channel punjabi
International News

HAPPY NEW YEAR 2021: ਭਾਰਤ ਵਿਚ ਨਵੇਂ ਸਾਲ 2021 ਦੀ ਹੋਈ ਸ਼ੁਰੂਆਤ

ਸਾਰੀ ਦੁਨੀਆ ਨੂੰ ਜਿਸ ਘੜੀ ਦਾ ਇੰਤਜਾਰ ਸੀ ਆਖ਼ਰਕਾਰ ਉਹ ਘੜੀ ਅੱਜ ਆ ਹੀ ਗਈ । ਹਰ ਕੋਈ ਸਾਲ 2020 ਦੀਆਂ ਖੱਟੀਆਂ ਯਾਦਾਂ ਨੂੰ ਛੱਡ ਅੱਗੇ ਵਧਣਾ ਚਾਹੁੰਦਾ ਹੈ। ਸਾਰੀ ਦੁਨੀਆ ਨਵੇਂ ਸਾਲ 2021 ਦਾ ਸਵਾਗਤ ਕਰਨ ਲਈ ਤਿਆਰ ਹੈ। ਭਾਰਤ ਵਿੱਚ ਨਵੇਂ ਸਾਲ 2021 ਦੀ ਸ਼ੁਰੂਆਤ ਹੋ ਗਈ ਹੈ। ਨਵੇਂ ਸਾਲ 2021 ਦੀ ਸ਼ੁਰੁਆਤ ਦੇ ਨਾਲ ਹੀ ਹਰ ਕੋਈ ਆਸਵੰਦ ਹੈ ਕਿ ਇਹ ਸਾਲ ਸਭ ਸਭ ਲਈ ਚੰਗਾ, ਬਿਹਤਰੀਨ ਅਤੇ ਕਾਮਯਾਬੀ ਵਾਲਾ ਹੋਵੇ।

ਨਵੇਂ ਸਾਲ ਦਾ ਸਵਾਗਤ ਕਰਨ ਵਾਲਾ ਆਸਟਰੇਲੀਆ ਪਹਿਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਜਸ਼ਨ ਕਰਕੇ ਸਿਡਨੀ ਨਵੇਂ ਸਾਲ ਦਾ ਸਵਾਗਤ ਕਰਨ ਵਾਲਾ ਪਹਿਲਾ ਸ਼ਹਿਰ ਮੰਨਿਆ ਜਾਂਦਾ ਹੈ। ਪਰ ਅਸਲ ਵਿੱਚ ਇਹ ਸਹੀ ਨਹੀਂ ਹੈ। ਨਵੇਂ ਸਾਲ ਦਾ ਸਵਾਗਤ ਕਰਨ ਵਾਲੇ ਦੁਨੀਆ ਦੇ ਪਹਿਲੇ ਦੇਸ਼ ਟੋਂਗਾ, ਸਮੋਆ ਤੇ ਕ੍ਰਿਸਮਸ/ਕੀਰੀਬਾਤੀ ਦੇ ਪ੍ਰਸ਼ਾਂਤ ਟਾਪੂ ਹਨ। ਇੱਥੇ ਨਵਾਂ ਸਾਲ 31 ਦਸੰਬਰ ਨੂੰ ਸਵੇਰੇ 10 ਵਜੇ ਜਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੁੰਦਾ ਹੈ।

ਨਵੇਂ ਸਾਲ ਦਾ ਸਵਾਗਤ ਕਰਨ ਵਾਲਾ ਆਖਰੀ ਦੇਸ਼ ਸੰਯੁਕਤ ਰਾਜ ਦੇ ਨੇੜਲਾ ਹੌਉਲੈਂਡ ਤੇ ਬੇਕਰ ਆਈਲੈਂਡ ਹੈ, ਜਿੱਥੇ ਨਵਾਂ ਸਾਲ ਦੁਪਹਿਰ 12 ਵਜੇ ਜਾਂ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਸ਼ੁਰੂ ਹੁੰਦਾ ਹੈ।

ਹਲਾਂਕਿ ਇਸ ਸਾਲ ਦਾ New Year ਪਹਿਲਾਂ ਜਿਹਾ ਨਹੀਂ ਹੈ। ਹੁਣ ਵੀ ਕਈ ਦੇਸ਼ਾਂ ਵਿੱਚ ਕੋਰੋਨਾ ਦੀ ਦਹਿਸ਼ਤ ਬਰਕਰਾਰ ਹੈ ।ਕੋਰੋਨਾ ਮਹਾਮਾਰੀ ਕਰਕੇ ਕਈ ਦੇਸ਼ਾਂ ਵਿੱਚ 31 ਦਸੰਬਰ ਦੀਆਂ ਪਾਰਟੀਆਂ ‘ਤੇ ਪਾਬੰਦੀ ਲਾਈ ਗਈ ਹੈ ਤੇ ਲੋਕਾਂ ਨੂੰ ਭੀੜ ਇਕੱਠਾ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।

ਆਸਟਰੇਲੀਆ ਵਿੱਚ ਸਿਡਨੀ ਦਾ ਨਵਾਂ ਸਾਲ ਪੂਰੀ ਦੁਨੀਆ ਵਿੱਚ ਆਪਣੇ ਜਸ਼ਨਾਂ ਲਈ ਜਾਣਿਆ ਜਾਂਦਾ ਹੈ, ਪਰ ਇਸ ਸਾਲ ਸਿਡਨੀ ਨਿਵਾਸੀਆਂ ਨੂੰ ਵੀ ਘਰ ਦੇ ਅੰਦਰ ਰਹਿਣ ਦੀ ਹੀ ਸਲਾਹ ਦਿੱਤੀ ਗਈ ਹੈ।

ਦੱਸ ਦਈਏ ਕਿ ਨਵੇਂ ਸਾਲ ਦਾ ਸਮਾਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਸ਼ੁਰੂ ਹੁੰਦਾ ਹੈ। ਨਿਊ ਈਅਰ 2021 ਨੇ ਸਮੋਆ ਤੇ ਨਿਊਜ਼ੀਲੈਂਡ ਵਿਚ ਦਸਤਕ ਦੇ ਦਿੱਤੀ ਹੈ। 2021 ਦਾ ਨਿਊਜ਼ੀਲੈਂਡ ਵਿੱਚ ਪਟਾਕੇ ਚਲਾ ਕੇ ਸਵਾਗਤ ਕੀਤਾ ਗਿਆ।
(VIDEO COURTESY: ANI)

ਭਾਰਤ ਵਿਚ ਵੀ ਨਵੇਂ ਸਾਲ 2021 ਦੀ ਸ਼ੁਰੂਆਤ ਹੋ ਗਈ ਹੈ।
ਤੁਹਾਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ, ਇਹ ਸਾਲ ਤੁਹਾਡੇ ਸਭ ਲਈ, ਸਾਡੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ।

Related News

ਲਾਲ ਕਿਲ੍ਹਾ ਹਿੰਸਾ: ਪੁਲੀਸ ਨੇ ਕਿਸਾਨ ਆਗੂ ਸਣੇ ਇਕ ਹੋਰ ਨੂੰ ਜੰਮੂ ਤੋਂ ਕੀਤਾ ਗ੍ਰਿਫ਼ਤਾਰ

Rajneet Kaur

BIG NEWS : ਪੰਜਾਬ ਸਰਕਾਰ ਨੇ ਰੋਜ਼ਾਨਾ ਕਰਫ਼ਿਊ ਦਾ ਸਮਾਂ ਬਦਲਿਆ, ਹੁਣ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ

Vivek Sharma

Leave a Comment