channel punjabi
International News

ਵਿਲੱਖਣ ਗੁਣਾਂ ਵਾਲੀ 4 ਸਾਲ ਦੀ ਬ੍ਰਿਟਿਸ਼ ਸਿੱਖ ਬੱਚੀ ਨੂੰ ਮਿਲੀ ‘ਮੇਨਸਾ ਕਲੱਬ’ ਦੀ ਮੈਂਬਰਸ਼ਿਪ

ਲੰਦਨ : ਚਾਰ ਸਾਲਾਂ ਦੀ ਇਕ ਬਿ੍ਟਿਸ਼ ਸਿੱਖ ਬੱਚੀ ਨੂੰ ਆਈਕਿਊ IQ (ਅਤਿ ਬਿਹਤਰੀਨ ਬੌਧਿਕਤਾ) ਵਾਲੇ ‘ਮੇਨਸਾ ਕਲੱਬ’ The High IQ Society ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ ਹੈ। ਬੱਚੀ ਦਿਆਲ ਕੌਰ ਆਪਣੇ ਮਾਪਿਆਂ ਨਾਲ ਬਰਮਿੰਘਮ ‘ਚ ਰਹਿੰਦੀ ਹੈ। ਛੋਟੀ ਉਮਰ ਤੋਂ ਹੀ ਉਸ ਵਿਚ ਸਿੱਖਣ ਦੀ ਅਦਭੁੱਤ ਪ੍ਰਤਿਭਾ ਹੈ। ਜਦੋਂ ਉਹ 14 ਮਹੀਨਿਆਂ ਦੀ ਸੀ ਤਾਂ ਉਸ ਨੇ ਅੰਗਰੇਜ਼ੀ ਅਲਫਾਬੇਟ ਯਾਦ ਕਰ ਲਿਆ ਸੀ।

ਬੱਚੀ ਦੇ ਮਾਪਿਆਂ ਅਨੁਸਾਰ ਉਸਨੇ ‘ਮੇਨਸਾ’ ਟੈਸਟ ਲਈ ਖੁਦ ਹੀ ਰੁਚੀ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਲਾਕਡਾਊਨ ਕਾਰਨ ਬੱਚੀ ਦਿਆਲ ਕੌਰ ਨੇ ‘ਮੇਨਸਾ’ ਦਾ ਆਨਲਾਈਨ ਟੈਸਟ ਦਿੱਤਾ ਜਿਸ ਵਿਚ ਉਸ ਨੇ ਆਈਕਿਊ ‘ਚ 145 ਅੰਕ ਪ੍ਰਾਪਤ ਕੀਤੇ। ਉਸ ਨੂੰ ਦੇਸ਼ ਦੀ ਸਭ ਤੋਂ ਛੋਟੀ ਅਸਾਧਾਰਣ ਬੱਚੀ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਇਸ ਉਪਲਬਧੀ ਲਈ ਉਸ ਨੂੰ ਬ੍ਰਿਟੇਨ ਦੀ ਉਸ ਚੋਟੀ ਦੀ ਇੱਕ ਫ਼ੀਸਦੀ ਆਬਾਦੀ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਜਿਸ ਨੂੰ ਕੁਦਰਤ ਵੱਲੋਂ ਅਸਾਧਾਰਣ ਤਾਕਤ ਦਾ ਵਰਦਾਨ ਪ੍ਰਾਪਤ ਹੈ ।

ਇਸ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਉਹ ਇਸ ਉਮਰ ਦੀ ਇਕਲੌਤੀ ਬੱਚੀ ਹੈ। ਬ੍ਰਿਟਿਸ਼ ਮੇਨਸਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਸਟੀਵੰਸ ਨੇ ਕਿਹਾ ਅਸੀਂ ‘ਮੇਨਸਾ ਕਲੱਬ’ ਵਿੱਚ ਦਿਆਲ ਕੌਰ ਦਾ ਸੁਆਗਤ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ, ਜਿੱਥੇ ਉਹ ਕਰੀਬ 2 ਹਜ਼ਾਰ ਅਸਾਧਾਰਣ ਜੂਨੀਅਰ ਅਤੇ ਕਿਸ਼ੋਰ ਮੈਂਬਰਾਂ ਦੇ ਟੱਬਰ ਵਿਚ ਸ਼ਾਮਲ ਹੋ ਗਈ ਹੈ

ਦਿਆਲ ਕੌਰ ਦੇ ਪਿਤਾ ਸਰਬਜੀਤ ਸਿੰਘ ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਇਹ ਅਧਿਕਾਰਿਤ ਤੌਰ ‘ਤੇ ਸਾਬਤ ਹੋ ਗਿਆ ਹੈ ਕਿ ਬੱਚੀ ਆਪਣੀ ਉਮਰ ਦੇ ਮੁਕਾਬਲੇ ਕਿਤੇ ਜ਼ਿਆਦਾ ਵਿਲੱਖਣ ਗੁਣ ਵਾਲੀ ਬੁੱਧੀਮਾਨ ਹੈ। ਸਰਬਜੀਤ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਮਹਿਸੂਸ ਕਰਨਾ ਸੁਭਾਵਿਕ ਸੀ ਕਿ ਸਾਡੀ ਬੱਚੀ ਵਿਸ਼ੇਸ਼ ਹੈ । ਪਰ ਹੁਣ ਸਾਡੇ ਕੋਲ ਸਵਾਸਤਿਕ ਤੌਰ ਤੇ ਸਬੂਤ ਹਨ ਕਿ ਉਹ ਲੱਖਾਂ ਵਿਚੋ ਇੱਕ ਹੈ।

Related News

ਸੰਯੁਕਤ ਰਾਜ ‘ਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਰਹੱਦੀ ਪਾਬੰਦੀਆਂ ਜਾਰੀ ਰਹਿਣਗੀਆਂ: ਜਸਟਿਨ ਟਰੂਡੋ

Rajneet Kaur

ਬੀ.ਸੀ. ਨੇ ਸਰਕਾਰੀ ਨਿਯਮਾਂ ਤੋਂ “ਬੇਲੋੜੀ ਕਿਸਮ ਦੀ ਭਾਸ਼ਾ” ਦੇ 600 ਉਦਾਹਰਣ ਹਟਾਏ

Rajneet Kaur

CORONA IN PUNJAB : ਪੰਜਾਬ ’ਚ ਵਧੀ ਸਖ਼ਤੀ : ਬਿਨਾਂ ਮਾਸਕ ਮਿਲੇ ਤਾਂ ਹੋਵੇਗਾ ਕੋਰੋਨਾ ਟੈਸਟ

Vivek Sharma

Leave a Comment