channel punjabi
Canada International News North America

ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ JOE BIDEN ਨੇ ਆਪਣੀ ਨਵੀਂ ਕੈਬਨਿਟ ਦਾ ਕੀਤਾ ਐਲਾਨ

ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਹੈ। ਹਾਲਾਂਕਿ,ਬਾਇਡਨ 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਬਾਇਡਨ ਨੇ ਐਂਟਨੀ ਬਲਿੰਕਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਬਲਿੰਕਨ ਲਗਭਗ 20 ਸਾਲਾਂ ਤੋਂ ਬਾਇਡਨ ਦੇ ਸਹਾਇਕ ਰਹੇ ਹਨ। ਉਹ ਓਬਾਮਾ ਪ੍ਰਸ਼ਾਸਨ ਵਿਚ ਉਪ ਵਿਦੇਸ਼ ਮੰਤਰੀ ਰਹਿ ਚੁੱਕੇ ਹਨ ਅਤੇ ਵਿਸ਼ਵ ਗੱਠਜੋੜਾਂ ਦੇ ਪੈਰੋਕਾਰ ਹਨ। ਬਾਇਡਨ ਪ੍ਰਸ਼ਾਸਨ ‘ਚ ਜੇਕ ਸੁਲਿਵਨ ਨੂੰ ਵੀ ਥਾਂ ਮਿਲੀ ਹੈ। ਬਾਇਡਨ ਨੇ ਸੁਲਿਵਨ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ।

ਇਸਦੇ ਨਾਲ ਹੀ ਇਲੇਜਾਂਦਰੋ ਮਾਇਰੋਕਮ ਨੂੰ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਹੈ। ਬਾਇਡਨ ਨੇ ਸਾਬਕਾ ਵਿਦੇਸ਼ ਮੰਤਰੀ ਜੌਨ ਕੇਰੀ ਨੂੰ ਜਲਵਾਯੂ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਦੇ ਅਹੁਦੇ ਲਈ ਨੌਮੀਨੇਟ ਕਰਨ ਦਾ ਐਲਾਨ ਕੀਤਾ। ਕੇਰੀ ਰਾਸ਼ਟਰੀ ਸੁਰੱਖਿਆ ਪਰਿਸ਼ਦ ‘ਚ ਇਸ ਅਹੁਦੇ ਤੇ ਬੈਠਣ ਵਾਲੇ ਪਹਿਲੇ ਅਧਿਕਾਰੀ ਹੋਣਗੇ।

Related News

ਕੈਨੇਡਾ: ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਧਾਉਣ ਦੀ ਘੋਸ਼ਣਾ

Rajneet Kaur

ਓਟਾਵਾ ‘ਚ ਕੋਵਿਡ-19 ਦੇ 6 ਹੋਰ ਨਵੇਂ ਕੇਸ ਆਏ ਸਾਹਮਣੇ

team punjabi

ਟਰੂਡੋ ਸਰਕਾਰ ਦੀ ਮਦਦ ਕਰਨ ਲਈ ਸਾਹਮਣੇ ਆਏ ਜਗਮੀਤ ਸਿੰਘ

team punjabi

Leave a Comment