channel punjabi
International News USA

ਰੱਖਿਆ ਸਾਂਝੇਦਾਰੀ ਲਈ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਕਰਨਗੇ ਭਾਰਤ ਦਾ ਦੌਰਾ

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਵੱਡੀ ਰੱਖਿਆ ਸਾਂਝੇਦਾਰੀ ਸਬੰਧੀ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ । ਅਮਰੀਕਾ ‘ਚ ਸੱਤਾ ਪਰਿਵਰਤਨ ਤੋਂ ਬਾਅਦ Biden ਸਰਕਾਰ ਦੇ ਕਿਸੇ ਮੰਤਰੀ ਦਾ ਇਹ ਪਹਿਲਾ ਭਾਰਤ ਦੌਰਾ ਹੋਵੇਗਾ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਰੱਖਿਆ ਮੰਤਰੀ ਆਸਟਿਨ ਅਗਲੇ ਹਫ਼ਤੇ ਆਪਣੇ ਭਾਰਤੀ ਹਮ-ਅਹੁਦਾ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਤੇ ਦੋਵਾਂ ਦੇਸ਼ਾਂ ਵਿਚਾਲੇ ਵੱਡੀ ਰੱਖਿਆ ਸਾਂਝੇਦਾਰੀ ਨੂੰ ਅਮਲੀਜਾਮਾ ਪਹਿਨਾਉਣ ਦੇ ਤੌਰ-ਤਰੀਕਿਆਂ ‘ਤੇ ਚਰਚਾ ਕਰਨਗੇ।

ਆਸਟਿਨ 19 ਤੋਂ 21 ਮਾਰਚ ਤਕ ਭਾਰਤ ਦੇ ਦੌਰੇ ‘ਤੇ ਰਹਿਣਗੇ। ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਕਾਰਜਵਾਹਕ ਮੰਤਰੀ ਡੇਵਿਡ ਐੱਫ ਹੇਲਵੀ ਨੇ ਕਿਹਾ ਕਿ ਭਾਰਤ ‘ਚ ਉਹ (ਆਸਟਿਨ) ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦੂਸਰੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਭਾਰਤ ਨਾਲ ਸੂਚਨਾ ਅਦਾਨ-ਪ੍ਰਦਾਨ ਵਧਾਉਣ, ਖੇਤਰੀ ਰੱਖਿਆ ਸਮਝੌਤੇ, ਰੱਖਿਆ ਵਪਾਰ ਤੇ ਨਵੇਂ ਖੇਤਰਾਂ ‘ਚ ਸਹਿਯੋਗ ਸਮੇਤ ਵੱਡੀ ਰੱਖਿਆ ਸਾਂਝੇਦਾਰੀ ਨੂੰ ਲਾਗੂ ਕਰਨ ‘ਤੇ ਚਰਚਾ ਕਰਨਗੇ। ਆਸਟਿਨ ਭਾਰਤ ਦੌਰੇ ਤੋਂ ਪਹਿਲਾਂ ਜਾਪਾਨ ਤੇ ਦੱਖਣੀ ਕੋਰੀਆ ਵੀ ਜਾਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ‘ਚ ਤੇਜ਼ੀ ਆਈ ਹੈ। ਜੂਨ 2016 ‘ਚ ਅਮਰੀਕਾ ਨੂੰ ਭਾਰਤ ਦੇ ਮੁੱਖ ਰੱਖਿਆ ਸਾਂਝੇਦਾਰ ਦਾ ਦਰਜਾ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਸਾਲਾਂ ‘ਚ ਕਈ ਅਹਿਮ ਰੱਖਿਆ ਤੇ ਸੁਰੱਖਿਆ ਸਮਝੌਤਿਆਂ ‘ਤੇ ਦਸਤਖ਼ਤ ਹੋਏ ਹਨ।

Related News

ਕੈਨੇਡਾ ‘ਚ ਸੈਲਮੋਨੇਲਾ ਬਿਮਾਰੀ ਕਾਰਨ 339 ਲੋਕ ਹੋਏ ਬਿਮਾਰ, 48 ਲੋਕਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

Rajneet Kaur

ਮੀਨਾ ਹੈਰਿਸ ਨੇ ਇਕ ਪ੍ਰਦਰਸ਼ਨ ਦੀ ਫੋਟੋ ਸਾਂਝੀ ਕਰਦੇ ਹੋਏ ਕਿਸਾਨ ਅੰਦੋਲਨ ਪ੍ਰਤੀ ਸਮਰਥਨ ਕੀਤਾ ਵਿਅਕਤ

Rajneet Kaur

ਕੈਲਗਰੀ ‘ਚ ਤੜਕਸਾਰ ਹੋਈ ਗੋਲੀਬਾਰੀ, ਇੱਕ ਫ਼ੱਟੜ

Vivek Sharma

Leave a Comment