channel punjabi
Canada International News North America

ਟੋਰਾਂਟੋ: ਆਨਲਾਈਨ ਪ੍ਰੀਖਿਆ ‘ਚ ਬੱਚੇ ਕਰ ਰਹੇ ਹਨ ਨਕਲ,ਅਧਿਆਪਕ ਅਧਿਆਪਕ ਦਾ ਕਹਿਣਾ ਕਿ ਵਿਦਿਆਰਥੀਆਂ ਨੇ ਸਵਾਲ ਉਸ ਤਰੀਕੇ ਨਾਲ ਹੱਲ ਕੀਤੇ ਜੋ ਸਕੂਲ ਵਲੋਂ ਕਦੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ

ਕੋਰੋਨਾ ਵਾਇਰਸ ਦੌਰਾਨ ਜਿਥੇ ਸਾਰੇ ਘਰਾਂ ‘ਚ ਬੈਠਣ ਲਈ ਮਜ਼ਬੂਰ ਹੋਏ ਹਨ।ਉਥੇ ਹੀ ਵਿਦਿਆਰਥੀ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰ ਰਹੇ ਹਨ। । ਪਰ ਇਸ ਦੌਰਾਨ ਇਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਬਹੁਤੇ ਵਿਦਿਆਰਥੀ ਆਨਲਾਈਨ ਕਲਾਸਾਂ ਦੌਰਾਨ ਹੋਣ ਵਾਲੇ ਟੈਸਟਾਂ ਤੇ ਪੇਪਰਾਂ ਵਿਚ ਨਕਲ ਦਾ ਸਹਾਰਾ ਲੈ ਰਹੇ ਹਨ।

ਓਂਟਾਰੀਓ ਸੂਬੇ ਦੇ ਇਕ ਸਕੂਲ ਦੇ ਅਧਿਆਪਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਦਿਆਰਥੀ ਪੇਪਰ ਜਾਂ ਟੈਸਟ ਦੌਰਾਨ ਆਨਲਾਈਨ ਗਾਈਡਾਂ ਜਾਂ ਗੂਗਲ ਦੀ ਮਦਦ ਲੈ ਕੇ ਪੇਪਰ ਦੇ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚੇ ਪ੍ਰੀਖਿਆ ਨਕਲ ਮਾਰ ਕੇ ਕਰ ਰਹੇ ਹਨ।ਉਹ ਜਵਾਬ ਗੂਗਲ ਜੋ ਦੇਖ ਕੇ ਦੇ ਰਹੇ ਹਨ।ਇਸ ਗਲ ਦਾ ਉਸ ਸਮੇਂ ਪਤਾ ਲੱਗਿਆ ਜਦੋ ਸਾਰੇ ਬੱਚਿਆਂ ਨੇ ਇਕੋ ਤਰ੍ਹਾਂ ਦਾ ਸਵਾਲ ਦਾ ਜਵਾਬ ਦਿਤਾ ਸੀ।ਗਣਿਤ ਅਧਿਆਪਕ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਨੇ ਸਵਾਲ ਉਸ ਤਰੀਕੇ ਨਾਲ ਹੱਲ ਕੀਤੇ ਜੋ ਸਕੂਲ ਵਲੋਂ ਕਦੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸਵਾਲ ਪਾਉਂਦੇ ਹਨ ਤਾਂ ਕਿ ਸਾਰੀ ਕਲਾਸ ਇਕੋ ਤੋਂ ਨਕਲ ਨਾ ਮਾਰ ਸਕੇ ਪਰ ਇਸ ਦਾ ਨੁਕਸਾਨ ਅਧਿਆਪਕਾਂ ਨੂੰ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਸਾਰਾ ਸਮਾਂ ਪੇਪਰ ਬਣਾਉਣ ਤੇ ਚੈੱਕ ਕਰਨ ਵਿਚ ਹੀ ਲੱਗ ਜਾਂਦਾ ਹੈ ਤੇ ਕਈ ਵਾਰ ਉਨ੍ਹਾਂ ਕੋਲ ਰੋਟੀ ਖਾਣ ਦਾ ਸਮਾਂ ਵੀ ਨਹੀਂ ਬਚਦਾ।

Related News

ਕੋਰੋਨਾ ਦਾ ਸਭ ਤੋਂ ਵੱਧ ਅਸਰ ਹੁਣ ਵੀ ਅਮਰੀਕਾ ਵਿੱਚ, ਕੈਨੇਡਾ ਦੇ ਕਈ ਸੂਬਿਆਂ ਵਿੱਚ ਕੋਰੋਨਾ ਦੀ ਦੂਜੀ ਲਹਿਰ

Vivek Sharma

ਟੋਰਾਂਟੋ ਦਾ ਇੱਕ ਡਾਕਟਰ ਟਿਕਟਾਕ ਰਾਹੀਂ ਚਲਾ ਰਿਹਾ ਹੈ ਕੋਰੋਨਾ ਖ਼ਿਲਾਫ਼ ਮੁਹਿੰਮ

Vivek Sharma

ਕੈਨੇਡਾ ਵਿੱਚ ਤਿਰੰਗਾ-ਮੇਪਲ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਇੱਕ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

Leave a Comment