channel punjabi
Canada International News North America

ਕਿਸਾਨਾਂ ਦੇ ਸਹਿਯੋਗ ‘ਚ ਕੈਨੇਡਾ ਦੀ ਵਰਲਡ ਫਾਈਨੈਂਸ਼ੀਅਲ ਗਰੁੱਪ ਨਾਂ ਦੀ ਸੰਸਥਾ ਵੱਡਾ ਸਹਿਯੋਗ ਦੇਣ ਲਈ ਆਈ ਅੱਗੇ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ‘ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾ ਦੇ ਵਿਰੋਧ ਵਿਚ ਦਿੱਲੀ ‘ਚ ਆਪਣੇ ਸੰਵਿਧਾਨਕ ਹੱਕਾਂ ਲਈ ਲੜਾਈ ਲੜ ਰਹੇ ਕਿਸਾਨਾਂ ਦੇ ਸਹਿਯੋਗ ਵਿੱਚ, ਕੈਨੇਡਾ ਦੀ ਵਰਲਡ ਫਾਈਨੈਂਸ਼ੀਅਲ ਗਰੁੱਪ ਨਾਂ ਦੀ ਸੰਸਥਾ ਵੱਡਾ ਸਹਿਯੋਗ ਦੇਣ ਲਈ ਅੱਗੇ ਆਈ ਹੈ। ਜਿੰਨਾਂ ਵੱਲੋਂ 25 ਲੱਖ ਰੁਪਏ, ਜੋ 50,000 ਹਜ਼ਾਰ ਕੈਨੇਡੀਅਨ ਡਾਲਰ ਬਣਦੇ ਹਨ, ਮਦਦ ਦੇ ਤੌਰ ‘ਤੇ ਦਿੱਤੇ ਗਏ ਹਨ।

ਇਹ ਰਾਸ਼ੀ ਉਹਨਾਂ ਵੱਲੋਂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਕਾਰਜਾਂ ਲਈ ਸ: ਰਵੀ ਸਿੰਘ ਖਾਲਸਾ ਏਡ ਨੂੰ ਚੈੱਕ ਰਾਹੀਂ ਭੇਂਟ ਕੀਤੀ ਗਈ। ਉਹਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਕ ਆਨਲਾਈਨ ਚੈਰਿਟੀ ਪ੍ਰੋਗਰਾਮ ਵੀ ਕੈਨੇਡਾ ਵਿਚ ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜੂਝ ਰਹੇ ਕਿਸਾਨਾਂ ਦੇ ਸਹਿਯੋਗ ਲਈ, ਵਰਲਡ ਫਾਇਨੈਂਸ਼ਲ ਗਰੁੱਪ ਅਗਜੈਕਟਿਵ ਕਮੇਟੀ ਵੱਲੋਂ 50,000 ਹਜ਼ਾਰ ਡਾਲਰ (ਭਾਰਤ ਦੇ 25 ਲੱਖ ਰੁਪਏ) ਉੱਘੇ ਸਮਾਜ ਸੇਵੀ ਭਾਈ ਰਵੀ ਸਿੰਘ ਖ਼ਾਲਸਾ ਏਡ ਰਾਹੀਂ ਲੰਗਰਾਂ ਲਈ ਚੈੱਕ ਦਿੱਤਾ ਗਿਆ। ਐਗਜੈਕਿਟਵ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਇਹ ਕਾਰਜ ਕਰਦਿਆਂ, ਫ਼ੈਸਲਾ ਲਿਆ ਕਿ ਖਾਲਸਾ ਏਡ ਹਰੇਕ ਪੀੜ੍ਹਤ ਵਰਗ ਦੇ ਨਾਲ ਡੱਟ ਕੇ ਖੜ੍ਹਦਿਆਂ ਉਸ ਦੀ ਆਰਥਿਕ, ਭਾਈਚਾਰਕ ਅਤੇ ਸਿਆਸੀ ਮਦਦ ਲਈ ਵੀ ਆਪਣੀ ਆਵਾਜ਼ ਬੁਲੰਦ ਕਰੇਗੀ। ਇਸ ਮੌਕੇ ਸਾਰੇ ਅਗਜ਼ੈਕਟਿਵ ਕਮੇਟੀ ਦੇ ਸਾਰੇ ਅਹੁਦੇਦਾਰ ਵੀ ਹਾਜ਼ਰ ਸਨ।ਉਹਨਾਂ ਨੇ ਇਹ ਅਪੀਲ ਵੀ ਕੀਤੀ ਕਿ ਹੋਰ ਸੰਸਥਾਵਾਂ ਵੱਲੋਂ ਵੀ ਦੁਨੀਆ ਭਰ ਤੋਂ ਇਸ ਮੌਕੇ ਅਜਿਹਾ ਸਹਿਯੋਗ ਕਿਸਾਨਾਂ ਲਈ ਵਧ ਚੜ੍ਹ ਕੇ ਦਿੱਤਾ ਜਾਵੇ ਅਤੇ ਭਾਰਤ ਦੀ ਕੇਂਦਰ ਸਰਕਾਰ ਦੇ ਇਸ ਕਾਲੇ ਕਾਨੂੰਨ ਵਾਪਸ ਲੈਣ ਲਈ ਸਰਕਾਰ ਮਜਬੂਰ ਹੋ ਜਾਵੇ। ਇਸ ਨਾਮਵਰ ਸੰਸਥਾ ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਮੌਕੇ ਤੇ ਨਿਸ਼ਕਾਮ ਸੇਵਾ ਦੇ ਕਾਰਜ ਵੀ ਕੀਤੇ ਜਾਂਦੇ ਹਨ।

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕੀਤਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀ ਭਾਰਤ ਵਿੱਚ ਹਮਲੇ ਹੋਣ ਦੀਆਂ ਖ਼ਬਰਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ।

ਕੈਨੇਡਾ ‘ਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਟਵੀਟ ਕੀਤਾ ਕਿ ਸ਼ਾਂਤਮਈ ਢੰਗ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਹਿੰਸਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ।

ਇਸ ਦੌਰਾਨ ਕੈਨੇਡਾ ਦੇ ਹੋਰ ਕਈਆਂ ਆਗੂਆ ਨੇ ਟਵੀਟ ਕਰਕੇ ਕਿਸਾਨਾਂ ‘ਤੇ ਹੋ ਰਹੇ ਤਸ਼ਦਦ ‘ਤੇ ਆਪਣਾ ਦੁਖ ਜ਼ਾਹਿਰ ਕੀਤਾ।

Related News

ਵੱਡੀ ਖ਼ਬਰ : ਭਾਰਤ ਨੇ ਬਣਾਈ ਕੋਰੋਨਾ ਦੀ ਸਵਦੇਸ਼ੀ ਵੈਕਸੀਨ, ਪਹਿਲੇ ਪੜਾਅ ਦਾ ਮਨੁੱਖੀ ਟ੍ਰਾਇਲ ਰਿਹਾ ਸ਼ਾਨਦਾਰ !

Vivek Sharma

ਕਿਊਬਿਕ ‘ਚ 3 ਅਗਸਤ ਨੂੰ ਲਾਗੂ ਹੋਵੇਗਾ ਨਵਾਂ ਨਿਯਮ, 250 ਲੋਕ ਹੋ ਸਕਣਗੇ ਇਕੱਠੇ

Rajneet Kaur

ਟੋਰਾਂਟੋ : ਪਤਨੀ ਦੀ ਹੱਤਿਆ ਕਰ ਪਤੀ ਹੋਗਿਆ ਸੀ ਫਰਾਰ, 14 ਸਾਲ ਬਾਅਦ ਮੈਕਸੀਕੋ ‘ਚੋਂ ਕੀਤਾ ਗ੍ਰਿਫਤਾਰ

Rajneet Kaur

Leave a Comment