channel punjabi
Canada International News North America

ਸਾਰਾਹ ਮੈਕਬ੍ਰਾਈਡ ਨੇ ਡੇਲਾਵੇਅਰ ਤੋਂ ਸਟੇਟ ਸੈਨੇਟ ਦੀ ਦੌੜ ਜਿੱਤ ਕੇ ਸਿਰਜਿਆ ਇਤਿਹਾਸ,ਬਣੀ ਪਹਿਲੀ ਟ੍ਰਾਂਸਜੈਂਡਰ ਸੂਬਾ ਸੈਨੇਟਰ

ਸਾਰਾਹ ਮੈਕਬ੍ਰਾਈਡ ਨੇ ਡੇਲਾਵੇਅਰ ਤੋਂ ਸਟੇਟ ਸੈਨੇਟ ਦੀ ਸੀਟ ਜਿੱਤ ਲਈ ਹੈ। ਸਾਰਾਹ ਨੇ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਸਟੇਟ ਸੈਨੇਟਰ ਬਣ ਕੇ ਇਤਿਹਾਸ ਸਿਰਜਿਆ ਹੈ। ਉਸਨੇ ਡੈਮੋਕਰੇਟਿਕ ਉਮੀਦਵਾਰ ਰਿਪਬਲੀਕਨ ਸਟੀਵ ਵਾਸ਼ਿੰਗਟਨ ਨੂੰ ਹਰਾਇਆ ਹੈ।

ਮੈਕਬ੍ਰਾਈਡ ਨੇ ਮੰਗਲਵਾਰ ਰਾਤ ਟਵੀਟ ਕੀਤਾ ਜਿਸ ‘ਚ ਲਿਖਿਆ ਕਿ “ਅਸੀ ਕਰ ਦਿਖਾਇਆ, ਅਸੀਂ ਆਮ ਚੋਣਾਂ ਜਿੱਤੀਆਂ। ਤੁਹਾਡਾ ਧੰਨਵਾਦ, ਧੰਨਵਾਦ, ਧੰਨਵਾਦ”

ਮੈਕਬ੍ਰਾਈਡ ਨੇ ਪਿਛਲੇ ਸਾਲ ਡੇਲਾਵੇਅਰ ਵਿਚ ਰਾਜ ਸੈਨੇਟ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਸਾਰਾਹ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਗਵਾਈ ਹੇਠ ਵ੍ਹਾਈਟ ਹਾਊਸ ‘ਚ ਕੰਮ ਕੀਤਾ ਸੀ ਅਤੇ ਸਾਲ 2016 ‘ਚ ਪਾਰਟੀ ਦੇ ਰਾਸ਼ਟਰੀ ਸੰਮੇਲਨ ‘ਚ ਭਾਸ਼ਣ ਦਿਤਾ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਟਰਾਂਸਜੈਂਡਰ ਸੀ।
ਮੈਕਬ੍ਰਾਈਡ 28 ਸਾਲਾ ਇਕ ਟਰਾਂਸਜੈਂਡਰ ਕਾਰਜਕਰਤਾ ਹੈ ਜਿਸ ਨੇ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਦੇ ਕੌਮੀ ਪ੍ਰੈਸ ਸਕੱਤਰ, ਦੇਸ਼ ਦੇ ਸਭ ਤੋਂ ਵੱਡੇ LGBTQ ਐਡਵੋਕੇਸੀ ਗਰੁੱਪ ਅਤੇ ਰਾਜਨੀਤਿਕ ਲੋਬਿੰਗ ਸੰਗਠਨ ਵਜੋਂ ਸੇਵਾ ਨਿਭਾਈ।

ਲੰਬੇ ਸਮੇਂ ਤੱਕ ਸੂਬਾ ਸੈਨੇਟਰ ਰਹੇ ਹੈਰਿਸ ਮਕਡਾਵੇਲ ਦੇ ਸੇਵਾਮੁਕਤ ਹੋਣ ਤੋਂ ਬਾਅਦ ਡੇਲਾਵੇਅਰ ਦੀ ਸੀਟ ਖਾਲੀ ਹੋ ਗਈ ,ਜਿਸ ਨੂੰ ਸਾਰਾਹ ਨੇ ਜਿਤਿਆ ਹੈ।

Related News

ਕੋਵਿਡ 19 ਦੇ ਸੰਪਰਕ ‘ਚ ਆਉਣ ਤੋਂ ਬਾਅਦ ਟਰਾਂਸਿਟ ਡਰਾਇਵਰ ਦੀ ਮੌਤ

Rajneet Kaur

ਕੈਲਗਰੀ ਜ਼ੋਨ ਨੇ ਇਸ ਹਫਤੇ ਕੋਵਿਡ 19 ਦੇ ਲੱਛਣਾਂ ਤੋਂ ਪੀੜਤ ਮਰੀਜ਼ਾਂ ਦੇ ਦਾਖਲਿਆਂ ਦੀ ਗਿਣਤੀ ਦਾ ਤੋੜਿਆ ਰਿਕਾਰਡ

Rajneet Kaur

ਓਨਟਾਰੀਓ ਦੀ ਵਿਧਾਨਸਭਾ ਦਾ ਫਾਲ ਸੈਸ਼ਨ ਅੱਜ ਹੋਵੇਗਾ ਸ਼ੁਰੂ

Rajneet Kaur

Leave a Comment