channel punjabi
Canada News North America

ਓਂਟਾਰੀਓ ਦੇ ਵਿੱਤ ਮੰਤਰੀ ਰਾਡ ਫਿਲਿਪਸ ਨੇ ਦਿੱਤਾ ਅਸਤੀਫਾ, ਨਾਲ ਦੀ ਨਾਲ ਹੋਇਆ ਮਨਜ਼ੂਰ !

ਟੋਰਾਂਟੋ : ਓਂਟਾਰੀਓ ਦੀ ਸਿਆਸਤ ਵਿੱਚ ਉਲਟਫੇਰ ਦਾ ਦੌਰ ਜਾਰੀ ਹੈ। ਸੂਬੇ ਦੇ ਵਿੱਤ ਮੰਤਰੀ ਰਾਡ ਫਿਲਿਪਸ ਨੇ ਅਸਤੀਫਾ ਦੇ ਦਿੱਤਾ ਹੈ । ਜਿਹੜਾ ਪ੍ਰੀਮੀਅਰ ਡਗ ਫੋਰਡ ਨੇ ਨਾਲ ਦੀ ਨਾਲ ਮਨਜ਼ੂਰ ਕਰ ਲਿਆ ਹੈ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਹੈ ਕਿ ਫੋਰਡ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਦੌਰਾਨ ਛੁੱਟੀਆਂ ਕੱਟਣ ਵਾਸਤੇ ਕੈਰੇਬੀਅਨ ਦੀ ਨਿੱਜੀ ਯਾਤਰਾ ‘ਤੇ ਜਾਣ ਦੇ ਚਲਦਿਆਂ ਵਿੱਤ ਮੰਤਰੀ ਰਾਡ ਫਿਲਿਪਸ ਦੀ ਤਿੱਖੀ ਅਲੋਚਨਾ ਹੋ ਰਹੀ ਸੀ। ਘਰ ਪਰਤਣ ਤੋਂ ਬਾਅਦ ਉਹਨਾਂ ਕੈਬਨਿਟ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ । ਵਿੱਤ ਮੰਤਰੀ ਰਾਡ ਫਿਲਿਪਸ ਦੇ ਵਾਪਸ ਪਰਤਣ ਤੋਂ ਕੁਝ ਘੰਟਿਆਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਵਿੱਤ ਮੰਤਰੀ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ। ਫੋਰਡ ਨੇ ਕਿਹਾ, “ਇੱਕ ਸਮੇਂ ਜਦੋਂ ਓਂਟਾਰੀਓ ਦੇ ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਅੱਜ ਦਾ ਅਸਤੀਫਾ ਇੱਕ ਪ੍ਰਦਰਸ਼ਨ ਹੈ ਕਿ ਸਾਡੀ ਸਰਕਾਰ ਆਪਣੇ ਆਪ ਨੂੰ ਉੱਚੇ ਪੱਧਰ ‘ਤੇ ਰੱਖਣ ਦੀ ਸਾਡੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੀ ਹੈ।”

ਉਧਰ ਫਿਲਿਪਸ ਨੇ ਇਕ ਬਿਆਨ ਜਾਰੀ ਕਰਕੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੀ ਗੱਲ ਸਾਂਝੀ ਕੀਤੀ। ਆਪਣੇ ਬਿਆਨ ਵਿੱਚ ਉਹਨਾਂ ਕਿਹਾ, ‘ਛੁੱਟੀਆਂ ਵਿਚ ਸਫ਼ਰ ਕਰਨਾ ਗ਼ਲਤ ਫ਼ੈਸਲਾ ਸੀ, ਅਤੇ ਮੈਂ ਇਕ ਵਾਰ ਫਿਰ ਆਪਣੀ ਮੁਆਫੀ ਦੀ ਪੇਸ਼ਕਸ਼ ਕਰਦਾ ਹਾਂ।’

ਇਸ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਵਿੱਤ ਮੰਤਰੀ ਦੀ ਭੂਮਿਕਾ ਸੰਭਾਲਣ ਲਈ ਪੀਟਰ ਬੈਥਲੇਨਫਲਵੀ, ਜੋ ਕਿ ਖਜ਼ਾਨਾ ਬੋਰਡ ਦੇ ਪ੍ਰਧਾਨ ਵੀ ਹਨ, ਨੂੰ ਨਿਯੁਕਤ ਕੀਤਾ ਹੈ। ਬੈਥਲੇਨਫਲਵੀ ਹੁਣ 2021 ਦਾ ਬਜਟ ਪੇਸ਼ ਕਰਨਗੇ।

Related News

2020 ਦੇ ਅੰਤ ਤੱਕ ਕੈਨੇਡਾ ਦੇ ਸਕਦਾ ਹੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ !

Vivek Sharma

ਓਨਟਾਰੀਓ ਦੀ ਅਦਾਲਤ ਨੇ ਤਿੰਨ ਵੱਡੀਆਂ ਤੰਬਾਕੂ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਮੁਅੱਤਲ ਕਰਨ ਦਾ ਦਿਤਾ ਆਦੇਸ਼

Rajneet Kaur

ਪੁਲਿਸ ਵੱਲੋਂ Amber Alert ਜਾਰੀ ਕੀਤੇ ਜਾਣ ਤੋਂ ਬਾਅਦ ਦੋ ਛੋਟੇ ਬੱਚਿਆਂ ਨੂੰ ਲੱਭਿਆ ਸੁਰੱਖਿਅਤ :WRPS

Rajneet Kaur

Leave a Comment