channel punjabi
Canada International News North America

BIG NEWS : ਜਾਣੋ ਕੌਣ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਾਲ 2021 ਦਾ ਜਨਮ ਲੈਣ ਵਾਲਾ ਪਹਿਲਾ ਬੱਚਾ !

ਵਿਕਟੋਰੀਆ : ਨਵੇਂ ਸਾਲ 2021 ਦਾ ਪੂਰੀ ਦੁਨੀਆ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਕੁਝ ਇਸੇ ਤਰ੍ਹਾਂ ਦਾ ਸਵਾਗਤ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 2021 ਦੇ ਪੈਦਾ ਹੋਏ ਪਹਿਲੇ ਬੱਚੇ ਦਾ ਕੀਤਾ ਗਿਆ । ਬ੍ਰਿਟਿਸ਼ ਕੋਲੰਬੀਆ ਵਿਚ ਨਵੇਂ ਸਾਲ ਦੇ ਪਹਿਲੇ ਜਨਮੇ ਬੱਚੇ ਦਾ ਐਲਾਨ ਕੀਤਾ ਗਿਆ ਹੈ । ਇਹ ਇਕ ਬੱਚੀ ਹੈ ਜਿਸਦਾ ਜਨਮ ਬੀ.ਸੀ. ਦੇ ‘ਵੈਨਕੂਵਰ’ ਵਿੱਚ ਔਰਤਾਂ ਦੇ ਹਸਪਤਾਲ ਵਿਖੇ ਸਵੇਰੇ 12:21 ਵਜੇ ਹੋਇਆ ਹੈ। ਬੱਚੀ ਦਾ ਭਾਰ ਸੱਤ ਪੌਂਡ ਅਤੇ ਚਾਰ ਔਂਸ ਹੈ।
ਹਸਪਤਾਲ ਦੇ ਅਨੁਸਾਰ, ਅਜੇ ਤੱਕ ਬੱਚੀ ਦਾ ਨਾਮ ਨਹੀਂ ਰੱਖਿਆ ਗਿਆ ਹੈ ।

ਜੱਚਾ ਅਤੇ ਬੱਚਾ ਦੋਵੇਂ ਸਿਹਤਮੰਦ ਹਨ । ਮਾਪਿਆਂ, ਕੈਥਰੀਨ ਹੈਰੀਸਨ ਅਤੇ ਡਾਰਸੀ ਡੋਬਰਸਟਾਈਨ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਨਾਲ ਬੇਹੱਦ ਖੁਸ਼ ਹਨ।
ਇਸ ਬਾਰੇ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ । ਇਸ ਤੋਂ ਜ਼ਿਆਦਾ ਹੋਰ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

ਇਸ ਦੌਰਾਨ ‘ਫਰੇਸਰ’ ਵਿਖੇ ਪੈਦਾ ਹੋਏ ਪਹਿਲੇ ਬੱਚੇ ਵਾਰੇ ‘ਫਰੇਸਰ ਹੈਲਥ’ ਨੇ ਜਾਣਕਾਰੀ ਸਾਂਝੀ ਕੀਤੀ। ਫਰੇਸਰ ਖੇਤਰ ਵਿਖੇ 2021 ਦਾ ਪੈਦਾ ਹੋਇਆ ਪਹਿਲਾ ਬੱਚਾ, ਬੀ.ਸੀ.’ਚ ਜਨਮੇ ਪਹਿਲੇ ਬੱਚੇ ਤੋਂ ਸਿਰਫ ਕੁਝ ਮਿੰਟਾਂ ਬਾਅਦ ਸਵੇਰੇ 12:29 ਵਜੇ ਆਇਆ । ਇਹ ਇੱਕ ਕੁੜੀ ਹੈ! ਫਰੇਸਰ ਵਿਖੇ ਪਹਿਲੇ ਨਵੇਂ ਸਾਲ ਦਾ ਬੱਚਾ ‘ਸਰੀ ਮੈਮੋਰੀਅਲ ਹਸਪਤਾਲ’ ਵਿਖੇ ਪੈਦਾ ਹੋਇਆ । ਇਸਦਾ ਨਾਂ ਰਹਿਮਤ ਪਾਂਗਲੀ ਹੈ। ਬੱਚੀ ਦਾ ਭਾਰ 3,215 ਗ੍ਰਾਮ ਹੈ। ਫ੍ਰੇਸਰ ਹੈਲਥ ਨੇ ਇਸ ਸਾਲ ਦੇ ਪਹਿਲੇ ਬੱਚੇ ਦੀ ਤਸਵੀਰ ਉਸਦੇ ਮਾਪਿਆਂ ਨਾਲ ਟਵੀਟ ਕੀਤੀ ਹੈ।

ਉਧਰ ਪਿਛਲੇ ਇੱਕ ਸਾਲ ਦੌਰਾਨ ਮਾਪਿਆਂ ਦੁਆਰਾ ਬੱਚਿਆਂ ਲਈ ਚੁਣੇ ਗਏ ਚੋਟੀ ਦੇ ਨਾਮ ਬਾਰੇ ਵੀ ਸਾਂਝ ਪਾਈ ਗਈ । 2020 ਵਿਚ ਪੈਦਾ ਹੋਏ ਬੱਚਿਆਂ ਲਈ ਇਕ ਵਾਰ ਫਿਰ ‘ਓਲੀਵੀਆ’ ਸਭ ਤੋਂ ਮਸ਼ਹੂਰ ਨਾਮ ਰਿਹਾ । ਵਾਈਟਲ ਸਟੈਟਿਸਟਿਕਸ ਏਜੰਸੀ ਦੇ 1 ਜਨਵਰੀ ਤੋਂ 17 ਦਸੰਬਰ, 2020 ਦੇ ਮੁੱਢਲੇ ਅੰਕੜਿਆਂ ਅਨੁਸਾਰ ਓਲੀਵੀਆ ਤੋਂ ਬਾਅਦ ਲਿਲੀਅਮ, ਓਲੀਵਰ, ਨੂਹ, ਲੁਕਾਸ, ਏਮਾ, ਥਿਓਡੋਰ, ਬੈਂਜਾਮਿਨ, ਈਥਨ ਅਤੇ ਸ਼ਾਰਲੋਟ ਦਾ ਨੰਬਰ ਆਉਂਦਾ ਹੈ।

Related News

ਅਲਬਰਟਾ ਨੇ ਵੀਰਵਾਰ ਨੂੰ ਕੋਵਿਡ 19 ਦੇ 582 ਨਵੇਂ ਕੇਸ ਅਤੇ 13 ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

ਅੱਜ ਤੋਂ ਮਾਂਨਟਰੀਅਲ, ਕਿਊਬਿਕ ਸਿਟੀ ਅਤੇ ਕਿਊਬੈਕ ਦਾ ਕੁਝ ਖੇਤਰ ਰੈੱਡ ਜੋ਼ਨ ਵਿੱਚ, ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ

Vivek Sharma

ਰੱਖਿਆ ਸਾਂਝੇਦਾਰੀ ਲਈ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਕਰਨਗੇ ਭਾਰਤ ਦਾ ਦੌਰਾ

Vivek Sharma

Leave a Comment