channel punjabi
Canada News North America

ਕਿਊਬਿਕ ਸੂਬੇ’ਚ ਪਹਿਲੇ ਦਿਨ ਦਾ ਕਰਫਿਊ ਸਫ਼ਲ ਰਹਿਣ ‘ਤੇ ਪ੍ਰੀਮੀਅਰ ਫ੍ਰਾਂਸੋ ਲੇਗੌਲਟ ਨੇ ਨਾਗਰਿਕਾਂ ਅਤੇ ਪੁਲਿਸ ਦਾ ਕੀਤਾ ਧੰਨਵਾਦ

ਕਿਊਬਿਕ ਸਿਟੀ : ਕਿਊਬਿਕ ਸੂਬੇ ਦੇ ਪ੍ਰੀਮੀਅਰ ਫ੍ਰਾਂਸੋ ਲੇਗੌਲਟ ਨੇ ਪ੍ਰੋਵਿੰਸ ਦੇ ਕੋਵਿਡ-19 ਕਰਫਿਊ ਦੀ ਪਹਿਲੀ ਰਾਤ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਟਵੀਟ ਕਰਦੇ ਹੋਏ ਕਿਹਾ,”ਮੈਂ ਕਰਫਿਊ ਨਾਲ ਕੱਲ ਜੋ ਕੁਝ ਵਾਪਰਿਆ ਉਸ ਨੂੰ ਸਾਵਧਾਨੀ ਨਾਲ ਵੇਖਿਆ ਅਤੇ ਮੈਂ ਕਿਊਬਿਕ ਭਰ ਵਿੱਚ ਪੁਲਿਸ ਦੇ ਮਿਸਾਲੀ ਕੰਮ ਨੂੰ ਸਲਾਮ ਕਰਨਾ ਚਾਹੁੰਦਾ ਹਾਂ। ਮੈਂ ਇਸ ਮੌਕੇ ਕਿਊਬੈਕਰਜ਼ ਦੇ ਸ਼ਾਨਦਾਰ ਸਹਿਯੋਗ ਲਈ ਧੰਨਵਾਦ ਕਰਦਾ ਹਾਂ।”
‘ਆਪਣਾ ਖਿਆਲ ਰੱਖਣਾ।’

ਉਧਰ ਮੌਂਟ੍ਰੀਅਲ ਦੇ ਬੇਘਰ ਲੋਕਾਂ ਨੇ ਮੰਗ ਕੀਤੀ ਹੈ ਕਿ ਲਗਭਗ ਸਾਰੇ ਰਾਤ ਆਸਰਿਆਂ ਦੇ ਐਮਰਜੈਂਸੀ ਮੰਜੇ ਭਰ ਗਏ ਹਨ ਅਤੇ ਮੰਗ ਨੂੰ ਵਧਾਉਣ ਲਈ ਹੋਰ ਜਗ੍ਹਾ ਦੀ ਜ਼ਰੂਰਤ ਹੋਏਗੀ । ਇਸ ਬਾਰੇ ਓਲਡ ਬਰੂਅਰ ਮਿਸ਼ਨ ਦੇ ਪ੍ਰਧਾਨ ਅਤੇ ਸੀਈਓ, ਜੇਸਨ ਹਿਊਜ਼ ਨੇ ਕਿਹਾ, “ਸਾਡੇ ਕੋਲ ਕੋਈ ਖਾਲੀ ਅਸਾਮੀ ਨਹੀਂ ਹੈ, ਸਭ ਕੁਝ ਭਰਿਆ ਹੋਇਆ ਹੈ।”

ਦੱਸ ਦਈਏ ਕਿ ਕਿਊਬਿਕ ਸੂਬੇ ਵਿਚ ਸ਼ਨੀਵਾਰ ਰਾਤ ਤੋਂ ਅਧਿਕਾਰਤ ਤੌਰ ‘ਤੇ ਕਰਫਿਊ ਲਾਗੂ ਹੋ ਗਿਆ ਹੈ। ਇਹ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ।

ਸੂਬੇ ਵਿਚ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਰਾਤ ਨੂੰ ਕਰਫਿਊ ਲਾਉਣ ਦੀ ਵਜ੍ਹਾ ਇਹ ਹੈ ਕਿ ਬਹੁਤੇ ਪ੍ਰੋਗਰਾਮ ਜਾਂ ਪਾਰਟੀਆਂ ਰਾਤ ਸਮੇਂ ਆਯੋਜਿਤ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਲੋਕਾਂ ਵਲੋਂ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿਸ ਕਾਰਨ ਵਾਇਰਸ ਦੇ ਪ੍ਰਸਾਰ ਦਾ ਜ਼ੋਖ਼ਮ ਵੱਧ ਜਾਂਦਾ ਹੈ।

ਕਿਊਬਿਕ ਵਿਚ ਰਾਤ ਦਾ ਕਰਫਿਊ 8 ਫਰਵਰੀ ਤੱਕ ਹਰ ਰੋਜ਼ ਲੱਗੇਗਾ। ਉੱਥੇ ਹੀ ਇਸ ਨੂੰ ਲੈ ਕੇ ਮਾਂਟਰੀਅਲ ਦੇ ਲੋਕਾਂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਅਕਸਰ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਅਤੇ ਇਸ ਨਾਲ ਹੋਰ ਪਰੇਸ਼ਾਨੀ ਵਧਣ ਦਾ ਖ਼ਦਸ਼ਾ ਹੈ। ਹਾਲਾਂਕਿ ਸ਼ਹਿਰ ਦੇ ਕੌਂਸਲਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਪੁਲਿਸ ਵਲੋਂ ਰਾਤ ਦੀ ਡਿਊਟੀ ਵਾਲੇ ਲੋਕਾਂ ਨੂੰ ਤੰਗ-ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਕਰਫਿਊ ਦੇ ਸਮੇਂ ਦੌਰਾਨ ਘਰੋਂ ਬਾਹਰ ਹੋਣ ਦਾ ਕੋਈ ਸਹੀ ਕਾਰਨ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੇਘਰੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਜੁਰਮਾਨਾ ਨਹੀਂ ਲਾਇਆ ਜਾਵੇਗਾ।

Related News

ਨਹੀਂ ਰੁਕਿਆ ਕੋਰੋਨਾ ਦਾ ਕਹਿਰ, ਕੈਨੇਡਾ ‘ਚ ਸ਼ਨੀਵਾਰ ਨੂੰ 1800+ ਨਵੇਂ ਮਾਮਲੇ ਕੀਤੇ ਗਏ ਦਰਜ

Vivek Sharma

ਟੋਰਾਂਟੋ: ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਰਹੱਸਮਈ ਹਾਲਤ ‘ਚ ਹੋਈ ਮੌਤ

Rajneet Kaur

we charity ਪ੍ਰੋਗਰਾਮ ਵਿਵਾਦ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਮੰਗੀ ਮੁਆਫ਼ੀ

Rajneet Kaur

Leave a Comment