channel punjabi
Canada International News North America

ਓਂਟਾਰੀਓ ‘ਚ ਕੋਰੋਨਾ ਪੀੜਿਤਾਂ ਦੀ ਗਿਣਤੀ 2300 ਤੋਂ ਵੱਧ ਦਰਜ

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ.ਥੈਰੇਸਾ ਨੇ ਕੈਨੇਡਾ ਅੰਦਰ ਕੋਵਿਡ 19 ਆਊਟਬ੍ਰੇਕਸ ਬਾਰੇ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਕੈਨੇਡਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,88,638 ਹੋ ਚੁੱਕੀ ਹੈ।ਇਸਦੇ ਨਾਲ ਹੀ ਮੌਤਾਂ ਦੀ ਗਿਣਤੀ 13,916 ਹੋ ਗਈ ਹੈ।ਕੈਨੇਡਾ ਭਰ ਦੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 76,310 ਹੈ।ਉਹਨਾਂ ਦੱਸਿਆ ਕਿ ਕੌਮੀ ਪੱਧਰ ‘ਤੇ ਹਰ ਰੋਜ਼ 6000 ਤੋਂ ਜ਼ਿਆਦਾ ਕੋਰੋਨਾ ਕੇਸ ਰਿਪੋਰਟ ਕੀਤੇ ਜਾ ਰਹੇ ਹਨ।

ਓਂਟਾਰੀਓ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2300 ਤੋਂ ਵੱਧ ਦਰਜ ਕੀਤੀ ਗਈ। ਮਾਹਰਾਂ ਮੁਤਾਬਕ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਬੀਤੇ ਦਿਨ 2,316 ਦਰਜ ਕੀਤੀ ਗਈ। ਹਾਲਾਂਕਿ, ਸ਼ਨੀਵਾਰ ਨੂੰ 2,357 ਕੋਰੋਨਾ ਮਾਮਲੇ ਦਰਜ ਕੀਤੇ ਹਨ ।

ਬੀਤੇ 24 ਘੰਟਿਆਂ ਦੌਰਾਨ 69,000 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ। ਸੂਬੇ ਵਿਚ ਕੋਰੋਨਾ ਪਾਜ਼ੀਟਿਵ ਮਾਮਲੇ 3.6 ਫ਼ੀਸਦੀ ਵੱਧ ਰਹੇ ਹਨ। ਸੂਬੇ ਵਿਚ ਕੋਰੋਨਾ ਕਾਰਨ 25 ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ ਵਿਚੋਂ 18 ਲਾਂਗ ਟਰਮ ਕੇਅਰ ਫੈਸਿਲਟੀ ਨਾਲ ਸਬੰਧਤ ਹਨ। 162 ਐਕਟਿਵ ਮਾਮਲੇ ਲਾਂਗ ਟਰਮ ਕੇਅਰ ਹੋਮਜ਼ ਨਾਲ ਸਬੰਧਤ ਹਨ। ਸੂਬੇ ਵਿਚ ਕੋਰੋਨਾ ਦੇ 18,567 ਸਰਗਰਮ ਮਾਮਲੇ ਹਨ। ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4,150 ਹੋ ਗਈ ਹੈ। ਹਸਪਤਾਲਾਂ ਵਿਚ 900 ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ।

Related News

ਅਮਰੀਕਾ ‘ਚ ਹਿੰਸਕ ਪ੍ਰਦਰਸ਼ਨ,ਪ੍ਰਦਰਸ਼ਨਕਾਰੀਆਂ ਨੇ ਲਿੰਕਨ ਤੇ ਰੂਜ਼ਵੈਲਟ ਦੀਆਂ ਮੂਰਤੀਆਂ ਤੋੜੀਆਂ

Vivek Sharma

ਨੋਵਾ ਸਕੋਸ਼ੀਆ ‘ਚ ਕੋਵਿਡ 19 ਦੇ ਮਾਮਲੇ ਘੱਟ, ਰੈਸਟੋਰੈਂਟ ਅਤੇ ਲਾਇਸੰਸਸ਼ੁਦਾ ਅਦਾਰੇ ਅਗਲੇ ਹਫਤੇ ਡਾਇਨ-ਇਨ ਸੇਵਾਵਾਂ ਲਈ ਮੁੜ ਖੁਲ੍ਹਣਗੇ

Rajneet Kaur

ਕੈਲਗਰੀ ਦਾ ਸਟਾਫ ਮੈਂਬਰ ਹੋਇਆ ਕਰੋਨਾ ਵਾਇਰਸ ਦਾ ਸ਼ਿਕਾਰ, ਸਕੂਲ ਵਲੋਂ ਕਲਾਸਾਂ ਨੂੰ ਰੱਦ ਕਰਨ ਦਾ ਲਿਆ ਫੈਸਲਾ

Rajneet Kaur

Leave a Comment