channel punjabi
Canada International North America

ਕਿਸਾਨਾਂ ਦੇ ਹੱਕ ਵਿੱਚ ਕੈਨੇਡਾ ਵਿਖੇ ਹੋਈ ਰੈਲੀ ਦੌਰਾਨ ਮਨਮੋਹਨ ਵਾਰਿਸ ਅਤੇ ਕਮਲਹੀਰ ਨੇ ਭਰੀ ਹਾਜ਼ਰੀ, ਗੀਤਾਂ ਰਾਹੀਂ ਨੌਜਵਾਨਾਂ ਨੂੰ ਕੀਤਾ ਲਾਮਬੰਦ

ਵੈਨਕੂਵਰ: ਕਿਸਾਨੀ ਅੰਦੋਲਨ ਦੀਆਂ ਵਿਦੇਸ਼ਾਂ ਵਿੱਚ ਵੀ ਧੁੰਮਾਂ ਪੈ ਰਹੀਆਂ ਹਨ । ਭਾਰਤ ਦੇ ਕਿਸਾਨਾਂ ਦੇ ਜਜ਼ਬੇ, ਹੌਸਲੇ ਅਤੇ ਸਮਰਪਨ ਅੱਗੇ ਹਰ ਕੋਈ ਸੀਸ ਟੂਕਾਂ ਰਿਹਾ ਹੈ । ਪੰਜਾਬੀ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਕੈਨੇਡਾ ’ਚ ਵੀ ਕਿਸਾਨਾਂ ਦੇ ਹੱਕਾਂ ਲਈ ਡਟੇ ਹੋਏ ਹਨ। ਕੈਨੇਡਾ ਦੇ ਵੈਨਕੂਵਰ ਸ਼ਹਿਰ ’ਚ ਕਿਸਾਨ ਰੈਲੀ ਕੱਢੀ ਗਈ, ਜਿਸ ’ਚ ਵਾਰਿਸ ਭਰਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਨਾਲ ਕਿਸਾਨਾਂ ’ਚ ਜੋਸ਼ ਵੀ ਭਰਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਕਮਲ ਹੀਰ ਨੇ ਕਿਹਾ, ‘ਇਹ ਅੰਦੋਲਨ ਹੁਣ ਇਕ ਵਿਅਕਤੀ ਜਾਂ ਇਕ ਦੇਸ਼ ਦਾ ਨਹੀਂ ਰਹਿ ਗਿਆ, ਸਗੋਂ ਸਾਰੀ ਦੁਨੀਆ ਦਾ ਬਣ ਚੁੱਕਾ ਹੈ। ਅੱਜ ਦੇ ਸਮੇਂ ’ਚ ਇਹ ਸਿਰਫ ਕਿਸਾਨ ਅੰਦੋਲਨ ਨਹੀਂ ਹੈ, ਸਗੋਂ ਕ੍ਰਾਂਤੀ ਬਣ ਚੁੱਕਾ ਹੈ ਤੇ ਕ੍ਰਾਂਤੀ ਨੂੰ ਕੋਈ ਰੋਕ ਨਹੀਂ ਸਕਦਾ।’

ਸ਼ਹੀਦੀ ਦਿਹਾੜਿਆਂ ਦੀ ਗੱਲ ਕਰਦਿਆਂ ਕਮਲ ਹੀਰ ਨੇ ਕਿਹਾ, ‘ਇਹ ਅੰਦੋਲਨ ਉਨ੍ਹਾਂ ਦਿਨਾਂ ’ਚ ਚੱਲ ਰਿਹਾ ਹੈ, ਜਿਨ੍ਹਾਂ ਦਿਨਾਂ ’ਚੋਂ ਪਹਿਲਾਂ ਵੀ ਸਾਡੀ ਕੌਮ ਲੰਘੀ ਸੀ। ਕਾਰਨ ਵੀ ਇਕੋ ਹੈ ਇਨਸਾਫ ਤੇ ਬੇਇਨਸਾਫੀ ਦੀ ਲੜਾਈ। ਤੁਸੀਂ ਫੁੱਲ ਨੂੰ ਕੱਟ ਸਕਦੇ ਹੋ ਪਰ ਉਸ ਦੀ ਮਹਿਕ ਨੂੰ ਨਹੀਂ ਕੱਟ ਸਕਦੇ।’

ਨੌਜਵਾਨੀ ਨੂੰ ਕਿਸਾਨੀ ਅੰਦੋਲਨ ਨਾਲ ਜੁੜਨ ਦੀ ਅਪੀਲ ਕਰਦਿਆਂ ਕਮਲ ਹੀਰ ਨੇ ਅੱਗੇ ਕਿਹਾ, ‘ਘਰਾਂ ’ਚ ਰਹਿ ਕੇ ਸਿਰਫ ਸਮਰਥਨ ਕਰਨ ਨਾਲ ਕੁਝ ਨਹੀਂ ਹੋਣਾ। ਜ਼ਮੀਨੀ ਪੱਧਰ ’ਤੇ ਆ ਕੇ ਤੇ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਨਾਲ ਲੋਕਾਂ ਤਕ ਆਵਾਜ਼ ਪਹੁੰਚਾ ਕੇ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਸਕਦਾ ਹੈ। ਸਾਡੇ ’ਚ ਏਕਾ ਤੇ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ।’

ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿੱਚ ਵਾਰਿਸ ਭਰਾਵਾਂ ਨੇ ਕਿਸਾਨਾਂ ਦੇ ਹੱਕ ਵਿਚ ‘ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬ ‘ਤੀ’ ਗੀਤ ਗਾ ਕੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਸਮਰਥਨ ਵਿਚ ਲਗਾਤਾਰ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

Related News

ਐਬਸਫੋਰਡ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਪੰਜਾਬੀ ਵਿਅਕਤੀ ਦੀ ਮੌਤ !

Vivek Sharma

ਸਕਾਰਬਰੋ ਜੰਕਸ਼ਨ ਏਰੀਆ ਦੀ ਇਮਾਰਤ ਵਿਚ ਜ਼ਹਿਰੀਲਾ ਪਦਾਰਥ ਸਪਰੇਅ ਕਰਨ ਤੋਂ ਬਾਅਦ 1 ਵਿਅਕਤੀ ਗ੍ਰਿਫਤਾਰ

Rajneet Kaur

ਓਨਟਾਰੀਓ ਦੇ ਸਾਬਕਾ ਪ੍ਰੋਵਿੰਸ਼ੀਅਲ ਪੁਲਿਸ ਸੁਪਰਡੈਂਟ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਲਈ ਕੀਤਾ ਗਿਆ ਚਾਰਜ

Rajneet Kaur

Leave a Comment