channel punjabi
Canada International News North America

ਕੈਂਬ੍ਰਿਜ ਨੇੜੇ ਹਾਈਵੇਅ 401 ਉੱਤੇ ਦੋ ਗੱਡੀਆਂ ਦੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ

ਕੈਂਬ੍ਰਿਜ ਨੇੜੇ ਹਾਈਵੇਅ 401 ਉੱਤੇ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਰਾਤੀਂ 8:30 ਵਜੇ ਗੁਐਲਫ ਲਾਈਨ ਤੋਂ ਇੱਕ ਕਿਲੋਮੀਟਰ ਪਹਿਲਾਂ ਹਾਈਵੇਅ ਦੀਆਂ ਪੂਰਬ ਵਾਲੀਆਂ ਲੇਨਜ਼ ਉੱਤੇ ਹੋਇਆ। ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਦਸੇ ਤੋਂ ਠੀਕ ਪਹਿਲਾਂ ਸਿਲਵਰ ਰੰਗ ਦੀ ਐਸਯੂਵੀ ਬਹੁਤ ਤੇਜ਼ੀ ਨਾਲ ਟਰੈਫਿਕ ਦੇ ਅੰਦਰ ਤੇ ਕਦੇ ਬਾਹਰ ਜਾ ਰਹੀ ਸੀ। ਜਦੋਂ ਇਹ ਗੱਡੀ ਸੱਜੀ ਲੇਨ ਵਿੱਚ ਸੀ ਤਾਂ ਉਸੇ ਸਮੇਂ ਇੱਕ ਟਰਾਂਸਪੋਰਟ ਟਰੱਕ ਇਸ ਨਾਲ ਆ ਟਕਰਾਇਆ। ਪੁਲਿਸ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਦੋ ਪੁਰਸ਼ਾਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਐਸਯੂਵੀ ਅਤੇ ਟਰੈਕਟਰ ਟਰੇਲਰ ਵਿਚਕਾਰ ਹੋਈ ਟੱਕਰ ਵਿੱਚ ਦੋ ਪੰਜਾਬੀ ਮੂਲ ਦੇ ਬਰੈਪਟਨ ਨਿਵਾਸੀ ਨੌਜਵਾਨਾਂ ਦੀ ਮੌਤ ਹੋ ਗਈ। ਇਹਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਸੰਘਾ (22) ਅਤੇ ਕੈਲੇਡਨ ਸਿਟੀ ਦਾ ਰਹਿਣ ਵਾਲਾ ਨੌਜਵਾਨ ਮੰਨਤ ਖੰਨਾ ਸਪੁੱਤਰ ਦੀਪ ਖੰਨਾ ਵਜੋਂ ਹੋਈ ਜੋ ਕਿ ਇਕ ਟਰਾਂਸਪੋਰਟਰ ਹੈ।

ਹਾਈਵੇਅ ਦੀਆਂ ਪੂਰਬ ਵਾਲੀਆਂ ਲੇਨਜ਼ ਦੇ ਹਾਈਵੇਅ 6 ਉੱਤੇ ਸਵੇਰ ਵੇਲੇ ਬੰਦ ਰਹਿਣ ਦੀ ਸੰਭਾਵਨਾ ਹੈ।

Related News

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

ਕੋਵਿਡ 19 ਦੇ ਸੰਪਰਕ ‘ਚ ਆਉਣ ਤੋਂ ਬਾਅਦ ਟਰਾਂਸਿਟ ਡਰਾਇਵਰ ਦੀ ਮੌਤ

Rajneet Kaur

ਚੋਣ ਨਤੀਜਿਆਂ ਖ਼ਿਲਾਫ਼ ਟਰੰਪ ਸਮਰਥਕਾਂ ਦਾ ਹੰਗਾਮਾ, 30 ਗ੍ਰਿਫਤਾਰ

Vivek Sharma

Leave a Comment