channel punjabi
Canada News North America

ਕ੍ਰਿਸਮਸ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਸਕੈਟੂਨ ਪੁਲਿਸ ਨੇ ਵਧਾਈ ਚੌਕਸੀ, ਖਰੀਦਦਾਰਾਂ ਨੂੰ ਕੀਤਾ ਜਾਗਰੂਕ

ਸਸਕੈਟੂਨ ਦੇ ਡਾਉਨਟਾਊਨ ਵਿਖੇ ਜੋ ਵੀ ਕੋਈ ਕ੍ਰਿਸਮਸ ਸ਼ਾਪਿੰਗ ਕਰਨ ਲਈ ਪਹੁੰਚ ਰਿਹਾ ਹੈ ਉਸਨੂੰ ਆਮ ਲੋਕਾਂ ਨਾਲੋਂ ਵਧੇਰੇ ਸਸਕੈਟੂਨ ਪੁਲਿਸ ਅਧਿਕਾਰੀ ਦਿਖਦੇ ਹਨ। ਦਰਅਸਲ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਇਹਨੇ ਦਿਨੀਂ ਪੁਲਿਸ ਨੇ ਸਖਤ ਚੌਕਸੀ ਕੀਤੀ ਹੋਈ ਹੈ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ , ਬਾਜ਼ਾਰਾਂ ਦੇ ਹਰ ਚੱਪੇ ‘ਤੇ ਪੁਲਿਸ ਅਧਿਕਾਰੀ ਤਾਇਨਾਤ ਹਨ ਤਾਂ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।

ਆਮ ਲੋਕਾਂ ਨੂੰ ਛੁੱਟੀਆਂ ਦੌਰਾਨ ਬਹਿਤਰ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਵਲੋਂ ‘ਕ੍ਰਿਸਮਿਸ ਬੀਟ ਬਲਿਟਜ਼’ ਮੁਹਿੰਮ ਆਰੰਭੀ ਹੈ।

ਸੈਂਟਰਲ ਡਿਵੀਜ਼ਨ ਲਈ ਸਸਕੈਟੂਨ ਪੁਲਿਸ ਸੇਵਾ ਦੇ ਇੰਸਪੈਕਟਰ ਮਾਈਕਲ ਹੌਰਵਥ ਦਾ ਕਹਿਣਾ ਹੈ ਕਿ ਬੀਟ ਅਧਿਕਾਰੀ ਵਿਅਕਤੀਗਤ ਖਰੀਦਦਾਰੀ ਲਈ ਸੁਰੱਖਿਆ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ।

ਉਹਨਾਂ ਕਿਹਾ ਕਿ ‘ਅਸੀਂ ਇਹਨਾਂ ਥਾਵਾਂ ਤੇ ਪਹੁੰਚਣ ਵਾਲੇ ਆਮ‌ ਲੋਕਾਂ ਦੇ ਨਾਲ-ਨਾਲ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ । ਇਨ੍ਹਾਂ ਖੇਤਰਾਂ ਵਿਚ ਆ ਰਹੇ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਹਿ ਰਹੇ ਹਾਂ ਕਿ ਉਹ ਆਪਣੀ ਕਾਰ ਵਿਚ ਕੀਮਤੀ ਚੀਜ਼ਾਂ ਨਾ ਛੱਡਣ।’

ਹੋਰਵਥ ਦਾ ਕਹਿਣਾ ਹੈ ਕਿ ਉਹ ਆਨਲਾਈਨ ਸ਼ਾਪਿੰਗ ਸੇਫਟੀ ਪ੍ਰੋਟੋਕੋਲ ਦੇ ਸੁਝਾਅ ਫੈਲਾਉਣ ਅਤੇ ਘਰਾਂ ਤੋਂ ਚੋਰੀ ਰੋਕਣ ਦੇ ਸੁਝਾਅ ਵੀ ਲੋਕਾਂ ਨਾਲ ਸਾਂਝੇ ਕਰ ਰਹੇ ਹਨ ਤਾਂ ਜੋ ਲੋਕ ਛੁੱਟੀਆਂ ਦੌਰਾਨ ਸੁਰੱਖਿਤ ਰਹਿਣ ।

ਅਭਿਆਨ ਦੀ ਪਾਲਣਾ ਕਰਦੇ ਹੋਏ ਅਧਿਕਾਰੀ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਉਹ ਜੋ ਖਰੀਦਾਰੀ ਕਰਦੇ ਹਨ, ਉਹ ਉਨ੍ਹਾਂ ਦੇ ਕਬਜ਼ੇ ਵਿਚ ਹੀ ਰਹੇ, ਉਹ ਕਿਸੇ ਵੀ ਤਰ੍ਹਾਂ ਦੀ ਹੜਬੜ੍ਹੀ ਨਾ ਕਰਨ।

ਇਸੇ ਤਰ੍ਹਾਂ ਯਾਤਰਾ ਕਰ ਰਹੇ ਲੋਕਾਂ ਨੂੰ ਵੀ ਕਈ ਪਹਿਲੂਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਉਹਨਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣਾ ਹੈ । ਉਹ ਸਿਰਫ ਆਪਣੀ ਸੁਰੱਖਿਆ ਤੱਕ ਸੀਮਿਤ ਨਾ ਰਹੇ ਸਗੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਉਹ ਹੋਰਨਾਂ ਲਈ ਵੀ ਸੁਰੱਖਿਅਤ ਮਾਹੌਲ ਤਿਆਰ ਕਰਨ।

ਹੋਰਵਥ ਅਨੁਸਾਰ ‘ਸਾਡੇ ਦੁਕਾਨਦਾਰਾਂ ਲਈ ਵੀ ਪੁਲਿਸ ਸੇਵਾ ਵਿਚ ਥੋੜੀ ਜਿਹੀ ਹਾਜ਼ਰੀ ਲਵਾਉਣ ਦਾ ਇਹ ਚੰਗਾ ਮੌਕਾ ਹੈ। ਉਹਨਾਂ ਦੱਸਿਆ ਕਿ ‘ਕ੍ਰਿਸਮਸ ਬੀਟ ਬਲਿਟਜ਼ ਮੁਹਿੰਮ’ ਦਸੰਬਰ ਦੇ ਅੰਤ ਤੱਕ ਚੱਲੇਗੀ ।

Related News

ਓਂਟਾਰੀਓ : ਫੋਰਡ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਦੀ ਪਿਛਲੇ ਕੁੱਝ ਹਫਤਿਆਂ ਤੋਂ ਟੀਚਰਜ਼ ਯੂਨੀਅਨ ਵੱਲੋਂ ਕੀਤਾ ਜਾ ਰਿਹੈ ਵਿਰੋਧ

Rajneet Kaur

ਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਜਾ ਕੇ ਕੀਤਾ ਦੇਸ਼ ਦਾ ਨਾਂ ਰੋਸ਼ਨ

team punjabi

ਵਿਲੱਖਣ ਗੁਣਾਂ ਵਾਲੀ 4 ਸਾਲ ਦੀ ਬ੍ਰਿਟਿਸ਼ ਸਿੱਖ ਬੱਚੀ ਨੂੰ ਮਿਲੀ ‘ਮੇਨਸਾ ਕਲੱਬ’ ਦੀ ਮੈਂਬਰਸ਼ਿਪ

Vivek Sharma

Leave a Comment