channel punjabi
Canada International News North America

ਸਿਰਜਿਆ ਨਵਾਂ ਇਤਿਹਾਸ : ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਦੇ ਸਦਨ ਦਾ ਸਪੀਕਰ ਚੁਣੇ ਗਏ ਰਾਜ ਚੌਹਾਨ

ਕੈਨੇਡਾ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਹੋਣਾ ਬਰਕਰਾਰ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਦੇ ਬਰਨਬੀ ਐਡਮੰਡਜ਼ ਤੋਂ ਐੋੱਮਐੱਲਏਏ ਰਾਜ ਚੌਹਾਨ ਨੂੰ ਸਦਨ ਦਾ ਸਪੀਕਰ ਚੁਣ ਲਿਆ ਗਿਆ। ਰਾਜ ਚੌਹਾਨ ਬਰਨਬੀ ਐਡਮੰਡਜ਼ ਤੋਂ ਪੰਜਵੀਂ ਵਾਰ ਵਿਧਾਇਕ ਵਜੋਂ ਚੁਣੇ ਗਏ ਸਨ।
ਉਹ ਕੈਨੇਡਾ ਦੇ ਇਤਿਹਾਸ ਵਿਚ ਬੀਸੀ ਲੈਜਿਸਲੇਚਰ ਦੇ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਇਮੀਗਰਾਂਟ, ਪੰਜਾਬੀ, ਸਿੱਖ ਅਤੇ ਸਾਊਥ ਏਸ਼ੀਅਨ ਹਨ ਜੋ ਇਸ ਵੱਕਾਰੀ ਅਹੁਦੇ ਲਈ ਚੁਣੇ ਗਏ ਹਨ।

ਰਾਜ ਚੌਹਾਨ ਦਾ ਪਰਿਵਾਰ ਪੰਜਾਬ ਤੋਂ 1973 ‘ਚ ਕੈਨੇਡਾ ਮਾਈਗ੍ਰੇਟ ਹੋਇਆ ਸੀ। ਉਨ੍ਹਾਂ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਵਿਚ ਕੰਮ ਕਰਨ ਤੋਂ ਪਹਿਲਾਂ ਖੇਤਾਂ ਵਿਚ ਇਕ ਵਰਕਰ ਵਜੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਜੌਹਨ ਹੋਰਗਨ ਨੇ ਰਾਜ ਚੌਹਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਪਹਿਲੇ ਸਿੱਖ ਤੇ ਪੰਜਾਬੀ ਬੋਲਣ ਵਾਲੇ ਸਪੀਕਰ ਦੀ ਚੋਣ ਸਾਡੇ ਲਈ ਇਤਿਹਾਸਕ ਪਲ ਹਨ।

ਲਿਬਰਲ ਅੰਤ੍ਰਿਮ ਲੀਡਰ ਸ਼ਰਲੀ ਬੌਂਡ ਨੇ ਵੀ ਸਪੀਕਰ ਦੀ ਚੋਣ ਨੂੰ ਇਕ ਸੁਪਨਾ ਸੱਚ ਹੋਣਾ ਦੱਸਿਆ। ਇਸ ਮੌਕੇ ਚੌਹਾਨ ਨੇ ਸਦਨ ਦਾ ਧੰਨਵਾਦ ਕਰਦਿਆਂ ਸਪੀਕਰ ਦੇ ਅਹੁਦੇ ਨੂੰ ਆਪਣੇ ਲਈ ਵੱਡਾ ਮਾਣ ਕਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਦਿਨ ਬਾਰੇ ਕਦੇ ਸੋਚਿਆ ਨਹੀਂ ਸੀ। ਉਨ੍ਹਾਂ ਉਹ ਦਿਨ ਵੀ ਵੇਖੇ ਹਨ ਜਦੋਂ ਕੋਈ ਰੰਗਦਾਰ ਬੰਦਾ ਲੈਜਿਸਲੇਚਰ ਦੀ ਇਮਾਰਤ ਵਿਚ ਦਾਖ਼ਲ ਹੋਣ ਬਾਰੇ ਵੀ ਸੋਚ ਨਹੀਂ ਸੀ ਸਕਦਾ ਪਰ ਸਾਡੇ ਬਜ਼ੁਰਗਾਂ ਨੇ ਕਦੇ ਹਾਰ ਨਹੀਂ ਮੰਨੀ ਤੇ ਉਨ੍ਹਾਂ ਨਿਆਂ ਤੇ ਸਮਾਨਤਾ ਲਈ ਆਪਣਾ ਸੰਘਰਸ਼ ਸਦਾ ਜਾਰੀ ਰੱਖਿਆ।

Related News

ਇੰਜਣ ਨੂੰ ਅੱਗ ਲੱਗਣ ਮਗਰੋਂ ਬੋਇੰਗ 777 ਜਹਾਜ਼ਾਂ ਦੀ ਜਾਂਚ ਦੇ ਆਦੇਸ਼

Rajneet Kaur

4 ਪ੍ਰੀਮੀਅਰ ਹੋਏ ਇਕੱਠੇ, ਸੂਬਿਆਂ ਲਈ ਵਧੇਰੇ ਫੰਡ ਦੇਣ ਦੀ ਕੀਤੀ ਮੰਗ

Vivek Sharma

ਟੋਰਾਂਟੋ ਦੇ ਘਰ ਵਿੱਚ ‘very high level’ ‘ਤੇ ਪਾਈ ਗਈ ਕਾਰਬਨ ਮੋਨੋਆਕਸਾਈਡ, 1 ਦੀ ਮੌਤ, 4 ਜ਼ਖਮੀ

Rajneet Kaur

Leave a Comment