channel punjabi
Canada International News North America

COVID-19 vaccine delivery date: ਕੈਨੇਡਾ ਸਰਕਾਰ ਦਾ ਟੀਚਾ ਜਨਵਰੀ ‘ਚ ਹੀ ਸਾਰਿਆ ਨੂੰ ਕੋਵਿਡ 19 ਵੈਕਸੀਨ ਲਗਾ ਦਿਤੀ ਜਾਵੇ

ਵਿਰੋਧੀ ਧਿਰ ਦੇ ਲੀਡਰ ਏਰਿਨ ਓ ਟੂਲ ਨੇ ਇਕ ਵਾਰ ਫਿਰ ਤੋਂ ਕੋਰੋਨਾ ਵੈਕਸੀਨ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਵੈਕਸੀਨ ਪਲੈਨ ਦੀ ਟਾਈਮ ਲਾਈਨ ਬਾਰੇ ਜਾਣਕਾਰੀ ਰੱਖਣਾ ਚਾਹਾਂਗਾ। ਉਹਨਾਂ ਕਿਹਾ ਕਿ ਇਕ ਵਾਰ ਦੇ ਵਿਚ ਸਾਰਿਆਂ ਤੱਕ ਵੈਕਸੀਨ ਪਹੁੰਚਾਉਣਾ ਸੰਭਵ ਨਹੀਂ ਹੋਵੇਗਾ। ਸਾਰਿਆਂ ਦੇ ਅੰਦਰ ਸਵਾਲ ਉੱਠ ਰਹੇ ਹਨ ਕਿ ਜਨਵਰੀ ਤੱਕ ਵੈਕਸੀਨ ਸ਼ੁਰੂ ਹੋ ਜਾਵੇਗੀ ਜਾਂ ਅਜੇ ਵੀ ਵਕਤ ਲੱਗੇਗਾ।

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਹੈ ਕਿ ਜਨਵਰੀ ‘ਚ ਹੀ ਸਾਰਿਆ ਨੂੰ ਕੋਵਿਡ 19 ਵੈਕਸੀਨ ਲਗਾ ਦਿਤੀ ਜਾਵੇ। ਕੈਨੇਡਾ ਦੇ ਵੈਕਸੀਨ ਵੰਡਣ ਵਾਲੇ ਵਿਭਾਗ ਦੇ ਮੁਖੀ ਸਜ਼ਾਰ ਮੇਜਰ ਜਨਰਲ ਡੈਨੀ ਫੋਰਟਿਨ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੈਨੇਡਾ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਜਨਵਰੀ ਵਿਚ ਕੋਰੋਨਾ ਟੀਕਾ ਉਨ੍ਹਾਂ ਨੂੰ ਮਿਲ ਜਾਵੇ ਅਤੇ ਉਹ ਇਸ ਨੂੰ ਆਪਣੇ ਲੋਕਾਂ ਨੂੰ ਦੇ ਸਕਣ। ਉਨ੍ਹਾਂ ਕਿਹਾ ਕਿ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਬਾਅਦ ਇਸ ਦੇ ਕੈਨੇਡਾ ਆਉਣ ਦੀ ਉਹ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੀ ਫ਼ੌਜ ਨੂੰ ਇਸ ਟੀਕੇ ਨੂੰ ਦੇਸ਼ ਭਰ ਵਿਚ ਪਹੁੰਚਾਉਣ ਅਤੇ ਸਹੀ ਵੰਡ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ 7 ਬਾਇਓਟੈਕਨਾਲਜੀ ਕੰਪਨੀਆਂ ਨਾਲ ਕੋਰੋਨਾ ਟੀਕੇ ਦੀ ਖਰੀਦ ਲਈ ਸਮਝੌਤੇ ਕੀਤੇ ਹਨ ਤਾਂ ਕਿ ਟੀਕੇ ਦੀ ਘਾਟ ਨਾ ਆਵੇ ਅਤੇ ਜਲਦੀ ਤੋਂ ਜਲਦੀ ਸਭ ਨੂੰ ਟੀਕਾ ਲਗਾਇਆ ਜਾ ਸਕੇ।

ਫੋਰਟਿਨ ਨੇ ਦੱਸਿਆ ਕਿ ਸੈਨਿਕ ਯੋਜਨਾ ਦੀ 7 ਦਸੰਬਰ ਨੂੰ “dry run” ਕਰਨਗੇ, 14 ਦਸੰਬਰ ਤੱਕ ਸੂਬਾਈ ਵੰਡ ਪੁਆਇੰਟ ਸਥਾਪਤ ਕੀਤੇ ਜਾਣਗੇ ਅਤੇ 25 ਦਸੰਬਰ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਪ੍ਰਾਈਵੇਟ ਲੌਜਿਸਟਿਕ ਫਰਮਾਂ ਨਾਲ ਸਪੁਰਦਗੀ ਵਿੱਚ ਸਹਾਇਤਾ ਕਰੇਗੀ ਅਤੇ 15 ਦਸੰਬਰ ਤੱਕ ਦਿੱਤੇ ਜਾਣ ਵਾਲੇ ਕੰਨਟ੍ਰੈਕਟ ਦਿੱਤੇ ਜਾਣਗੇ।

ਮੰਗਲਵਾਰ ਤੱਕ ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 3,90,000 ਹੋ ਗਈ ਹੈ ਅਤੇ ਕੋਰੋਨਾ ਕਾਰਨ ਦੇਸ਼ ਵਿਚ 12,300 ਲੋਕਾਂ ਦੀ ਮੋਤ ਹੋ ਚੁੱਕੀ ਹੈ।

Related News

ਕੇਸਰੀ ਪੱਗ ਬੰਨ੍ਹ ਗਰਜੇ ਨਰੇਸ਼ ਟਿਕੈਤ ਨੇ ਕੇਂਦਰ ਨੂੰ ਪਾਈਆਂ ਲਾਹਨਤਾਂ, ਕਾਨੂੰਨ ਵਾਪਸ ਨਾ ਲੈਣ ਦੀ ਮਜਬੂਰੀ ਦੱਸੇ ਸਰਕਾਰ !

Vivek Sharma

ਕੈਨੇਡਾ ‘ਚ ਕੋਵਿਡ 19 ਦੇ 2,559 ਨਵੇਂ ਸੰਕਰਮਣ ਅਤੇ 23 ਮੌਤਾਂ ਦੀ ਪੁਸ਼ਟੀ

Rajneet Kaur

BIG BREAKING : BC ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDP ਸਭ ਤੋਂ ਅੱਗੇ

Vivek Sharma

Leave a Comment