channel punjabi
Canada International News North America Uncategorized

ਟੋਰਾਂਟੋ ‘ਚ ਸੋਮਵਾਰ ਨੂੰ ਦੋ ਜ਼ਿਮਨੀ ਚੋਣਾਂ ਲਈ ਹੋਵੇਗੀ ਵੋਟਿੰਗ

ਟੋਰਾਂਟੋ ‘ਚ ਦੋ ਜ਼ਿਮਨੀ ਚੋਣਾ ਦਾ ਫੈਸਲਾ ਸੋਮਵਾਰ ਨੂੰ ਹੋਵੇਗਾ।

ਅਗਸਤ ਵਿਚ ਵਿੱਤ ਮੰਤਰੀ ਅਤੇ ਸੰਸਦ ਮੈਂਬਰ ਬਿਲ ਮੋਰਨਿਉ ਦੇ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਕੀਤੀ ਸੀਟ ਨੂੰ ਭਰਨ ਲਈ ਨੌਂ ਉਮੀਦਵਾਰ ਟੋਰਾਂਟੋ-ਸੈਂਟਰ ਦੀ ਰਾਈਡਿੰਗ ਵਿਚ ਸ਼ਾਮਲ ਹੋ ਰਹੇ ਹਨ।

ਨਵੀਂ ਚੁਣੀ ਗਈ ਗ੍ਰੀਨ ਪੈਰੀ ਨੇਤਾ ਅੰਨਾਮੀ ਪਾਲ, ਸਾਬਕਾ ਪ੍ਰਸਾਰਕ ਮਾਰਸੀ ਆਈਨ, ਜੋ ਮੌਜੂਦਾ ਲਿਬਰਲਾਂ ਲਈ ਚੋਣ ਲੜ ਰਹੇ ਹਨ, ਕੰਨਜ਼ਰਵੇਟਿਵਜ਼ ਵਲੋਂ ਬੈਂਜਾਮਿਨ ਗੌਰੀ ਸ਼ਰਮਾ, ਐਨਡੀਪੀ ਵਲੋਂ ਬ੍ਰਾਇਨ ਚਾਂਗ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਵਲੋਂ ਬਲਜੀਤ ਬਾਵਾ ਮਹੱਤਵਪੂਰਨ ਉਮੀਦਵਾਰਾਂ ਵਿੱਚ ਸ਼ਾਮਲ ਹਨ।

ਗ੍ਰੀਨ ਪਾਰਟੀ ਦੀ ਨਾਮਜ਼ਦਗੀ ਜਿੱਤਣ ਤੋਂ ਥੋੜ੍ਹੀ ਦੇਰ ਬਾਅਦ, ਪੌਲ ਨੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਚੋਣਾਂ ਮੁਅੱਤਲ ਕਰਨ ਦੀ ਮੰਗ ਕੀਤੀ ਸੀ।

ਯੌਰਕ-ਸੈਂਟਰ ਵਿਚ, ਮਾਈਕਲ ਲੇਵਿਟ ਦੀ ਜਗ੍ਹਾ ਲੈਣ ਲਈ ਛੇ ਉਮੀਦਵਾਰ ਚੋਣ ਲੜ ਰਹੇ ਹਨ, ਜਿਸ ਵਿਚ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਨੇਤਾ ਮੈਕਸਿਮ ਬਰਨੀਅਰ ਸ਼ਾਮਲ ਹਨ। ਯੇਆਰਾ ਸਾਕਸ ਲਿਬਰਲ ਨਾਮਜ਼ਦ ਹਨ ਜਦੋਂ ਕਿ ਜੂਲੀਅਸ ਤਿਆਗਸਨ ਕੰਜ਼ਰਵੇਟਿਵ ਲਈ ਚੋਣ ਲੜ ਰਹੇ ਹਨ। ਐਨਡੀਪੀ ਵਲੋਂ ਐਂਡਰਿਆ ਵੈਸਕਿਜ਼ ਜਿਮਨੇਜ਼ ਅਤੇ ਸਾਸ਼ਾ ਜ਼ਾਵੇਰੇਲਾ ਗਰੀਨ ਪਾਰਟੀ ਦੀ ਉਮੀਦਵਾਰ ਹਨ।

ਪੋਲ ਸਵੇਰੇ 8:30 ਵਜੇ ਸ਼ੁਰੂ ਹੋ ਕੇ ਰਾਤ 8:30 ਵਜੇ ਬੰਦ ਹੋ ਜਾਣਗੀਆਂ।

ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ, ਇਲੈਕਸ਼ਨਜ਼ ਕੈਨੇਡਾ ਨੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਸਮੇਂ ਸੁਰੱਖਿਅਤ ਮਹਿਸੂਸ ਕਰਨ ਲਈ ਕਈ ਸੁਰੱਖਿਆ ਉਪਾਅ ਲਾਗੂ ਕੀਤੇ ਹਨ। ਪੋਲਿੰਗ ਸਟੇਸ਼ਨ ‘ਤੇ ਮਾਸਕ ਲਾਜ਼ਮੀ ਹਨ, ਹੈਂਡ ਸੈਨੀਟਾਈਜ਼ਰ ਉਪਲਬਧ ਹਨ ਅਤੇ ਵੋਟਿੰਗ ਸਮੇਂ ਸਮਾਜਕ ਦੂਰੀਆਂ ਲਾਗੂ ਕੀਤੀਆਂ ਜਾਣਗੀਆਂ।

Related News

BIG NEWS : ਮਾਸਕ ਨਹੀਂ ਪਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ! ਬਸ 3 ਲੱਖ 15 ਹਜ਼ਾਰ ਰੁਪਏ ਦੀ ਰਕਮ ਜੇਬ ‘ਚ ਜ਼ੂਰਰ ਰੱਖ ਲੈਣਾ !

Vivek Sharma

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਫੈਡਰਲ ਸਰਕਾਰ ‘ਤੇ ਲਗਾਇਆ ਦੋਸ਼,ਹਵਾਈ ਅੱਡਿਆਂ ‘ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ”

Rajneet Kaur

ਪੰਜਾਬੀ ਨੌਜਵਾਨ ਨੂੰ ਤੈਸ਼ ‘ਚ ਆਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Vivek Sharma

Leave a Comment