹਿਰਾਂ ਨੂੰ 740 ਮਿਲੀਅਨ ਡਾਲਰ ਦੀ ਫੰਡਿੰਗ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਫਾਲ ਇਕੋਨਮਿਕ ਸਟੇਟਮੈਂਟ ‘ਚ ਲੌਂਗ ਟਰਮ ਕੇਅਰ ਫੰਡ ਲਈ 1 ਬਿਲੀਅਨ ਡਾਲਰ ਦੀ ਰਾਸ਼ੀ ਸੁਰੱਖਿਅਤ ਰੱਖੀ ਗਈ ਹੈ। ਇਸਦੇ ਨਾਲ ਹੀ ਐੱਮ.ਪੀ ਸੋਨੀਆ ਸਿੱਧੂ ਨੇ ਓਨਟਾਰੀਓ ‘ਚ ਮੁੜ੍ਹ ਤੋਂ ਐਮਰਜੈਂਸੀ ਐਲਾਨੇ ਜਾਣ ਦੇ ਸਬੰਧ ‘ਚ ਗੱਲ ਕਰਦਿਆਂ ਕਿਹਾ ਕਿ ਜਦੋਂ ਤੱਕ ਸਾਰਿਆਂ ਤੱਕ ਕੋਵਿਡ-19 ਵੈਕਸੀਨ ਦੀ ਪਹੁੰਚ ਨਹੀਂ ਹੁੰਦੀ, ਉਦੋਂ ਤੱਕ ਅਸੀਂ ਸਾਰਿਆਂ ਨੂੰ ਕੋਵਿਡ-19 ਦੇ ਫੈਲਾਅ ਨੂੰ ਸੀਮਤ ਰੱਖਣ ਅਤੇ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ।ਜਿੰਨਾ ਸੰਭਵ ਹੋ ਸਕੇ ਬਿਨ੍ਹਾਂ ਲੋੜ੍ਹ ਤੋਂ ਘਰ ਤੋਂ ਬਾਹਰ ਨਾ ਜਾਈਏ, ਸਰੀਰਕ ਦੂਰੀ ਬਣਾਈ ਰੱਖੀਏ, ਅਤੇ ਕੋਵਿਡ-19 ਅਲਰਟ ਐਪ ਡਾਉਨਲੋਡ ਕਰਕੇ ਇੱਕ ਦੂਜੇ ਨੂੰ ਸੰਭਾਵੀ ਖ਼ਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ।

Related News

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

Rajneet Kaur

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇੱਕ ਸਾਲ ਤੱਕ ਲਈ ਕਰੂਜ਼ ਸਮੁੰਦਰੀ ਜਹਾਜ਼ਾਂ ‘ਤੇ ਲਗਾਈ ਪਾਬੰਦੀ !

Vivek Sharma

CORONA FORECAST : ਓਂਟਾਰੀਓ ਵਿੱਚ ਰੋਜ਼ਾਨਾ ਸਾਹਮਣੇ ਆਉਣਗੇ 1000 ਨਵੇਂ ਮਾਮਲੇ

Vivek Sharma

Leave a Comment