channel punjabi
International News North America

ਕਿਸਾਨ ਅੰਦੋਲਨ ਦਾ ਅੱਜ 36ਵਾਂ ਦਿਨ,ਕਿਸਾਨਾਂ ਨੇ ਅੱਜ ਟਰੈਕਟਰ ਮਾਰਚ ਨੂੰ ਕੀਤਾ ਰੱਦ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ 36ਵੇਂ ਦਿਨ ‘ਚ ਪਹੁੰਚ ਗਿਆ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਬੁੱਧਵਾਰ ਨੂੰ 6ਵੇਂ ਦੌਰ ਦੀ ਗੱਲਬਾਤ ਹੋਈ। ਇਸ ਗੱਲਬਾਤ ‘ਚ ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਨਾਲ ਸਬੰਧਤ ਕਾਨੂੰਨੀ ਵਿਵਸਥਾਵਾਂ ‘ਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ‘ਤੇ ਸਹਿਮਤੀ ਬਣੀ। ਕਿਸਾਨ ਅੜੇ ਹੋਏ ਨੇ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ ਹੈ। ਕੇਂਦਰ ਦੇ ਇਸ ਕਦਮ ਨਾਲ ਕਿਸਾਨਾਂ ਦੀਆਂ ਉਮੀਦਾਂ ਹੋਰ ਮਜ਼ਬੂਤ ਹੋ ਗਈਆਂ ਹਨ, ਜਿਵੇਂ ਦੋ ਮੰਗਾਂ ਨੂੰ ਸਵਿਕਾਰ ਕਰ ਲਿਆ ਹੈ ਤਾਂ ਉਸੇ ਤਰ੍ਹਾਂ ਕੇਂਦਰ ਸਰਕਾਰ ਇੱਕ ਦਿਨ ਸਾਡੀਆਂ ਬਾਕੀ ਮੰਗਾਂ ਜਿਵੇਂ ਖੇਤੀ ਕਾਨੂੰਨ ਰੱਦ ਕਰਵਾਉਣ, ਐਮਐਸਪੀ ਤੇ ਖਰੀਦ ਨੂੰ ਕਾਨੂੰਨੀ ਰੂਪ ਦੇਣ ਨੂੰ ਵੀ ਮੰਨ ਜਾਵੇਗੀ। ਹੁਣ 4 ਜਨਵਰੀ 2021 ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੱਖ ਮੰਗਾਂ ਨੂੰ ਲੈ ਕੇ ਚਰਚਾ ਹੋਵੇਗੀ।

ਅੱਜ ਕਿਸਾਨਾਂ ਨੇ ਟਰੈਕਟਰ ਮਾਰਚ ਨੂੰ ਰੱਦ ਕਰ ਦਿੱਤਾ ਹੈ। ਕੜਾਕੇ ਦੀ ਠੰਢ ਅਤੇ ਸੀਤ ਲਹਿਰ ਵਿਚਾਲੇ ਵੀ ਕਿਸਾਨ ਕੇਂਦਰ ਖਿਲਾਫ਼ ਸੜਕਾਂ ‘ਤੇ ਡਟੇ ਹੋਏ ਹਨ।

Related News

ਵੈਨਕੂਵਰ ਦੇ ਫਾਇਰਫਾਈਟਰਜ਼ ਨੇ ਰੇਲ ਦੀਆਂ ਪੱਟੜੀਆਂ ਦੇ ਨਜ਼ਦੀਕ ਖੱਡੇ ‘ਤੇ ਫਸੇ ਇਕ ਵਿਅਕਤੀ ਨੂੰ ਕੱਢਿਆ ਬਾਹਰ

Rajneet Kaur

ਕੈਨੇਡੀਅਨ ਰਿਟੇਲਰ ਡੇਵਿਡਜ਼ਟੀਅ (DAVIDsTEA) ਸਥਾਈ ਤੌਰ ‘ਤੇ ਆਪਣੇ 166 ਸਟੋਰਜ਼ ਕਰੇਗੀ ਬੰਦ

Rajneet Kaur

ਨਿਊਜ਼ੀਲੈਂਡ ‘ਚ ਜੈਸਿੰਡਾ ਆਡਰਨ ਨੇ ਆਮ ਚੋਣਾਂ ‘ਚ ਹਾਸਿਲ ਕੀਤੀ ਬੰਪਰ ਜਿੱਤ, ਦੋਬਾਰਾ ਬਣੇਗੀ ਪ੍ਰਧਾਨ ਮੰਤਰੀ

Vivek Sharma

Leave a Comment