channel punjabi
Canada News North America

ਨਵੰਬਰ ਮਹੀਨੇ ‘ਚ ਪੇਸ਼ ਕਰੇਗਾ ਉਂਟਾਰੀਓ ਆਪਣਾ ਬਜਟ, ਕੋਰੋਨਾ ਕਾਰਨ ਬਜਟ ਪੇਸ਼ ਕਰਨ ‘ਚ 8 ਮਹੀਨੇ ਦੀ ਹੋਈ ਦੇਰੀ

ਟੋਰਾਂਟੋ : ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਓਂਟਾਰੀਓ ਅਗਲੇ ਮਹੀਨੇ ਭਾਵ ਨਵੰਬਰ ਦੀ 5 ਤਰੀਕ ਨੂੰ ਆਪਣਾ ਇਸ ਵਾਰ ਦਾ ਬਜਟ ਪੇਸ਼ ਕਰੇਗਾ। ਵਿੱਤ ਮੰਤਰੀ ਰੋਡ ਫਿਲਿਪਸ ਅਨੁਸਾਰ ਵਿੱਤੀ ਵਰ੍ਹੇ 2020-21 ਲਈ ਬਜਟ ਕਰੀਬ 1 ਹਫ਼ਤੇ ਬਾਅਦ ਪੇਸ਼ ਕੀਤਾ ਜਾਵੇਗਾ ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦੇ ਬਜਟ ਵਿੱਚ ਹਰ ਵਰਗ ਨੂੰ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ, ਕੋਰੋਨਾ ਸੰਕਟ ਅਤੇ ਲੀਹ ਤੋਂ ਉਤਰੀ ਅਰਥ-ਵਿਵਸਥਾ ਨੂੰ ਮੁੜ ਤੋਂ ਪਹਿਲਾਂ ਵਾਂਗ ਚੁਸਤ-ਦਰੁਸਤ ਕਰਨ ਲਈ ਕਈ ਨਵੀਆਂ ਯੋਜਨਾਵਾਂ ਵੀ ਪੇਸ਼ ਕੀਤੀਆਂ ਜਾ ਸਕਦੀਆਂ ਹਨ।
ਕੋਰੋਨਾ ਕਾਲ ‘ਚ ਪੇਸ਼ ਹੋਣ ਜਾ ਰਹੇ ਬਜਟ ਵਿਚ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ, ਪਰਿਵਾਰਾਂ ਅਤੇ ਕਾਮਿਆਂ ਤੇ ਕਾਰੋਬਾਰਾਂ ਦੀ ਸਹਾਇਤਾ ‘ਤੇ ਕੇਂਦਰਿਤ ਹੋ ਸਕਦਾ ਹੈ।

ਓਂਟਾਰੀਓ ਸਾਧਾਰਣ ਤੌਰ ‘ਤੇ ਮਾਰਚ ‘ਚ ਆਪਣਾ ਬਜਟ ਪੇਸ਼ ਕਰਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਸ ‘ਚ ਦੇਰੀ ਹੋਈ ਹੈ। ਸੂਬੇ ‘ਚ ਕੋਵਿਡ ਦੇ ਮਾਮਲੇ ਦੁਬਾਰਾ ਵਧੇ ਹਨ, ਜਿਸ ਕਾਰਨ ਕਈ ਜਗ੍ਹਾ ਪਾਬੰਦੀਆਂ ਮੁੜ ਤੋਂ ਲਾਗੂ ਕੀਤੀਆਂ ਗਈਆਂ ਹਨ।

ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਪਹਿਲਾਂ ਹੀ 30 ਬਿਲੀਅਨ ਡਾਲਰ ਦੀ ਸਹਾਇਤਾ ਮੁਹੱਈਆ ਕਰਾ ਚੁੱਕੀ ਹੈ। ਸਰਕਾਰ ਮੁਤਾਬਕ, ਮੌਜੂਦਾ ਵਿੱਤੀ ਵਰ੍ਹੇ ‘ਚ ਉਸ ਦਾ ਵਿੱਤੀ ਘਾਟਾ ਰਿਕਾਰਡ 38.5 ਬਿਲੀਅਨ ਡਾਲਰ ਰਹਿ ਸਕਦਾ ਹੈ। ਬਜਟ ਦੌਰਾਨ ਸੂਬਾ ਸਰਕਾਰ ਓਂਟਾਰੀਓ ਦੀ ਆਰਥਿਕ ਸਥਿਤੀ ਬਾਰੇ ਅੰਦਾਜ਼ਾ ਪ੍ਰਗਟ ਕਰੇਗੀ।

ਇਸ ਮਹੀਨੇ ਦੇ ਸ਼ੁਰੂ ‘ਚ ਸੂਬੇ ਨੇ ਕਿਹਾ ਸੀ ਕਿ ਦੂਜੀ ਤਿਮਾਹੀ ‘ਚ ਜੀ.ਡੀ.ਪੀ. ‘ਚ 12.3 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਗੌਰਤਲਬ ਹੈ ਕਿ ਓਂਟਾਰੀਓ ‘ਚ ਕੋਰੋਨਾ ਮਹਾਮਾਰੀ ਦੇ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ। ਸੂਬੇ ‘ਚ ਹੁਣ ਤੱਕ 3,103 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।

Related News

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

Rajneet Kaur

ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ‘ਚ ਆਉਣ ‘ਤੇ ਲਗਾਈ ਗਈ ਪਾਬੰਦੀ ਦੀ ਮਿਆਦ 31 ਅਕਤੂਬਰ ਤੱਕ ਵਧੀ

Rajneet Kaur

ਟੋਰਾਂਟੋ ਪੁਲਿਸ ਸਰਵਿਸ ਅਕਤੂਬਰ ਤੱਕ ਅਧਿਕਾਰੀਆਂ ਨੂੰ ਹਜ਼ਾਰਾਂ body-worn ਕੈਮਰੇ ਕਰੇਗੀ ਜਾਰੀ

Rajneet Kaur

Leave a Comment