channel punjabi
Canada International News North America

ਅਮਰੀਕੀ ਨੌਜਵਾਨ ਕੋਰੋਨਾ ਮਰੀਜ਼ਾਂ ਨਾਲ ਕਰ ਰਹੇ ਹਨ ਪਾਰਟੀ,ਸਭ ਤੋਂ ਪਹਿਲਾਂ ਜਿਹੜਾ ਹੋਵੇਗਾ ਬਿਮਾਰ,ਉਸਨੂੰ ਮਿਲਣਗੇ ਪੈਸੇ

ਵਾਸ਼ਿੰਗਟਨ: ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹੁਣ ਤੱਕ ਬਹੁਤ ਸਾਰੇ ਲੋਕ ਆ ਚੁੱਕੇ ਹਨ। ਜਿੰਨ੍ਹਾਂ ‘ਚੋਂ ਕਈਆਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ, ਪਰ ਕਈਆਂ ਦੀ  ਇਸ ਦੌਰਾਨ ਮੌਤ ਹੋ ਗਈ ਹੈ, ਪਰ ਹੁਣ ਅਮਰੀਕਾ ਦੀ ਨੌਜਵਾਨ ਪੀੜ੍ਹੀ ਕੋਵਿਡ-19 ਦਾ ਡਰ ਕੇ ਸਾਹਮਣਾ ਨਹੀਂ  ਸਗੋਂ ਪਾਰਟੀ ਕਰਕੇ ਨੱਚ-ਟੱਪ ਕੇ ਕਰ ਰਹੀ ਹੈ।

ਅਮਰੀਕਾ ਵਿਚ ਕੁਝ ਨੌਜਵਾਨ ਕੋਰੋਨਾ ਮਰੀਜ਼ਾਂ ਨਾਲ ਪਾਰਟੀ ਕਰ ਰਹੇ ਹਨ। ਇਸ ਪਾਰਟੀ ਵਿੱਚ, ਇੱਕ ਬਾਜ਼ੀ ਲਗਾਈ ਜਾ ਰਹੀ ਹੈ ਕੀ ਇਸ ਪਾਰਟੀ ‘ਚ ਜਿਹੜਾ ਵੀ ਵਿਅਕਤੀ ਪਹਿਲਾਂ ਕੋਰੋਨਾ ਪੋਜ਼ਟਿਵ ਹੁੰਦਾ ਹੈ, ਬਾਕੀ ਪਾਰਟੀ ਦੇ ਮੈਂਬਰ ਉਸਨੂੰ ਪੈਸੇ ਦਿੰਦੇ ਹਨ। ਸਿਰਫ ਇੰਨਾ ਹੀ ਨਹੀਂ  ਕੋਰੋਨਾ ਦੇ ਮਰੀਜ਼ਾਂ ਤੋਂ ਅਜਿਹੀ ਪਾਰਟੀ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਬੇਨਤੀ ਵੀ ਕੀਤੀ ਜਾ ਰਹੀ ਹੈ।

ਪਹਿਲੀ ਵਾਰ ਇਹ ਗੱਲ ਸੁਣਨ ਵਿੱਚ ਅਜੀਬ ਅਤੇ ਡਰਾਵਨੀ ਲਗਦੀ ਹੈ,ਕਿਉਂਕਿ ਇਕ ਪਾਸੇ ਤਾਂ ਵਿਸ਼ਵ ਵਿਚ ਕੋਰੋਨਾ  ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਅਤੇ ਮੌਤ ਦਰ ਲਗਾਤਾਰ ਵੱਧ ਰਹੀ ਹੈ। ਅਜਿਹੀ ਸਥਿਤੀ ਵਿਚ ਕੋਈ ਵੀ ਅਜਿਹੀ ਲਾਪ੍ਰਵਾਹੀ ਕਿਵੇਂ ਕਰ ਸਕਦਾ ਹੈ? ਪਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਾਰਟੀਆਂ ਇਨ੍ਹਾਂ ਦਿਨਾਂ ‘ਚ ਅਮਰੀਕਾ ਦੇ ਅਲਬਾਮਾ ਵਿੱਚ ਹੋ ਰਹੀਆਂ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਟੂਸਕਲੂਸਾ ਸਿਟੀ ਕੌਂਸਲਰ ਸੋਨੀਆ ਮੈਕਕਿਨਸਟ੍ਰੀ ਨੇ ਇਸਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਸਨੂੰ ਪਹਿਲੀ ਵਾਰ ਅਜਿਹੀਆਂ ਖ਼ਬਰਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਸੋਚਿਆ ਕਿ ਇਹ ਸਿਰਫ ਇੱਕ ਅਫਵਾਹ ਹੈ । ਪਰ ਜਦੋਂ ਉਸ ਨੇ ਇਸ ਬਾਰੇ ਪਤਾ ਲਗਾਇਆ ਤਾਂ ਡਾਕਟਰ ਤੋਂ ਲੈ ਕੇ ਸਾਰੇ ਅਧਿਕਾਰੀਆਂ ਨੇ ਕਿਹਾ ਕਿ ਇਹ ਕੋਈ ਅਫਵਾਹ ਨਹੀਂ ਹੈ ਬਲਕਿ ਇਹ ਖਤਰਨਾਕ ਸੱਚ ਸ਼ਹਿਰ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਨੌਜਵਾਨ ਜਾਣਬੁੱਝ ਕੇ ਅਜਿਹੀ ਪਾਰਟੀ ਦਾ ਆਯੋਜਨ ਕਰ ਰਹੇ ਹਨ। ਇਹ ਖੁਲਾਸਾ ਉਦੋਂ ਹੋਇਆ ਜਦੋਂ ਇਕ ਵਿਅਕਤੀ ਪਾਰਟੀ ‘ਚ ਸ਼ਾਮਿਲ ਹੋਣ ਤੋਂ ਬਾਅਦ ਕੋਰੋਨਾ ਦੀ ਚਪੇਟ ਵਿੱਚ ਆਇਆ। ਉਸ ਨੂੰ ਇਸ ਪਾਰਟੀ ਲਈ ਪੈਸੇ ਵੀ ਮਿਲੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸ ਪਾਸ ਕਈ ਅਜਿਹੀਆਂ ਪਾਰਟੀਆਂ ਦਾ ਪਤਾ ਲਗਾਇਆ ਗਿਆ ਹੈ, ਪਰ ਇਹ ਗਿਣਤੀ ਹੋਰ ਵੀ ਵੱਡੀ ਹੋ ਸਕਦੀ ਹੈ।

ਦੱਸ ਦਈਏ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਨਾਲ 28 ਲੱਖ ਤੋਂ ਵੱਧ ਲੋਕ ਪ੍ਰਭਵਿਤ ਹੋਏ ਹਨ ਅਤੇ 1 ਲੱਖ 31 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਆਪਣੀ ਜਾਨ ਗੁਆ ਚੁੱਕੇ ਹਨ।

Related News

ਓਂਟਾਰੀਓ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੋਈ ਧੀਮੀ, ਮਾਰਚ ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਕੇਸਾਂ ਦੀ ਪੁਸ਼ਟੀ

team punjabi

New Rules : ਅਮਰੀਕੀ ਫੌਜ ਵਿੱੱਚ ਮਹਿਲਾਵਾਂ ਨੂੰ ਲੰਬੇ ਬਾਲ ਰੱਖਣ, ਲਿਪਸਟਿਕ ਲਗਾਉਣ ਦੀ ਮਿਲੀ ਇਜਾਜ਼ਤ !

Vivek Sharma

HAPPY NEW YEAR 2021: ਭਾਰਤ ਵਿਚ ਨਵੇਂ ਸਾਲ 2021 ਦੀ ਹੋਈ ਸ਼ੁਰੂਆਤ

Vivek Sharma

Leave a Comment