channel punjabi
International News

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਮੁਕਾਬਲੇ ਲਈ ਸ਼ਨਿੱਚਰਵਾਰ ਤੋਂ ਲਾਗੂ ਹੋਇਆ ਲਾਕਡਾਊਨ

ਲੰਡਨ : ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਬ੍ਰਿਟੇਨ ਨਾਲੋਂ ਆਪਣਾ ਹਵਾਈ ਸੰਪਰਕ ਕੱਟ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵਾਂ ਸਟ੍ਰੇਨ ਕੋਰੋਨਾਵਾਇਰਸ ਨਾਲੋਂ ਵੀ ਕਈ ਗੁਣਾ ਜ਼ਿਆਦਾ ਘਾਤਕ ਹੈ। ਉਧਰ ਨਵੇਂ ਸਟ੍ਰੇਨ ਨਾਲ ਮੁਕਾਬਲੇ ਲਈ ਸ਼ਨਿਚਰਵਾਰ ਤੋਂ ਸਖ਼ਤ ਲਾਕਡਾਊਨ ਲਾਗੂ ਕਰ ਦਿੱਤਾ ਗਿਆ। ਇਸ ਦੇਸ਼ ਵਿਚ ਬੀਤੇ ਹਫ਼ਤੇ ਕੋਰੋਨਾ ਦਾ ਇਕ ਨਵਾਂ ਸਟ੍ਰੇਨ ਮਿਲਿਆ ਸੀ। ਵਾਇਰਸ ਦੀ ਇਹ ਨਵੀਂ ਕਿਸਮ ਜ਼ਿਆਦਾ ਪ੍ਰਭਾਵ ਵਾਲੀ ਦੱਸੀ ਜਾ ਰਹੀ ਹੈ। ਬ੍ਰਿਟੇਨ ‘ਚ ਨਵਾਂ ਸਟ੍ਰੇਨ ਮਿਲਣ ਪਿੱਛੋਂ ਮਹਾਮਾਰੀ ਦਾ ਕਹਿਰ ਵੱਧ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ 32 ਹਜ਼ਾਰ 725 ਨਵੇਂ ਕੋਰੋਨਾ ਮਰੀਜ਼ ਮਿਲੇ ਅਤੇ 570 ਮਰੀਜ਼ਾਂ ਦੀ ਮੌਤ ਹੋਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 70 ਹਜ਼ਾਰ ਦੇ ਪਾਰ ਪੁੱਜ ਗਈ ਹੈ। ਪੀੜਤਾਂ ਦੀ ਗਿਣਤੀ 22 ਲੱਖ 21 ਹਜ਼ਾਰ ਤੋਂ ਵੱਧ ਹੋ ਗਈ ਹੈ।

ਬ੍ਰਿਟੇਨ ਦੇ ਕਈ ਇਲਾਕਿਆਂ ਵਿਚ ਪਹਿਲੇ ਤੋਂ ਹੀ ਕਈ ਪਾਬੰਦੀਆਂ ਲਾਗੂ ਹਨ। ਇਨ੍ਹਾਂ ਪਾਬੰਦੀਆਂ ਨੂੰ ਸ਼ਨਿਚਰਵਾਰ ਤੋਂ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਲਾਗੂ ਕਰ ਦਿੱਤਾ ਗਿਆ। ਪੂਰਬੀ ਇੰਗਲੈਂਡ, ਸਕਾਟਲੈਂਡ, ਨਾਰਦਰਨ ਆਇਰਲੈਂਡ ਅਤੇ ਵੇਲਜ਼ ਵਿਚ ਵੀ ਸਖ਼ਤ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ਸਖ਼ਤ ਪਾਬੰਦੀਆਂ ਤਹਿਤ ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ, ਬਾਰ, ਜਿਮ, ਬਿਊਟੀ ਸੈਲੂਨ ਅਤੇ ਰੈਸਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੇ ਮੇਲ-ਮਿਲਾਪ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਕੋਰੋਨਾ ਦਾ ਨਵਾਂ ਰੂਪ ਮਿਲਣ ਪਿੱਛੋਂ ਲੰਡਨ ਸਮੇਤ ਇੰਗਲੈਂਡ ਦੇ ਵੱਡੇ ਹਿੱਸੇ ਵਿਚ ਕ੍ਰਿਸਮਸ ਤੋਂ ਪਹਿਲੇ ਹੀ ਸਖ਼ਤ ਉੁਪਾਅ ਪ੍ਰਭਾਵੀ ਕਰ ਦਿੱਤੇ ਗਏ ਸਨ।

Related News

“ਟਰੰਪ ਹੈ ਕਿ ਮਾਨਤਾ ਨਹੀਂ” : ਮੇਰੇ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਨਾ ਕਰ ਬੈਠਿਓ, ਕਿਤੇ…! ਟਰੰਪ ਦੀ ਘੁੜਕੀ

Vivek Sharma

ਨਾਬਾਲਗ ਨੂੰ ਸ਼ਾਮਲ ਜਿਨਸੀ ਸ਼ੋਸ਼ਣ ਦੇ ਨਾਲ ਪੀਲ ਪੈਰਾਮੈਡਿਕਸ ਨੂੰ ਕੀਤਾ ਗਿਆ ਚਾਰਜ

Rajneet Kaur

ਕੈਨੇਡਾ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ

Rajneet Kaur

Leave a Comment