channel punjabi
International News USA

U.S. ELECTION RESULTS : ਪੱਛੜਣ ਤੋਂ ਬਾਅਦ ਟਰੰਪ ਨੇ ਕੀਤੀ ਵਾਪਸੀ, ਟੱਕਰ ਹੁਣ ਕਾਂਟੇ ਦੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ‘ਚ ਉਲਟਫੇਰ ਦਾ ਦੌਰ ਜਾਰੀ ਹੈ। ਇਕ ਵਾਰ ਬੂਰੀ ਤਰਾਂ ਪਛੜਨ ਤੋਂ ਬਾਅਦ ਡੋਨਾਲਡ ਟਰੰਪ ਨੇ ਮੁੜ ਤੋਂ ਵਾਪਸੀ ਕੀਤੀ ਹੈ। ਕਿਸੇ ਸਮੇਂ ਬਿਡੇਨ ਦੇ ਮੁਕਾਬਲੇ 80 ਤੋਂ ਵੱਧ ਸੀਟਾਂ ਤੇ ਪਿੱਛੇ ਚੱਲ ਰਹੇ ਡੋਨਾਲਡ ਟਰੰਪ ਹੁਣ ਮੁੜ ਤੋਂ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਜਿਵੇਂ-ਜਿਵੇਂ ਸੂਬਿਆਂ ਦੇ ਚੋਣ ਨਤੀਜੇ ਸਾਹਮਣੇ ਆ ਰਹੇ ਹਨ,ਟਰੰਪ ਅਤੇ ਬਿਡੇਨ ਵਿਚਾਲੇ ਫਾਸਲਾ ਘਟ ਰਿਹਾ ਹੈ।
ਮੌਜੂਦਾ ਸਮੇਂ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ 224 ਇਲੈਕਟੋਰਲ ਵੋਟ ਹਾਸਲ ਕਰ ਚੁੱਕੇ ਹਨ ਤਾਂ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ 213 ਵੋਟ ਹਾਸਿਲ ਕਰ ਚੁੱਕੇ ਹਨ।
ਹੁਣ ਤਕ ਅਮਰੀਕਾ ਦੇ 41 ਸੂਬਿਆਂ ਦੇ ਚੋਣ ਨਤੀਜੇ ਆ ਚੁੱਕੇ ਹਨ , 9 ਸੂਬਿਆਂ ਦੇ ਨਤੀਜੇ ਆਉਣੇ ਬਾਕੀ ਹਨ। ਟਰੰਪ ਪੈਨਸਿਲਵੇਨੀਆ ਤੇ ਜਾਰਜੀਆ ਵਿੱਚ ਅੱਗੇ ਚੱਲ ਰਹੇ ਹਨ।

ਟਰੰਪ ਨੇ ਟੈਕਸਾਸ, ਦੱਖਣੀ ਕੈਰੋਲੀਨਾ ਤੇ ਓਕਲਾਹੋਮਾ ਵਿੱਚ ਜਿੱਤ ਹਾਸਲ ਕਰ ਲਈ ਹੈ। ਹਾਲਾਂਕਿ, ਇਸ ਸਮੇਂ ਜੋ ਬਿਡੇਨ ਤੇ ਟਰੰਪ ਵਿਚਕਾਰ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਜੋ ਬਿਡੇਨ ਬਹੁਮਤ ਦੇ ਅੰਕੜੇ ਤੋਂ ਸਿਰਫ 43 ਵੋਟਾਂ ਪਿੱਛੇ ਨਜ਼ਰ ਆ ਰਹੇ ਹਨ।

ਉਧਰ, ਟਰੰਪ ਫਲੋਰੀਡਾ ਵਿੱਚ ਜਿੱਤ ਗਏ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਫਲੋਰੀਡਾ ਤੋਂ ਬਗੈਰ ਕੋਈ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਫ਼ਿਲਹਾਲ ਦੇਖਣਾ ਹੋਵੇਗਾ ਕਿ ਜੋਅ ਬਿਡੇਨ ਫਲੋਰੀਡਾ ਹਾਰਨ ਤੋਂ ਬਾਅਦ ਵੀ ਰਾਸ਼ਟਰਪਤੀ ਦੀ ਕੁਰਸੀ ਹਾਸਲ ਕਰ ਸਕਣਗੇ ਜਾਂ ਨਹੀਂ, ਜਾਂ ਇਸ ਵਾਰ ਬਿਡੇਨ ਅਮਰੀਕਾ ਦੀ ਸਿਆਸਤ ਵਿੱਚ ਨਵੀਂ ਇਬਾਰਤ ਲਿਖਣਗੇ।

Related News

ਬੀ.ਸੀ ‘ਚ ਰੁਜ਼ਗਾਰ ਦੀ ਸੰਖਿਆ 98.7 ਫੀਸਦ ‘ਤੇ ਆਈ ਵਾਪਸ, ਨੌਕਰੀਆਂ ‘ਚ ਹੋਇਆ ਵਾਧਾ: ਰਵੀ ਕਾਹਲੋਂ

Rajneet Kaur

ਸਰੀ ਦੇ ਪਲੈਟੀਨਮ ਫਿਟਨੈਸ ਕਲੱਬ ‘ਚ 42 ਲੋਕਾਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਕੋਵਿਡ 19 ਫੈਲਣ ਕਾਰਨ ਕੈਮਬ੍ਰਿਜ ਐਲੀਮੈਂਟਰੀ ਸਕੂਲ ਨੂੰ ਦੋ ਹਫਤਿਆਂ ਲਈ ਕੀਤਾ ਗਿਆ ਬੰਦ, ਮਾਂਪੇ ਹੋਏ ਖੁਸ਼

Rajneet Kaur

Leave a Comment