channel punjabi
International News USA

USA PRESIDENT ELECTION : ਐਰੀਜ਼ੋਨਾ ਤੇ ਵਿਸਕਾਨਸਿਨ ‘ਚ ਵੀ JOE BIDEN ਜੇਤੂ ਐਲਾਨੇ ਗਏ

ਵਾਸ਼ਿੰਗਟਨ : ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਐਰੀਜ਼ੋਨਾ ਅਤੇ ਵਿਸਕਾਨਸਿਨ ਦੇ ਆਖਰੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਸੂਬਿਆਂ ਵਿਚ ਡੈਮੋਕ੍ਰੇਟ ਉਮੀਦਵਾਰ JOE BIDEN ਦੀ ਜਿੱਤ ਨੂੰ ਰਸਮੀ ਤੌਰ ‘ਤੇ ਪ੍ਰਮਾਣਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ Trump ਨੇ ਇਨ੍ਹਾਂ ਸੂਬਿਆਂ ਵਿਚ ਜਿੱਤ ਦਰਜ ਕੀਤੀ ਸੀ।

ਵਿਸਕਾਨਸਿਨ ਵਿਚ BIDEN ਨੇ ਟਰੰਪ ‘ਤੇ 20 ਹਜ਼ਾਰ 700 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਨੂੰ ਪ੍ਰਮਾਣਿਤ ਕਰਦੇ ਹੋਏ ਵਿਸਕਾਨਸਿਨ ਦੇ ਗਵਰਨਰ ਟੋਨੀ ਏਵਰਸ ਨੇ ਸੋਮਵਾਰ ਨੂੰ ਕਿਹਾ ਕਿ ਤਿੰਨ ਨਵੰਬਰ ਨੂੰ ਹੋਈ ਚੋਣ ਨੂੰ ਪ੍ਰਮਾਣਿਤ ਕਰਨ ਦਾ ਜ਼ਿੰਮਾ ਅੱਜ ਨਿਭਾ ਰਿਹਾ ਹਾਂ। ਰਾਜ ਅਤੇ ਸੰਘੀ ਕਾਨੂੰਨ ਤਹਿਤ ਮੈਂ ਰਾਸ਼ਟਰਪਤੀ ਅਹੁਦੇ ‘ਤੇ JOE BIDEN ਅਤੇ ਉਪ ਰਾਸ਼ਟਰਪਤੀ ਅਹੁਦੇ ‘ਤੇ KAMLA HARRIS ਦੀ ਜਿੱਤ ਦੇ ਪ੍ਰਮਾਣ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲੇ ਐਰੀਜ਼ੋਨਾ ਵਿਚ 10 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ BIDEN ਦੀ ਜਿੱਤ ਨੂੰ ਪ੍ਰਮਾਣਿਤ ਕੀਤਾ ਗਿਆ। ਇਨ੍ਹਾਂ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਟਰੰਪ ਕੋਲ ਪੰਜ ਦਿਨਾਂ ਦਾ ਸਮਾਂ ਹੈ।

ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਇਕ ਟਵੀਟ ਵਿਚ ਕਿਹਾ, ‘ਪੂਰਾ ਭਿ੍ਸ਼ਟਾਚਾਰ। ਆਪਣੇ ਦੇਸ਼ ਲਈ ਦੁੱਖ ਹੁੰਦਾ ਹੈ।’ ਟਰੰਪ ਨੇ ਅਜੇ ਤਕ BIDEN ਹੱਥੋਂ ਆਪਣੀ ਹਾਰ ਨਹੀਂ ਮੰਨੀ ਹੈ। ਉਹ ਚੋਣ ਦੇ ਦਿਨ ਤੋਂ ਹੀ ਹੇਰਾਫੇਰੀ ਦਾ ਦੋਸ਼ ਲਗਾ ਰਹੇ ਹਨ। ਵੋਟਿੰਗ ਵਿਚ ਹੇਰਾਫੇਰੀ ਦੇ ਦੋਸ਼ ਲਗਾ ਕੇ ਉਨ੍ਹਾਂ ਦੀ ਟੀਮ ਕਈ ਸੂਬਿਆਂ ਵਿਚ ਮੁਕੱਦਮੇ ਦਾਇਰ ਕਰ ਚੁੱਕੀ ਹੈ ਪ੍ਰੰਤੂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।

ਨਵੇਂ ਚੁਣੇ ਰਾਸ਼ਟਰਪਤੀ ਦੇ ਤੌਰ ‘ਤੇ BIDEN ਨੂੰ ਸੋਮਵਾਰ ਨੂੰ ਪਹਿਲੀ ਵਾਰ ਪ੍ਰਰੈਜ਼ੀਡੈਂਟ ਡੇਲੀ ਬ੍ਰੀਫ ਯਾਨੀ ਗੁਪਤ ਦਸਤਾਵੇਜ਼ ਦੇਖਣ ਨੂੰ ਮਿਲੇ। ਇਸ ਵਿਚ ਗੁਪਤ ਜਾਣਕਾਰੀਆਂ ਅਤੇ ਵਿਸ਼ਵ ਦੇ ਪ੍ਰੋਗਰਾਮਾਂ ਦਾ ਸਾਰਾਂਸ਼ ਹੁੰਦਾ ਹੈ। ਇਹ ਗੁਪਤ ਜਾਣਕਾਰੀਆਂ ਖ਼ੁਫ਼ੀਆ ਏਜੰਸੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਸਰਕਾਰ ਦੇ ਸੀਨੀਅਰ ਨੇਤਾਵਾਂ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਹਨ।

Related News

ਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਕੈਨੇਡੀਅਨ ਸਰਹੱਦੀ ਅਫ਼ਸਰਾਂ ਨੇ ਅੰਬੈਸਡਰ ਬ੍ਰਿਜ ਤੋਂ 21 ਕਿੱਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ,ਪੰਜਾਬੀ ਟਰੱਕ ਡਰਾਇਵਰ ਗ੍ਰਿਫਤਾਰ

Rajneet Kaur

PM ਜਸਟਿਨ ਟਰੂਡੋ,ਪ੍ਰੀਮੀਅਰ ਡਗ ਫੋਰਡ ਅਤੇ ਐਮ.ਪੀਜ਼ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

Vivek Sharma

Leave a Comment