channel punjabi
Canada International News North America

ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ,ਕਮਲ ਖਹਿਰਾ ਨੇ ਇਸ ਸਬੰਧ ਵਿੱਚ ਟਵਿੱਟਰ ‘ਤੇ ਦਿੱਤੀ ਜਾਣਕਾਰੀ

ਕੋਰੋਨਾ ਵਾਇਰਸ ਪਾਬੰਦੀਆਂ ਦੌਰਾਨ ਕੈਨੇਡਾ ਵਿਚ ਕਈ ਰਾਜਨੀਤਕ ਮੈਂਬਰ ਵਿਦੇਸ਼ ਯਾਤਰਾ ‘ਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿਚ ਪੰਜਾਬੀ ਮੂਲ ਦੀ ਐੱਮ. ਪੀ. ਕਮਲ ਖਹਿਰਾ ‘ਤੇ ਵੀ ਗਾਜ਼ ਡਿੱਗੀ ਹੈ। ਖਹਿਰਾ ਨੇ ਲਿਬਰਲ ਸਰਕਾਰ ਦੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਹ ਐੱਮ. ਪੀ. ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।

ਕਮਲ ਖਹਿਰਾ ਨੇ ਐਤਵਾਰ ਦੁਪਹਿਰ ਨੂੰ ਇਸ ਸਬੰਧ ਵਿੱਚ ਟਵਿੱਟਰ ਉੱਤੇ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਭਾਵੇਂ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਦਾ ਇਹ ਸਫਰ ਕਾਫੀ ਜ਼ਰੂਰੀ ਸੀ ਪਰ ਉਹ ਨਹੀਂ ਚਾਹੁੰਦੀ ਕਿ ਉਸ ਕਾਰਨ ਮਹਾਂਮਾਰੀ ਨਾਲ ਲੜ ਰਹੀ ਸਰਕਾਰ ਦਾ ਧਿਆਨ ਆਪਣੇ ਕੰਮ ਤੋਂ ਭਟਕੇ। ਇਸ ਲਈ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਦੀ ਪਾਰਲੀਆਮੈਂਟਰੀ ਸੈਕਟਰੀ ਦੀਆਂ ਜਿ਼ੰਮੇਵਾਰੀਆਂ ਤੋਂ ਉਹ ਪਾਸੇ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਉਹ 23 ਦਸੰਬਰ, 2020 ਨੂੰ ਸਿਆਟਲ, ਵਾਸਿ਼ੰਗਟਨ ਗਈ ਸੀ ਤੇ 31 ਦਸੰਬਰ, 2020 ਨੂੰ ਪਰਤ ਆਈ।

ਖਹਿਰਾ ਨੇ ਆਖਿਆ ਕਿ ਇਹ ਮੈਮੋਰੀਅਲ ਸਤੰਬਰ ਵਿੱਚ ਚੱਲ ਵੱਸੇ ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਵੀ ਰੱਖਿਆ ਗਿਆ ਸੀ। ਉਨ੍ਹਾਂ ਆਖਿਆ ਕਿ ਮੈਮੋਰੀਅਲ ਵਿੱਚ 10 ਤੋਂ ਵੀ ਘੱਟ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਸਾਰੀਆਂ ਪਬਲਿਕ ਹੈਲਥ ਗਾਈਡਲਾਈਨਜ਼ ਦਾ ਪਾਲਣ ਹਮੇਸ਼ਾਂ ਕਰਦੀ ਰਹੀ ਹੈ ਤੇ ਕਰਦੀ ਰਹੇਗੀ।ਇੱਥੇ ਦੱਸਣਾ ਬਣਦਾ ਹੈ ਕਿ ਮਾਰਚ 2020 ਵਿੱਚ ਖਹਿਰਾ ਆਪ ਵੀ ਕੋਵਿਡ-19 ਵਾਇਰਸ ਦੀ ਚਪੇਟ ਵਿੱਚ ਆ ਗਈ ਸੀ ਪਰ ਬਾਅਦ ਵਿੱਚ ਉਹ ਸਿਹਤਯਾਬ ਹੋ ਗਈ। ਉਨ੍ਹਾਂ ਬਰੈਂਪਟਨ ਦੀ ਲਾਂਗ ਟਰਮ ਕੇਅਰ ਫੈਸਿਲਿਟੀ ਵਿੱਚ ਵਾਲੰਟੀਅਰ ਨਰਸ ਵਜੋਂ ਵੀ ਸਮਾਂ ਗੁਜ਼ਾਰਿਆ। ਲਿਬਰਲ ਐਮਪੀ ਪਹਿਲੀ ਵਾਰੀ 2015 ਵਿੱਚ ਬਰੈਂਪਟਨ ਵੈਸਟ ਹਲਕੇ ਤੋਂ ਚੁਣੀ ਗਈ ਸੀ।

Related News

ਪੂਰਬੀ ਅਫਰੀਕਾ ‘ਚ ਛੁੱਟੀਆਂ ਬਿਤਾਉਣ ਤੋਂ ਬਾਅਦ ਵਿਕਟੋਰੀਆ ਸਿਟੀ ਕੌਂਸਲਰ ਨੇ ਮੰਗੀ ਮੁਆਫੀ

Rajneet Kaur

ਟਰੰਪ ਤੋਂ ਬਾਅਦ ਹੁਣ ਉਨ੍ਹਾਂ ਦਾ ਬੇਟਾ ਕੋਰੋਨਾ ਪਾਜ਼ੀਟਿਵ

Rajneet Kaur

ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

team punjabi

Leave a Comment