channel punjabi
Canada International News North America

ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡਰਾਈਵਰ ਨੂੰ ਕੈਨੇਡਾ ਸਰਕਾਰ ਕਰ ਸਕਦੀ ਹੈ ਡਿਪੋਰਟ

ਟੋਰਾਂਟੋ- ਕੈਨੇਡਾ ਸਰਕਾਰ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਹੁਣ ਭਾਰਤ ਵਾਪਸ ਭੇਜ ਸਕਦੀ ਹੈ, ਜਿਸਨੇ ਅਪ੍ਰੈਲ 2018 ਵਿਚ ਲਾਲ ਬੱਤੀ ਪਾਰ ਕਰਕੇ ਇਕ ਭਿਆਨਕ ਦੁਰਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਸਬੰਧੀ ਸੁਣਵਾਈ ਹੋ ਰਹੀ ਹੈ। ਕੈਨੇਡਾ ਵਿਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ (31) ‘ਤੇ ਇਕ ਬੱਸ ਦੁਰਘਟਨਾ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ। ਇਸ ਦੁਰਘਟਨਾ ਵਿਚ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀ ਮੌਤ ਹੋ ਗਈ ਸੀ। ਇਸ ਨੂੰ ਕੈਨੇਡਾ ਦੇ ਖੇਡ ਇਤਿਹਾਸ ਵਿਚ ਸਭ ਤੋਂ ਬੁਰੀ ਘਟਨਾ ਮੰਨਿਆ ਜਾਂਦਾ ਹੈ। ਸਿੱਧੂ ਨੇ 6 ਅਪ੍ਰੈਲ, 2018 ਨੂੰ ਸਸਕੈਚਵਾਨ ਸੂਬੇ ਦੇ ਆਰਮਲੇ ਸ਼ਹਿਰ ਕੋਲ ਇਕ ਚੁਰਸਤੇ ‘ਤੇ ਹਾਕੀ ਖਿਡਾਰੀਆਂ ਨੂੰ ਲੈ ਜਾ ਰਹੀ ਇਕ ਬੱਸ ਵਿਚ ਆਪਣੇ ਸੈਮੀ-ਟਰੇਲਰ (ਟਰੱਕ) ਨਾਲ ਟੱਕਰ ਮਾਰ ਦਿੱਤੀ ਸੀ।

ਲਗਭਗ 100 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡਰਾਈਵਿੰਗ ਕਰਦੇ ਹੋਏ, ਸਿੱਧੂ ਨੇ ਲਾਲ ਬੱਤੀ ਦੇ ਸੰਕੇਤ ਨੂੰ ਧਿਆਨ ਵਿਚ ਨਹੀਂ ਰੱਖਿਆ, ਆਪਣੇ ਟਰੱਕ ਨੂੰ ਬੱਸ ਵਿਚ ਵਾੜ ਦਿੱਤਾ, ਜੋ ਪਹਿਲਾਂ ਤੋਂ ਹੀ ਚੌਰਾਹੇ ‘ਤੇ ਸੀ।

2013 ਵਿਚ ਪੰਜਾਬ ਤੋਂ ਕੈਨੇਡਾ ਆਏ ਸਿੱਧੂ ਨੂੰ 2019 ਵਿਚ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਸੀ। ਇਸ ਮੁੱਦੇ ‘ਤੇ ਪੰਜਾਬੀ ਚੈਨਲਾਂ ‘ਤੇ ਚਰਚਾ ਵੀ ਹੁੰਦੀ ਰਹੀ। ਹਾਲਾਂਕਿ, ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਕੋਲੋਂ ਗਲਤੀ ਨਾਲ ਅਜਿਹਾ ਹੋਇਆ ਸੀ ਪਰ ਕੁਝ ਉਸ ਦੇ ਵਿਰੋਧ ਵਿਚ ਹਨ।
ਸਬੰਧਤ ਅਧਿਕਾਰੀਆਂ ਵਲੋਂ ਡਿਪੋਰਟ ਦਾ ਫੈਸਲਾ ਅਪ੍ਰੈਲ 2021 ਤੱਕ ਆਉਣ ਦੀ ਸੰਭਾਵਨਾ ਹੈ।

Related News

ਭਾਰਤੀ ਭਾਈਚਾਰੇ ਵਲੋਂ ਬਿਡੇਨ ਅਤੇ ਟਰੰਪ ਨੂੰ ਇੱਕੋ ਜਿਹਾ ਸਮਰਥਨ !

Vivek Sharma

ਦੁਨੀਆ ਭਰ ਤੋਂ ਪਈਆਂ ਲਾਹਨਤਾਂ ਤੋਂ ਬਾਅਦ ਅਮਰੀਕਾ ਭਾਰਤ ਦੀ ਮਦਦ ਲਈ ਆੰਸ਼ਿਕ ਰੂਪ ‘ਚ ਹੋਇਆ ਰਾਜ਼ੀ !

Vivek Sharma

ਸਰੀ ‘ਚ 11 ਮਹੀਨੇ ਦੇ ਬੱਚੇ ਨੂੰ ਭਿਆਨਕ ਬਿਮਾਰੀ ਨੇ ਜਕੜਿਆ, ਲਗਭਗ 3 ਮਿਲੀਅਨ ਡਾਲਰ ਦਾ ਹੋਵੇਗਾ ਖਰਚਾ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

Rajneet Kaur

Leave a Comment