channel punjabi
Canada International News North America

BIG NEWS : ਹੁਣ ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਕੋਰੋਨਾ ਹੋਣ ਦੀ ਸੰਭਾਵਨਾ ! ਫ੍ਰੀਲੈਂਡ ਨੇ ਖ਼ੁਦ ਨੂੰ ਕੀਤਾ ਕੁਆਰੰਟੀਨ

ਓਟਾਵਾ : ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਖੁਦ ਨੂੰ ਅਲੱਗ-ਥਲੱਗ (ਕੁਆਰੰਟੀਨ) ਕਰ ਲਿਆ ਹੈ । ਉਹਨਾਂ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਦਰਅਸਲ ਇਹ ਸਭ ਕੁਝ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਉਸ ਸਮੇਂ ਕੀਤਾ, ਜਦੋਂ ਉਨ੍ਹਾਂ ਨੂੰ ਆਪਣੇ ਮੋਬਾਈਲ ਐਪ ‘ਤੇ ਕਿਸੇ ਕੋਰੋਨਾ ਪ੍ਰਭਾਵਿਤ ਦੇ ਸੰਪਰਕ ਵਿੱਚ ਆਉਣ ਬਾਰੇ ਚਿਤਾਵਨੀ ਸੂਚਨਾ ਮਿਲੀ । ਇਸ ਤੋਂ ਬਾਅਦ ਅਹਤਿਆਤ ਦੇ ਤੌਰ ‘ਤੇ ਫ੍ਰੀਲੈਂਡ ਨੇ ਖੁਦ ਨੂੰ ਅਲੱਗ-ਥਲੱਗ ਕਰ ਲਿਆ ।
ਡਿਪਟੀ ਪੀ.ਐਮ. ਫ੍ਰੀਲੈਂਡ ਨੇ ਆਪਣੇ ਟਵਿਟਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ।

ਫਿਲਹਾਲ ਉਹ ਆਪਣੇ ਕੋਰੋਨਾ ਟੈਸਟ ਦੀ ਜਾਂਚ ਰਿਪੋਰਟ ਦਾ ਇੰਤਜਾਰ ਕਰ ਰਹੇ ਹਨ । ਆਪਣੇ ਟਵੀਟ ਵਿੱਚ ਉਹਨਾਂ ਦੇਸ਼ ਦੇ ਸਮੂਹ ਸਿਹਤ ਸੰਭਾਲ ਪੇਸ਼ੇਵਰਾਂ ਦਾ ਸ਼ਾਨਦਾਰ ਸੇਵਾਵਾਂ ਦੇਣ ਲਈ ਧੰਨਵਾਦ ਵੀ ਕੀਤਾ ।

ਟੋਰਾਂਟੋ ਦੀ ਸੰਸਦ ਮੈਂਬਰ ਅਨੁਸਾਰ ਸ਼ਨੀਵਾਰ ਨੂੰ ਉਸ ਨੂੰ ਸਰਕਾਰ ਦੀ ਕੋਵਿਡ ਚੇਤਾਵਨੀ ਐਪ ਤੋਂ ਨੋਟੀਫਿਕੇਸ਼ਨ ਮਿਲਣ ਤੋਂ ਬਾਅਦ ਵਾਇਰਸ ਦੀ ਜਾਂਚ ਕੀਤੀ ਗਈ ਸੀ।

ਕੈਨੇਡਾ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਇਹ ਐਪ ਉਪਭੋਗਤਾਵਾਂ ਨੂੰ ਇਹ ਦੱਸਦੀ ਹੈ ਕਿ, ਕੀ ਉਹ ਜਾਂ ਹੋਰ ਸਾਥੀ 15 ਮਿੰਟ ਪਹਿਲਾਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਹਨ ਜਿਸ ਨੂੰ ਕੋਰੋਨਾ ਹੋਇਆ ਹੋਵੇ, ਜਾਂ ਅਜਿਹਾ ਹੋਣ ਦੀ ਸੰਭਾਵਨਾ ਹੋਵੇ,
ਜਿਨ੍ਹਾਂ ਨੇ ਸਿਸਟਮ ਦੁਆਰਾ ਨਿਦਾਨ ਦੀ ਰਿਪੋਰਟ ਕੀਤੀ।

ਕੈਨੇਡਾ ਸਰਕਾਰ ਦੀ ਇਸ ਐਪ ਦੀ ਵਰਤੋਂ ਬੀ.ਸੀ. ਨੂੰ ਛੱਡ ਕੇ ਸਾਰੇ ਪ੍ਰਾਂਤਾਂ ਵਿੱਚ ਨਿਦਾਨ ਦੀ ਰਿਪੋਰਟ ਕਰਨ ਲਈ ਕੀਤੀ ਜਾ ਸਕਦੀ ਹੈ। ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਇਸ ਐਪ ਨੂੰ ਕਰੀਬ ਪੰਜ ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਗਿਆ ਸੀ ਤਾਂ ਕਿ ਉਪਭੋਗਤਾਵਾਂ ਕੋਲ ਇਸ ਬਾਰੇ ਵੇਰਵੇ ਸਾਂਝੇ ਕਰਨ ਦਾ ਵਿਕਲਪ ਹੈ ਕਿ ਉਹ ਲੱਛਣ ਕਦੋਂ ਬਣ ਗਏ ਅਤੇ ਜਾਂਚ ਕਦੋਂ ਕੀਤੀ ਗਈ । ਮੋਬਾਈਲ ਐਪ ਦੀ ਸਟੀਕਤਾ ਬਾਰੇ ਉਨ੍ਹਾਂ ਕਿਹਾ ਕਿ ਇਸ ਲਈ ਐਪ ਨੂੰ ਸਮੇਂ ਸਮੇਂ ‘ਤੇ ਅਪਡੇਟ ਕੀਤਾ ਜਾ ਰਿਹਾ ਹੈ ।

ਦੱਸ ਦਈਏ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ, ਵਪਾਰ ਮੰਤਰੀ ਮੈਰੀ ਐਨਜੀ ਨੇ ਐਪ ਤੋਂ ਐਕਸਪੋਜਰ ਨੋਟੀਫਿਕੇਸ਼ਨ ਮਿਲਣ ਤੋਂ ਬਾਅਦ ਆਪਣੀ ਜਾਂਚ ਕਰਵਾਈ ਸੀ ਜਿਸ ਦੀ ਰਿਪੋਰਟ ਨਕਾਰਾਤਮਕ ਆਈ ਸੀ । ਕੰਜ਼ਰਵੇਟਿਵ ਲੀਡਰ ਏਰਿਨ ਓਟੂਲ ਅਤੇ ਬਲਾਕ ਕੁਆਬਕੋਸਾਈ ਲੀਡਰ ਯਵੇਸ-ਫ੍ਰਾਂਸੋਇਸ ਬਲੈਂਚੇਟ ਨੂੰ ਸਤੰਬਰ ਵਿੱਚ ਵਾਇਰਸ ਦੀ ਪਛਾਣ ਕੀਤੀ ਗਈ ਸੀ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਕੋਰੋਨਾ ਦੀ ਪਹਿਲੀ ਲਹਿਰ ਸਮੇਂ ਕੋਵਿਡ-19 ਦਾ ਸ਼ਿਕਾਰ ਹੋਈ ਸੀ। ਇਸ ਸਾਲ ਦੇ ਮਾਰਚ ਮਹੀਨੇ ਦੌਰਾਨ ਸੋਫ਼ੀ ਟਰੂਡੋ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ੁਦ ਨੂੰ ਅਲੱਗ-ਥਲੱਗ ਕਰ ਲਿਆ ਸੀ। ਉਸ ਸਮੇਂ PM TRUDEAU ਦੀ ਰਿਪੋਰਟ ਨੈਗੇਟਿਵ ਆਈ ਸੀ । ਕਰੀਬ 2 ਹਫ਼ਤੇ ਬਾਅਦ ਸੋਫ਼ੀ ਟਰੂਡੋ ਸਿਹਤਯਾਬ ਹੋਏ ਸਨ।

Related News

Farmer Protest: 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ, ਰਾਜਧਾਨੀ ਦਿੱਲੀ ‘ਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ: ਰਾਕੇਸ਼ ਟਿਕੈਤ

Rajneet Kaur

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

Rajneet Kaur

ਕੈਨੇਡਾ ਵਾਸੀਆਂ ਲਈ ਚੰਗੀ ਖਬਰ , ਆਖ਼ਰਕਾਰ ਘੱਟ ਹੋਈ ਕੋਰੋਨਾ ਦੀ ਰਫ਼ਤਾਰ !

Vivek Sharma

Leave a Comment