channel punjabi
Canada International News North America

ਬਰੈਂਪਟਨ: ਹਸਪਤਾਲ ਦੇ ਗੁਰੂ ਨਾਨਕ ਐਮਰਜੈਂਸੀ ਵਿਭਾਗ ਨੂੰ ਮਿਲੇਗਾ ਨਵਾਂ ਤੇ ਵੱਡਾ ਸਾਈਨ, ਸਾਈਨ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਵਾਜਬ ਦੂਰੀ ਤੋਂ ਵੀ ਦੇਖਿਆ ਜਾ ਸਕੇਗਾ

ਬਰੈਂਪਟਨ `ਚ ਹਸਪਤਾਲ ਦੇ ਗੁਰੂ ਨਾਨਕ ਐਮਰਜੈਂਸੀ ਵਿਭਾਗ ਨੂੰ ਇਕ ਨਵਾਂ ਤੇ ਵੱਡਾ ਸਾਈਨ ਮਿਲ ਰਿਹਾ ਹੈ। ਨਵੇਂ ਸਾਈਨ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਵਾਜਬ ਦੂਰੀ ਤੋਂ ਦੇਖਿਆ ਜਾ ਸਕੇਗਾ।

ਵਿਲੀਅਮ ਓਸਲਰ ਹੈਲਥ ਸਿਸਟਮ ਦੇ ਮੁਖੀ ਡਾ. ਨਵੀਦ ਮੁਹੰਮਦ ਨੇ ਕੱਲ ਦੱਸਿਆ ਕਿ ਨਵਾਂ ਸਾਈਨ ਯੋਜਨਾਬੰਦੀ, ਡਰਾਇੰਗ ਅਤੇ ਇੰਜੀਨੀਅਰਿੰਗ ਦੇ ਪੜਾਅ ਵਿੱਚੋਂ ਲੰਘ ਚੁੱਕਾ ਹੈ। ਹੁਣ ਇਸ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਕੋਈ ਰੁਕਾਵਟ ਨਾ ਹੋਈ ਤਾਂ ਸਾਈਨ ਅਗਲੇ ਹਫਿਤਆਂ `ਚ ਤਿਆਰ ਹੋ ਜਾਵੇਗਾ। ਅਗਲੇ ਮਹੀਨੇ ਗੁਰੂ ਸਾਹਿਬ ਜੀ ਦੇ ਗੁਰਪੁਰਬ ਤੋਂ ਪਹਿਲਾਂ ਉਸ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਹੈ। ਬਰੈਂਪਟਨ ਦੇ ਇੱਕ ਗੁਰਸਿੱਖ ਕਾਰੋਬਾਰੀ ਨੇ ਸਾਈਨ ਦੀ ਸਾਰੀ ਲਾਗਤ ($16000) ਦੇਣ ਦੀ ਜਿੰਮੇਵਾਰੀ ਲਈ ਹੋਈ ਹੈ।

ਹਸਪਤਾਲ ਵਲੋਂ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਜੀ ਦੇ ਨਾਮ ਵਾਲੇ ਸਾਈਨ ਨੇੜੇ ਸਿਗਰਟਨੋਸ਼ੀ ਨਹੀਂ ਹੋਣ ਦਿੱਤੀ ਜਾਵੇਗੀ।

Related News

ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ 15 ਅਗਸਤ ਤੋਂ ਹੋਣਗੀਆਂ ਸ਼ੁਰੂ

Rajneet Kaur

ਇੱਕ ਹੋਰ ਪੰਜਾਬੀ ਨੇ ਵਧਾਇਆ ਦੇਸ਼ ਦਾ ਮਾਣ, ਸ਼ਿਵਇੰਦਰਜੀਤ ਸਿੰਘ ਯੋਰਬਾ ਲਿੰਡਾ ਸ਼ਹਿਰ ਦੇ ਪਲੈਨਿੰਗ ਕਮਿਸ਼ਨਰ ਬਣੇ

Vivek Sharma

ਕੋਵਿਡ 19 ਮਹਾਂਮਾਰੀ ਨੇ ਭਾਰਤ ‘ਚ ਮਚਾਈ ਤਬਾਹੀ, ਕੈਨੇਡਾ ਨੇ ਸੰਕਟ ਨੂੰ ਦੂਰ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਦੀ ਕੀਤੀ ਪੇਸ਼ਕਸ਼

Rajneet Kaur

Leave a Comment