channel punjabi
Canada International News North America

ਟੋਰਾਂਟੋ ਪੁਲਿਸ ਨੇ ਬਿਨਾਂ ਮਾਸਕ ਦੇ ਹੈਲੋਵੀਨ ਪਾਰਟੀ ਕਰ ਰਹੇ 60 ਲੋਕਾਂ ਨੂੰ ਲਿਆ ਲੰਮੇ ਹੱਥੀਂ

ਟੋਰਾਂਟੋ ਪੁਲਿਸ ਨੇ ਬਿਨਾਂ ਮਾਸਕ ਦੇ ਹੈਲੋਵੀਨ ਪਾਰਟੀ ਕਰ ਰਹੇ 60 ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਸਕ ਵਿਰੋਧੀ ਲੋਕਾਂ ਨੇ ਜਾਣ-ਬੁੱਝ ਕੇ ਇਸ ਪਾਰਟੀ ਦਾ ਪ੍ਰਬੰਧ ਕੀਤਾ ਸੀ।

ਪੁਲਿਸ ਇਸ ਸਬੰਧੀ ਜਾਂਚ-ਪੜਤਾਲ ਕਰ ਰਹੀ ਹੈ। ਫਿਲਹਾਲ ਪੁਲਸ ਨੇ ਇਹ ਜਾਣਕਾਰੀ ਨਹੀਂ ਸਾਂਝੀ ਕੀਤੀ ਕਿ ਇਨ੍ਹਾਂ ਲੋਕਾਂ ‘ਤੇ ਕਿਹੜੇ-ਕਿਹੜੇ ਦੋਸ਼ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਸਤੰਬਰ ਵਿਚ ਸੂਬੇ ਨੇ ਆਊਟਡੋਰ ਲਈ 25 ਅਤੇ ਇਨਡੋਰ ਲਈ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 33 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਕਿ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ ਤੇ ਕੋਈ ਵੀ ਸਮਾਜਕ ਦੂਰੀ ਦੀ ਪਾਲਣਾ ਨਹੀਂ ਕਰ ਰਿਹਾ। ਇਨ੍ਹਾਂ ਵਿਚੋਂ ਕਈਆਂ ਨੂੰ ਭਾਰੀ ਜੁਰਮਾਨੇ ਵੀ ਠੋਕੇ ਗਏ।

ਮੇਅਰ ਜੌਹਨ ਟੋਰੀ ਨੇ ਆਸ ਪ੍ਰਗਟਾਈ ਕਿ ਲੋਕ ਹੁਣ ਆਪਣੇ-ਆਪ ਸੁਧਾਰ ਕਰਨਗੇ ਅਤੇ ਪਾਰਟੀਆਂ ਕਰਨ ਤੋਂ ਪਰਹੇਜ਼ ਕਰਨਗੇ। ਟੋਰਾਂਟੋ ਦੇ ਉੱਚ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਲੋਕ ਅੱਗੇ ਨਾਲੋਂ ਵੀ ਵੱਧ ਧਿਆਨ ਰੱਖਣ ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਵਧੇਰੇ ਖਤਰਨਾਕ ਸਿੱਧ ਹੋ ਸਕਦੀ ਹੈ। ਅਗਲੇ ਮਹੀਨੇ ਛੁੱਟੀਆਂ ਵੀ ਆਉਣ ਵਾਲੀਆਂ ਹਨ ਤੇ ਲੋਕਾਂ ਨੂੰ ਘਰਾਂ ਵਿਚ ਹੀ ਛੁੱਟੀਆਂ ਬਤੀਤ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਕੋਰੋਨਾ ਤੋਂ ਬਚਾਅ ਰਹੇ।

Related News

ਫ਼ਟਾਫਟ ਕ੍ਰਿਕਟ ਦੇ ਹਾਟ ਸੀਜ਼ਨ IPL-2020 ਦਾ ਹੋਇਆ ਆਗਾਜ਼ : ਮਾਹੀ ਦਾ ਜਲਵਾ ਬਰਕਰਾਰ

Vivek Sharma

BIG NEWS : ‘ਫਿੱਚ ਰੇਟਿੰਗਜ਼’ ਨੇ ਘਟਾਈ ਕੈਨੇਡਾ ਦੀ ਦਰਜਾਬੰਦੀ

Vivek Sharma

ਗੁਰਨਾਮ ਸਿੰਘ ਚੜੂਨੀ ਵੱਲੋਂ ਕੀਤੀ ਗਈ ਸਿਆਸੀ ਲੀਡਰਾਂ ਨਾਲ ਮੀਟਿੰਗ ਬਾਰੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ: ਡਾ.ਦਰਸ਼ਨ ਪਾਲ

Rajneet Kaur

Leave a Comment