channel punjabi
Canada International News North America

ਨਿੱਕੀ ਉਮਰੇਂ ਚਾਰ ਸਾਹਿਜ਼ਾਦਿਆਂ ਵਲੋਂ ਦਿਤੀਆਂ ਸ਼ਹਾਦਤਾਂ ਨੂੰ ਹੁਣ ਸਕੂਲੀ ਸਿਲੇਬਸ ‘ਚ ਸ਼ਾਮਲ ਕਰਨ ਲਈ ਅਲਬਰਟਾ ਤਿਆਰੀ ‘ਚ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਿਨਾਂ ‘ਚ ਕੈਨੇਡਾ ਸਰਕਾਰ ਵਲੋਂ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਨਿੱਕੀ ਉਮਰੇਂ ਚਾਰ ਸਾਹਿਜ਼ਾਦਿਆਂ ਵਲੋਂ ਦਿਤੀਆਂ ਸ਼ਹਾਦਤਾਂ ਨੂੰ ਹੁਣ ਸਕੂਲੀ ਸਿਲੇਬਸ ‘ਚ ਸ਼ਾਮਲ ਕਰਨ ਦੀ ਅਲਬਰਟਾ ਸਰਕਾਰ ਨੇ ਤਿਆਰੀ ਕਰ ਲਈ ਹੈ। ਇਸਦਾ ਸਾਰਾ ਸਿਹਰਾ ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੂੰ ਜਾਂਦਾ ਹੈ, ਜੋ ਪਿਛਲੇ ਤਿੰਨ ਵਰ੍ਹਿਆਂ ਤੋਂ ਭਾਰਤ ਦੇਸ਼ ਅਤੇ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਲਗਾਤਾਰ ਸੰਪਰਕ ਕਰਦੇ ਆ ਰਹੇ ਹਨ। ਇਸ ਸਬੰਧ ‘ਚ ਉਥੋਂ ਦੀ ਸਿੱਖਿਆ ਮੰਤਰੀ ਐਡਰਿਆਨਾ ਲਾਂਗਰੇਂਜ ਨੇ ਸਿੱਖਿਆ ਮਹਿਕਮੇ ਨੂੰ ਇਸ ਸਬੰਧ ‘ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰਿਪੋਰਟ ਕਰਨ ਨੂੰ ਕਿਹਾ ਹੈ।

ਵਾਲੀਆ ਨੇ ਦੱਸਿਆ ਕਿ ਅਲਬਰਟਾ ਸਰਕਾਰ ਦੀ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਭੇਜੇ ਇਕ ਸੰਦੇਸ਼ ‘ਚ ਚੰਗਾ ਸੁਝਾਅ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਧਿਆਪਕਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਇਸ ਇਤਿਹਾਸਕ ਜਾਣਕਾਰੀ ਨੂੰ ਸਕੂਲੀ ਬੱਚਿਆਂ ਨੂੰ ਇਕ ਵਿਸ਼ੇ ਦੇ ਰੂਪ ‘ਚ ਪੜ੍ਹਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਸਸਕੈਚਵਨ ਸਟੇਟ ਸਰਕਾਰ ਦੇ ਸਿੱਖਿਆ ਮੰਤਰੀ ਨੇ ਵੀ ਉਨ੍ਹਾਂ ਵੱਲੋਂ ਭੇਜੀ ਗਈ ਈ-ਮੇਲ ਦਾ ਜਵਾਬ ਦਿੰਦਿਆਂ ਇਹ ਪੁੱਛਿਆ ਹੈ ਕਿ ਇਸ ਮਹੱਤਵਪੂਰਨ ਇਤਿਹਾਸ ਨੂੰ ਕਿਸ ਰੂਪ ‘ਚ ਅਸੀਂ ਸ਼ਾਮਲ ਕਰਕੇ ਬੱਚਿਆਂ ਨੂੰ ਸਿੱਖਿਅਤ ਕਰ ਸਕਦੇ ਹਾਂ।

ਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਈ-ਮੇਲ ਕੀਤੀ ਤਾਂ ਇਸ ਸਬੰਧ ‘ਚ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਇਕ ਪੱਤਰ ਭੇਜ ਕੇ ਦੱਸਿਆ ਗਿਆ ਕਿ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਨਾਂ ‘ਤੇ ਬਹਾਦਰੀ ਐਵਾਰਡ ਅਤੇ ਦੀਵਾਨ ਟੋਡਰ ਮੱਲ ਦੇ ਨਾਂ ‘ਤੇ ਸੋਨੇ ਦਾ ਸਿੱਕਾ ਰਿਲੀਜ਼ ਕਰਨ ਸਬੰਧੀ ਭਾਰਤ ਸਰਕਾਰ ਨੂੰ ਸਿਫਾਰਿਸ਼ ਕਰ ਦਿੱਤੀ ਹੈ।

Related News

ਵੈਂਕੂਵਰ ‘ਚ ਵਾਹਨਾਂ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਤੈਅ

Vivek Sharma

ਕੈਪਟਨ ਅਤੇ ਰਾਜਪਾਲ ਬਦਨੌਰ ਦਰਮਿਆਨ ਖੜਕੀ ! ਮੁੱਖ ਮੰਤਰੀ ਰਾਜਪਾਲ ਤੋਂ ਨਾਰਾਜ਼

Vivek Sharma

ਕੈਨੇਡਾ ਦੇ ਸੂਬਿਆਂ ਵਿੱਚ ਤੇਜ਼ ਹੋਈ ਵੈਕਸੀਨੇਸ਼ਨ ਦੀ ਪ੍ਰਕਿਰਿਆ, ਓਂਂਟਾਰੀਓ ‘ਚ ਦਸ ਲੱਖਵੇਂ ਵਿਅਕਤੀ ਨੂੰ ਦਿੱਤੀ ਜਾਵੇਗੀ ਵੈਕਸੀਨ

Vivek Sharma

Leave a Comment