channel punjabi
Canada International News North America

ਕੈਨੇਡੀਅਨ ਰਿਟੇਲਰ ਡੇਵਿਡਜ਼ਟੀਅ (DAVIDsTEA) ਸਥਾਈ ਤੌਰ ‘ਤੇ ਆਪਣੇ 166 ਸਟੋਰਜ਼ ਕਰੇਗੀ ਬੰਦ

ਟੋਰਾਂਟੋ: ਕੈਨੇਡੀਅਨ ਰਿਟੇਲਰ ਡੇਵਿਡਜ਼ਟੀਅ (DAVIDsTEA)  ਕੈਨੇਡਾ ਵਿਚਲੇ ਆਪਣੇ ਬਹੁਤੇ ਸਟੋਰ ਬੰਦ ਕਰਨ ਜਾ ਰਹੀ ਹੈ| ਕਈ ਮਹੀਨਿਆਂ ਤੋਂ ਆ ਰਹੀ ਆਰਥਿਕ ਸਮੱਸਿਆ ਤੇ ਆਨਲਾਈਨ ਸ਼ਾਪਿੰਗ ਉੱਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਦੇ ਇਰਾਦੇ ਨਾਲ ਕੰਪਨੀ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ|

ਹੁਣ ਕੈਨੇਡਾ ਵਿੱਚ ਡੇਵਿਡਜ਼ਟੀਅ ਦੀਆਂ ਸਿਰਫ 18 ਲੋਕੇਸ਼ਨਜ਼ ਹੀ ਖੁੱਲ੍ਹਣਗੀਆਂ ਜਦਕਿ 166 ਸਟੋਰਜ਼ ਸਥਾਈ ਤੌਰ ਉੱਤੇ ਬੰਦ ਕਰ ਦਿੱਤੇ ਜਾਣਗੇ| ਕੰਪਨੀ ਵੱਲੋਂ ਅਮਰੀਕਾ ਵਿਚਲੇ ਆਪਣੀਆਂ ਸਾਰੀਆਂ 42 ਲੋਕੇਸ਼ਨਜ਼ ਬੰਦ ਕੀਤੀਆਂ ਜਾ ਰਹੀਆਂ ਹਨ| ਇੱਕ ਬਿਆਨ ਜਾਰੀ ਕਰਕੇ ਕੰਪਨੀ ਨੇ ਆਖਿਆ ਕਿ ਨਵੇਂ ਰੀਟੇਲ ਪਰੀਪੇਖ ਨੇ ਹੀ ਸਾਨੂੰ ਮਜਬੂਰ ਕੀਤਾ ਕਿ ਅਸੀਂ ਇਹ ਮੁਲਾਂਕਣ ਕਰ ਸਕੀਏ ਕਿ ਆਪਣੇ ਗਾਹਕਾਂ ਨੂੰ ਹੋਰ ਵਧੀਆ ਢੰਗ ਨਾਲ ਸੇਵਾਵਾਂ ਕਿਵੇਂ ਦਿੱਤੀਆਂ ਜਾਣ| ਇਹ ਵੀ ਆਖਿਆ ਗਿਆ ਕਿ ਅਸੀਂ ਵੀ ਅੱਗੇ ਵਧਣ ਦੀ ਲੋੜ ਸਮਝਦੇ ਹਾਂ ਪਰ ਤਬਦੀਲੀ ਬਹੁਤ ਮੁਸ਼ਕਲ ਹੋ ਸਕਦੀ ਹੈ|

ਸਪੈਸ਼ਿਐਲਿਟੀ ਟੀਅ ਕੰਪਨੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਆਪਣਾ ਬਿਜ਼ਨਸ ਆਨਲਾਈਨ ਕਰਨ ਜਾ ਰਹੀ ਹੈ| ਇਸ ਦੇ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਕੰਪਨੀਜ਼ ਕ੍ਰੈਡਿਟਰਜ਼ ਅਰੇਂਜਮੈਂਟ ਐਕਟ ਤਹਿਤ ਸਟੋਰਜ਼ ਦੀ ਗਿਣਤੀ ਵਿੱਚ ਵੀ ਕਟੌਤੀ ਕੀਤੀ ਜਾਵੇਗੀ।

Related News

ਬੀ.ਸੀ:ਸ਼ੁੱਕਰਵਾਰ ਸ਼ਾਮ ਇੱਕ ਜਾਪਾਨੀ ਰੈਸਟੋਰੈਂਟ ‘ਚ ਹੋਈ ਗੋਲੀਬਾਰੀ,ਦੋ ਪੀੜਿਤਾਂ ਨੂੰ ਲਿਜਾਇਆ ਗਿਆ ਹਸਪਤਾਲ

Rajneet Kaur

ਨਿਊਜ਼ੀਲੈਂਡ ਮਸਜਿਦ ਹਮਲਾ ਮਾਮਲੇ ‘ਚ ਬ੍ਰੈਂਟਨ ਟੈਰੇਂਟ ਨੂੰ ਹੋਈ ਉਮਰਕੈਦ

Rajneet Kaur

USA ਰਾਸ਼ਟਰਪਤੀ ਚੋਣਾਂ : ਦੋਹਾਂ ਧਿਰਾਂ ਵੱਲੋਂ ਭਾਰਤੀ ਮੂਲ ਦੇ ਸਿਆਸੀ ਆਗੂ ਸੰਭਾਲ ਰਹੇ ਨੇ ਮੋਰਚਾ

Vivek Sharma

Leave a Comment