channel punjabi
Canada International News North America

ਏਅਰ ਕੈਨੇਡਾ ਨੇ ਕੇਪ ਬਰੇਟਨ ਵਿੱਚ ਆਪਣੀਆਂ ਸੇਵਾਵਾਂ ਅਣਮਿੱਥੇ ਸਮੇਂ ਲਈ ਕੀਤੀਆਂ ਮੁਅੱਤਲ

ਏਅਰ ਕੈਨੇਡਾ ਵਲੋਂ ਕੇਪ ਬਰੇਟਨ ਵਿਚ ਆਪਣੀਆਂ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦਾ ਫੈਸਲੇ ਲਿਆ ਗਿਆ ਹੈ । ਏਅਰ ਕੈਨੇਡਾ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਸਿਡਨੀ ਦੇ ਹਵਾਈ ਅੱਡੇ ਦੇ ਸੀਈਓ ਐਨਐਸ ਨੇ ਮੰਗਲਵਾਰ ਨੂੰ ਕਿਹਾ ਕਿ ਏਅਰ ਕੈਨੇਡਾ ਦੇ ਇਸ ਕਦਮ ਦਾ ਨੋਵਾ ਸਕੋਸ਼ੀਆ ਟਾਪੂ ‘ਤੇ ਬਿਲਕੁਲ ਵਿਨਾਸ਼ਕਾਰੀ ਅਸਰ ਪਵੇਗਾ।

ਮਾਈਕ ਮੈਕਕਿਨਨ ਨੇ ਏਅਰ ਲਾਈਨ ਦੇ ਇਸ ਕਦਮ ਨੂੰ
ਬਿਲਕੁਲ ਗਲਤ ਫੈਸਲਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇ.ਏ. ਡਗਲਸ ਮੈਕਕੋਰਡੀ ਸਿਡਨੀ ਹਵਾਈ ਅੱਡਾ, ਮਹਾਂਮਾਰੀ ਦੇ ਦੌਰਾਨ ਪਹਿਲਾਂ ਹੀ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਸੀ ਪਰ ਹੁਣ ਇਸ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਨੂੰ ਰੁਕਵਾ ਕੇ ਇਸ ਨੂੰ ਗੰਭੀਰ ਸਥਿਤੀ ਵੱਲ ਧੱਕ ਦਿੱਤਾ ਗਿਆ ਹੈ। ਇਸ ਨਾਲ ਸੈਰ-ਸਪਾਟਾ ਉਦਯੋਗ ਨੂੰ ਵੀ ਵੱਡਾ ਨੁਕਸਾਨ ਹੋਵੇਗਾ।

ਮੈਕਕਿਨਨ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਭਵਿੱਖ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਯਾਦ ਕਰਵਾਇਆ ਕਿ,’ਮਹਾਂਮਾਰੀ ਰੋਗ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਸਾਡੇ ਹਵਾਈ ਅੱਡਿਆਂ ਦੀਆ ਸੇਵਾਵਾਂ ਵਿੱਚ ਕਟੌਤੀ ਕਰਕੇ ਵਾਰ-ਵਾਰ ਨੁਕਸਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਵੈਸਟਜੈੱਟ ਹਵਾਈ ਸੇਵਾ ਦੇ ਰਾਹ ਵਿੱਚ ਤਬਦੀਲੀ ਕੀਤੀ ਜਿਸ ਕਾਰਨ ਵੀ ਇਸ ਨੂੰ ਆਰਥਿਕ ਪੱਖੋਂ ਨੁਕਸਾਨ ਹੋਇਆ ਹੈ।

ਮੈਕਕਿਨਨ ਨੇ ਸ਼ੰਕਾ ਜ਼ਾਹਰ ਕੀਤੀ ਕਿ ਇਹ ਫ਼ੈਸਲਾ ਆਉਣ ਵਾਲੇ ਭਵਿੱਖ ‘ਚ ਇਥੋਂ ਦੀ ਹਵਾਈ ਸੇਵਾ ਦੇ ਤਾਬੂਤ ਵਿੱਚ ਅੰਤਮ ਮੇਖ ਸਾਬਿਤ ਹੋ ਸਕਦੇ ਹਨ।

Related News

ਟਰੰਪ ਨੇ ਇਕ ਵਾਰ ਮੁੜ ਤੋਂ ਚੀਨ ਨੂੰ ਪਾਈਆਂ ਲਾਹਣਤਾਂ !

Vivek Sharma

ਪੰਜਾਬ ਦੇ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਤੋਂ ਸਮਰਥਨ ਮਿਲਣਾ ਜਾਰੀ: ਕੈਨੇਡਾ, ਅਮਰੀਕਾ, ਬ੍ਰਿਟੇਨ ‘ਚ ਰੈਲੀਆਂ

Vivek Sharma

ਪਾਕਿ ਸਰਕਾਰ ਅਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਕਰੀਮਾ ਦੀ ਕੈਨੇਡਾ ‘ਚ ਹੱਤਿਆ !

Vivek Sharma

Leave a Comment