channel punjabi
Canada International News North America

ਐਮਪੀਪੀ ਨੀਨਾ ਟਾਂਗਰੀ ਨੇ ਸੋਸ਼ਲ ਸਰਵਿਸਿਜ਼ ਰਲੀਫ ਫੰਡ ਦੇ ਰੂਪ ‘ਚ ਪੀਲ ਰੀਜਨ ਨੂੰ ਵਾਧੂ 5,669,000 ਡਾਲਰ ਦੇਣ ਦਾ ਕੀਤਾ ਐਲਾਨ

ਸਟਰੀਟਸਵਿਲ ਤੋਂ ਐਮਪੀਪੀ ਨੀਨਾ ਟਾਂਗਰੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸੋਸ਼ਲ ਸਰਵਿਸਿਜ਼ ਰਲੀਫ ਫੰਡ ਦੇ ਰੂਪ ਵਿੱਚ ਪੀਲ ਰੀਜਨ ਨੂੰ ਵਾਧੂ 5,669,000 ਡਾਲਰ ਹਾਸਲ ਹੋਣਗੇ। ਇਸ ਫੰਡ ਨੂੰ ਅਹਿਮ ਸੇਵਾਵਾਂ ਦੀ ਡਲਿਵਰੀ, ਹੋਮਲੈੱਸ ਸ਼ੈਲਟਰ ਸਟਾਫ ਤੇ ਰੈਜ਼ੀਡੈਂਟਸ ਦੀ ਹਿਫਾਜ਼ਤ, ਸ਼ੈਲਟਰ ਫਸਿਲਿਟੀਜ਼ ਦੀ ਮੁਰੰਮਤ ਕਰਵਾਉਣ ਤੇ ਉਨ੍ਹਾਂ ਨੂੰ ਖਰੀਦਣ, ਹਾਊਸਿੰਗ ਸਬੰਧੀ ਲੰਮੇਂ ਹੱਲ ਲੱਭਣ, ਭਵਿੱਖ ਵਿੱਚ ਹੋਣ ਵਾਲੀਆਂ ਆਊਟਬ੍ਰੇਕਸ ਜਾਂ ਐਮਰਜੰਸੀਜ਼ ਲਈ ਤਿਆਰੀ ਕਰਨ ਲਈ ਖਰਚਿਆ ਜਾ ਸਕੇਗਾ।

ਐਮਪੀਪੀ ਟਾਂਗਰੀ ਨੇ ਆਖਿਆ ਕਿ ਸਾਡੀ ਸਰਕਾਰ ਕਮਜ਼ੋਰ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਹੋਰ ਫੰਡਿੰਗ ਮੁਹੱਈਆ ਕਰਵਾ ਕੇ ਕੋਵਿਡ-19 ਨਾਲ ਜੁੜੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੋਵਿਡ-19 ਨੇ ਘਰ ਦੀ ਅਹਿਮੀਅਤ ਇੱਕ ਵਾਰੀ ਮੁੜ ਉਜਾਗਰ ਕਰ ਦਿੱਤੀ ਹੈ ਤੇ ਇਸ ਵਾਧੂ ਫੰਡਿੰਗ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਕੋਈ ਆਪਣੇ ਸਿਰ ਉੱਤੇ ਸੇਫ ਤੇ ਸੁਰੱਖਿਅਤ ਛੱਤ ਹਾਸਲ ਕਰਨ ਵਿੱਚ ਕਾਮਯਾਬ ਹੋ ਸਕੇ।

ਓਨਟਾਰੀਓ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਮਿਊਂਸਪੈਲਿਟੀਜ਼ ਤੇ ਮੂਲਵਾਸੀ ਕਮਿਊਨਿਟੀਜ਼ ਲਈ 120 ਮਿਲੀਅਨ ਡਾਲਰ ਵਾਧੂ ਨਿਰਧਾਰਤ ਕੀਤੇ ਜਾਣਗੇ ਤਾਂ ਕਿ ਉਹ ਕੋਵਿਡ-19 ਮਹਾਂਮਾਰੀ ਦੌਰਾਨ ਕਮਜ਼ੋਰ ਲੋਕਾਂ ਦੀ ਮਦਦ ਕਰ ਸਕਣ। ਇਸ ਦੌਰਾਨ ਮਿਊਂਸਪਲ ਅਫੇਅਰਜ਼ ਤੇ ਹਾਊਸਿੰਗ ਸਬੰਧੀ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਸਾਡੀ ਸਰਕਾਰ ਮਹਾਂਮਾਰੀ ਦੌਰਾਨ ਸਾਡੇ ਮਿਊਂਸਪਲ ਤੇ ਮੂਲਵਾਸੀ ਭਾਈਵਾਲਾਂ ਲਈ ਅਹਿਮ ਨਿਵੇਸ਼ ਕਰਨਾ ਜਾਰੀ ਰੱਖੇਗੀ। ਪਬਲਿਕ ਹੈਲਥ ਸਬੰਧੀ ਹਾਲਾਤ ਸੁਧਰਨ ਨਾਲ ਅਸੀਂ ਹੋਰ ਸਹਿਯੋਗ ਮੁਹੱਈਆ ਕਰਵਾ ਰਹੇ ਹਾਂ ਤਾਂ ਕਿ ਸਾਡੇ ਭਾਈਵਾਲ ਉਨ੍ਹਾਂ ਦੀ ਮਦਦ ਕਰ ਸਕਣ ਜਿਨ੍ਹਾਂ ਨੂੰ ਇਸ ਦੀ ਸੱਭ ਤੋਂ ਜ਼ਿਆਦਾ ਲੋੜ ਹੈ।

ਰੀਜਨਲ ਮਿਊਂਸਪੈਲਿਟੀ ਆਫ ਪੀਲ ਦੇ ਰੀਜਨਲ ਚੇਅਰ ਤੇ ਸੀਈਓ ਨੈਂਡੋ ਲਾਨਿਕਾ ਨੇ ਆਖਿਆ ਕਿ ਕੋਵਿਡ-19 ਸਬੰਧੀ ਕੰਮ ਕਰਨਾ ਤੇ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਲਈ ਸਾਰੀ ਕਮਿਊਨਿਟੀ ਨੂੰ ਰਲ ਕੇ ਕੰਮ ਕਰਨਾ ਹੋਵੇਗਾ। ਜਿਸ ਤੋਂ ਭਾਵ ਇਹ ਹੈ ਕਿ ਸਾਨੂੰ ਉਨ੍ਹਾਂ ਕਮਜ਼ੋਰ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਰਹਿਣਾ ਹੋਵੇਗਾ ਜਿਨ੍ਹਾਂ ਉੱਤੇ ਸਿਹਤ, ਸਮਾਜਕ ਤੇ ਆਰਥਿਕ ਮਾਮਲਿਆਂ ਦਾ ਸੱਭ ਤੋਂ ਜ਼ਿਆਦਾ ਅਸਰ ਪੈਂਦਾ ਹੈ।

Related News

ਮੇਪਲ ਰਿਜ ਦੇ ਇੱਕ ਘਰ ‘ਚ ਔਰਤ ਨੂੰ ਜ਼ਬਰਦਸਤੀ ਬੰਦ ਕਰਨ ਤੋਂ ਬਾਅਦ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ :RCMP

Rajneet Kaur

ਕੈਨੇਡਾ ‘ਚ ਮੌਸਮੀ ਖੇਤੀ ਦੌਰਾਨ ਕੰਮ ਕਰਨ ਆਏ ਕਾਮੇ ਹੁਣ ਤਾਲਾਬੰਦੀ ਕਾਰਨ ਇੱਥੇ ਹੀ ਫਸੇ

Rajneet Kaur

ਐਡਮੰਟਨ ਵਿਖੇ ਇੱਕ ਰੈਸਟੋਰੈਂਟ ਨੂੰ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ

Vivek Sharma

Leave a Comment