channel punjabi
Canada International News North America

ਬਰੈਂਪਟਨ:ਪੰਜਾਬੀ ਹਰਮਨਜੀਤ ਸਿੰਘ ਗਿੱਲ ਨੂੰ 3 ਜਾਨਾਂ ਬਚਾਉਣ ਲਈ ‘ਕਾਰਨੀਗੀ ਮੈਡਲ’ ਨਾਲ ਕੀਤਾ ਗਿਆ ਸਨਮਾਨਿਤ

ਸੋਮਵਾਰ ਨੂੰ US ਅਤੇ ਕੈਨੇਡਾ ਵਿੱਚ ਨਾਗਰਿਕ ਬਹਾਦਰੀ ਲਈ 17 ਵਿਅਕਤੀਆਂ ਨੂੰ ਕਾਰਨੀਗੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਾਲ 1904 ਤੋਂ ਸ਼ੁਰੂ ਹੋਇਆ ਸੀ ਜੋ ਅਸਾਧਾਰਣ ਬਹਾਦਰੀ ਵਿਖਾਉਣ ‘ਤੇ ਦਿੱਤਾ ਜਾਂਦਾ ਹੈ ।

17 ਤਮਗਾ ਪ੍ਰਾਪਤ ਕਰਨ ਵਾਲਿਆਂ ਵਿੱਚ ਇੱਕ ਬਰੈਂਪਟਨ ਦੇ ਹਰਮਨਜੀਤ ਸਿੰਘ ਗਿੱਲ ਵੀ ਸੀ ਜਿਸ ਨੂੰ ਇਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਕਾਰਨੀਗੀ ਮੈਡਲ ਉਨ੍ਹਾਂ ਆਮ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਜ਼ਿੰਦਗੀ ਨੂੰ ਅਸਧਾਰਣ ਢੰਗ ਨਾਲ ਦਾਅ ‘ਤੇ ਲਗਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਗਿੱਲ ਉਸ ਸਮੇਂ 20 ਸਾਲ ਦਾ ਸੀ, ਜਦੋਂ ਉਸ ਨੇ ਸੰਨ 2018 ਵਿਖੇ ਬਰੈਂਪਟਨ ਦੇ ਵਿਲਿਅਮਜ਼ ਪਾਰਕਵੇਅ ਦੇ ਨੇੜੇ ਹਾਦਸਾਗ੍ਰਸਤ ਗੱਡੀ ਵਿਚੋਂ 3 ਜਾਨਾਂ ਨੂੰ ਬਚਾਇਆ ਸੀ।

ਜਾਣਕਾਰੀ ਮੁਤਾਬਕ ਕ੍ਰੈਡਿਟ ਵਿਉ ਡਰਾਇਵ ਲਾਗੇ ਇਕ SUV ਇਕ ਘਰ ਨਾਲ ਟਕਰਾ ਗਈ ਅਤੇ ਇਸ ਵਿਚ ਅੱਗ ਲੱਗ ਗਈ ਜਦਕਿ ਗੱਡੀ ਅੰਦਰ 3 ਵਿਅਕਤੀ ਫਸੇ ਹੋਏ ਸਨ। ਹਰਮਨ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿੰਨ੍ਹਾਂ ਗੱਡੀ ਵਿਚੋਂ ਵਾਰੀ-ਵਾਰੀ ਤਿੰਨਾਂ ਜਾਣਿਆਂ ਨੂੰ ਬਚਾ ਲਿਆ। ਇਸ ਹਾਦਸੇ ਵਿਚ ਉਸ ਦੇ ਹੱਥ ਉੱਤੇ ਸੱਟਾਂ ਵੀ ਲੱਗ ਗਈਆਂ ਸਨ ਪਰ ਤਿੰਨ ਜ਼ਿੰਦਗੀਆਂ ਬਚਾਉਣ ਵਿਚ ਉਹ ਸਫਲ ਰਿਹਾ, ਜਿਨ੍ਹਾਂ ਲਈ ਉਹ ਫਰਿਸ਼ਤਾ ਬਣ ਕੇ ਆਇਆ।

ਐਵਾਰਡ ਪ੍ਰਾਪਤ ਕਰਨ ਵਾਲੇ ਜਾਂ ਉਨ੍ਹਾਂ ਦੇ ਬਚੇ ਹੋਏ ਹਰੇਕ ਨੂੰ ਵਿੱਤੀ ਗ੍ਰਾਂਟ ਮਿਲੇਗੀ।

Related News

ਓਨਟਾਰੀਓ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 987 ਨਵੇਂ ਕੇਸ ਅਤੇ 16 ਹੋਰ ਮੌਤਾਂ ਦੀ ਪੁਸ਼ਟੀ

Rajneet Kaur

ਅਮੇਰਿਕਾ ਤੇ ਜਾਪਾਨ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਮੁੱਖ ਮੁੱਦਾ ਹੋਵੇਗਾ ਤਾਇਵਾਨ ਤੇ ਚੀਨ ‘ਚ ਮਨੁੱਖੀ ਅਧਿਕਾਰਾਂ ਦਾ ਘਾਣ

Vivek Sharma

ਕੈਨੇਡਾਈ ਰਾਜਦੂਤਾਂ ਨੂੰ ਮਿਲਣ ਤੋਂ ਰੋਕਣ ਲਈ ਕੋਰੋਨਾ ਦਾ ਰੋਣਾ ਨਾ ਰੋਵੇ ਚੀਨ :MP ਮਾਈਕਲ ਚੋਂਗ

Vivek Sharma

Leave a Comment