channel punjabi
Canada International News North America

ਕੋਵਿਡ-19 ਦੇ ਇਲਾਜ ਲਈ ਹੈਲਥ ਕੈਨੇਡਾ ਨੇ ਐਲੀ ਲਿਲੀ ਐਂਡ ਕੰਪਨੀ ਦੀ ਐਂਟੀਬੌਡੀ ਥੈਰੇਪੀ ਦੀ ਐਮਰਜੰਸੀ ਵਰਤੋਂ ਲਈ ਦਿੱਤੀ ਇਜਾਜ਼ਤ

ਕੋਵਿਡ-19 ਇਨਫੈਕਸ਼ਨਜ਼ ਦੇ ਇਲਾਜ ਲਈ ਹੈਲਥ ਕੈਨੇਡਾ ਵੱਲੋਂ ਐਲੀ ਲਿਲੀ ਐਂਡ ਕੰਪਨੀ ਦੀ ਐਂਟੀਬੌਡੀ ਥੈਰੇਪੀ ਦੀ ਐਮਰਜੰਸੀ ਵਰਤੋਂ ਲਈ ਇਜਾਜ਼ਤ ਦੇ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਬਾਲਗਾਂ ਤੇ 12 ਸਾਲ ਤੋਂ ਉੱਤੇ ਉਮਰ ਵਰਗ ਦੇ ਬੱਚਿਆਂ, ਜਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਮੱਠੀ ਤੋਂ ਦਰਮਿਆਨੀ ਇਨਫੈਕਸ਼ਨ ਹੈ, ਦੇ ਇਲਾਜ ਲਈ ਸਿੰਗਲ ਐਂਟੀਬੌਡੀ ਟਰੀਟਮੈਂਟ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲਿਲੀ ਨੇ ਆਖਿਆ ਕਿ ਇਹ ਇਲਾਜ ਉਨ੍ਹਾਂ ਲਈ ਹੈ ਜਿਨ੍ਹਾਂ ਵਿੱਚ ਕੋਵਿਡ-19 ਦੇ ਗੰਭੀਰ ਲੱਛਣ ਵੱਧ ਰਹੇ ਹੋਣ ਤੇ ਜਾਂ ਫਿਰ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਨੌਬਤ ਆ ਜਾਵੇ। ਇਹ ਉਨ੍ਹਾਂ ਮਰੀਜ਼ਾਂ ਲਈ ਨਹੀਂ ਹੈ ਜਿਹੜੇ ਪਹਿਲਾਂ ਹੀ ਹਸਪਤਾਲ ਦਾਖਲ ਹੋਣ ਜਾਂ ਜਿਨ੍ਹਾਂ ਨੂੰ ਆਕਸੀਜ਼ਨ ਦੀ ਲੋੜ ਹੋਵੇ।

ਲਿਲੀ ਦੇ ਚੇਅਰਮੈਨ ਤੇ ਸੀਈਓ ਡੇਵਿਡ ਏਰਿੱਕਸ ਨੇ ਇੱਕ ਰਲੀਜ਼ ਵਿੱਚ ਆਖਿਆ ਕਿ ਕੈਨੇਡਾ ਵਿੱਚ ਸਾਡੀ ਦਵਾਈ ਨੂੰ ਆਥੋਰਾਈਜ਼ ਕੀਤੇ ਜਾਣ ਨਾਲ ਹੁਣ ਅਸੀਂ ਬਾਮਲਾਨਿਵੀਮੈਬ ਦੁਨੀਆ ਭਰ ਵਿੱਚ ਮੌਜੂਦ ਮਰੀਜ਼ਾਂ ਨੂੰ ਉਪਲਬਧ ਕਰਵਾਉਣ ਦਾ ਟੀਚਾ ਮਿਥਿਆ ਹੈ।

ਰਿੱਕਸ ਨੇ ਆਖਿਆ ਕਿ ਇਹ ਇਲਾਜ ਜਲਦ ਹੀ ਕੈਨੇਡਾ ਵਿੱਚ ਉਪਲਬਧ ਹੋਵੇਗਾ। ਇੱਕ ਅੰਦਾਜ਼ੇ ਮੁਤਾਬਕ ਸਾਲ 2020 ਦੇ ਅੰਤ ਤੱਕ ਲਿਲੀ ਵੱਲੋਂ ਬਾਮਲਾਨਿਵੀਮੈਬ ਦੀਆਂ ਇੱਕ ਮਿਲੀਅਨ ਡੋਜ਼ਿਜ਼ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। ਰਲੀਜ਼ ਅਨੁਸਾਰ ਅਗਲੇ ਸਾਲ ਦੇ ਸ਼ੁਰੂ ਵਿੱਚ ਇਸ ਦਵਾਈ ਦੀ ਵਰਤੋਂ ਦੁਨੀਆ ਭਰ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ।

Related News

ਮਾਂਟਰੀਅਲ: ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ.ਮੈਕਡਾਨਲਜ਼ ਦਾ ਬੁੱਤ ਸੁੱਟਿਆ ਹੇਠਾਂ, ਮੇਅਰ ਵੈਲਰੀ ਪਲਾਂਟ ਨੇ ਕੀਤੀ ਨਿੰਦਾ

Rajneet Kaur

ਬ੍ਰਿਟੇਨ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾ ਰੂਪ ਕਿੰਨਾ ਹੋ ਸਕਦੈ ਨੁਕਸਾਨਦਾਇਕ:ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ

Rajneet Kaur

ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜੌਨਸਨ ਦੀ ਚਿਤਾਵਨੀ: ਇੱਕ ਚੁਣੋ ਸਖ਼ਤੀ ਜਾਂ ਲਾਕਡਾਊਨ!

Vivek Sharma

Leave a Comment