channel punjabi
Canada International News North America

ਕੈਨੇਡਾ: ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,977 ਨਵੇਂ ਮਾਮਲਿਆ ਦੀ ਪੁਸ਼ਟੀ, 90 ਲੋਕਾਂ ਦੀ ਮੌਤ

ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,977 ਨਵੇਂ ਮਾਮਲਿਆ ਦੀ ਪੁਸ਼ਟੀ ਕੀਤੀ ਗਈ ਹੈ।ਜਿਸ ਕਾਰਨ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 4,28,675 ਹੋ ਗਈ ਹੈ। ਇਸ ਦੌਰਾਨ 90 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਮਰਨ ਵਾਲਿਆ ਦੀ ਗਿਣਤੀ 12,867 ਹੋ ਗਈ ਹੈ।

ਦਸ ਦਈਏ ਕਿ ਕੈਨੇਡਾ ਨੂੰ ਇਸੇ ਮਹੀਨੇ ਕੋਰੋਨਾ ਵਾਇਰਸ ਦੀ ਖੁਰਾਕ ਦੀ ਵੱਡੀ ਖੇਪ ਮਿਲਣ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਜੇਕਰ ਉਨ੍ਹਾਂ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਗਲੇ ਹਫਤੇ ਤੋਂ ਹੀ ਲੋਕਾਂ ਨੂੰ ਕੋਰੋਨਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟਾਮ ਨੇ ਕਿਹਾ ਕਿ ਦਸੰਬਰ ਵਿਚ ਸਾਨੂੰ ਫਾਈਜ਼ਰ ਕੋਰੋਨਾ ਵੈਕਸੀਨ ਦੀਆਂ ਢਾਈ ਲ਼ੱਖ ਖੁਰਾਕਾਂ ਮਿਲ ਜਾਣਗੀਆਂ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਲੋਕ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਨ। ਇਹ ਬਹੁਤ ਜ਼ਰੂਰੀ ਹੈ ਕਿ ਲੋਕ ਕੋਰੋਨਾ ਤੋਂ ਬਚਣ ਦੇ ਉਪਾਅ ਕਰਦੇ ਰਹਿਣ ਅਤੇ ਜਿੰਨਾ ਹੋ ਸਕੇ ਸਮਾਜਕ ਦੂਰੀ ਬਣਾ ਕੇ ਰੱਖਣ।

ਮੇਜਰ ਜਨਰਲ ਡੈਨੀ ਫਾਰਟਿਨ ਨੇ ਦੱਸਿਆ ਕਿ ਕਿਊਬਿਕ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,564 ਨਵੇਂ ਮਾਮਲੇ ਦਰਜ ਹੋਏ ਅਤੇ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,54,740 ਹੋ ਗਈ ਹੈ ਅਤੇ ਕੋਰੋਨਾ ਕਾਰਨ 7,313 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਂਟਾਰੀਓ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਕੋਵਿਡ -19 ਟੀਕਾ ਨਹੀਂ ਮਿਲਦਾ, ਉਨ੍ਹਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

Related News

ਵਿਨੀਪੈਗ ਪੁਲਿਸ 12 ਸਾਲਾਂ ਲਾਪਤਾ ਲੜਕੀ ਨੂੰ ਲੱਭਣ ਲਈ ਜਨਤਾ ਤੋਂ ਕਰ ਰਹੀ ਹੈ ਮਦਦ ਦੀ ਮੰਗ

Rajneet Kaur

ਭਾਰਤੀਆਂ ਦਾ ਅਮਰੀਕਾ ਵਿੱਚ ਚੀਨ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ, ਤਾਇਵਾਨੀ ਮੂਲ ਦੇ ਲੋਕਾਂ ਨੇ ਕੀਤੀ ਹਮਾਇਤ

Vivek Sharma

ਡੈਲਟਾ ਦੇ ਬਾਉਂਡਰੀ ਬੇਅ ਏਅਰਪੋਰਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਜ਼ਖਮੀ

Rajneet Kaur

Leave a Comment