channel punjabi
Canada News North America

ਮਾਂਟਰੀਅਲ ਦੇ ਕੈਸੀਨੋ ‘ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ, ਇੱਕੋ ਸਮੇਂ ਕੈਸੀਨੋ ‘ਚ ਇਕੱਠੇ ਹੋਏ 250 ਤੋਂ ਵੱਧ ਲੋਕ

ਮਾਂਟਰੀਅਲ : ਸਿਹਤ ਵਿਭਾਗ ਦੀ ਵਾਰ-ਵਾਰ ਬੇਨਤੀ ਤੋਂ ਬਾਅਦ ਵੀ ਇੰਝ ਜਾਪਦਾ ਹੈ ਕਿ ਕੁਝ ਲੋਕ ਕੋਰੋਨਾ ਵਾਰਿਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ । ਅਜਿਹੇ ਲੋਕ ਨਾ ਆਪਣੀ ਜਾਨ ਦੀ ਪ੍ਰਵਾਹ ਕਰ ਰਹੇ ਹਨ ਨਾ ਹੀ ਹੋਰਨਾਂ ਦੀ। ਵਾਇਰਸ ਫੈਲਣ ਕਾਰਨ ਕੈਨੇਡੀਅਨ ਲੋਕਾਂ ਨੂੰ ਥੈਂਕਸਗਿਵਿੰਗ ਵੀਕਐਂਡ ‘ਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਸੀ। ਕਿਊਬਿਕ ਸੂਬੇ ਵਿਚ ਵੀ ਅਨੇਕਾਂ ਵਾਰ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਸਨ। ਇਸ ਦੇ ਬਾਵਜੂਦ ਕਈ ਲੋਕ ਬਿੰਗੋ ਹਾਲ ਵਿਚ ਕੈਸੀਨੋ ਖੇਡਣ ਲਈ ਇਕੱਠੇ ਹੋਏ। ਜਾਣਕਾਰੀ ਮੁਤਾਬਕ ਇੱਥੇ ਕੈਸੀਨੋ ਵਿਚ ਜਿੱਤਣ ਵਾਲੇ ਲਈ ਇਕ ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਸੀ ਤੇ ਘੱਟ ਤੋਂ ਘੱਟ 250 ਲੋਕ ਇੱਥੇ ਮੌਜੂਦ ਸਨ।

ਇਸ ਸਬੰਧੀ ਮਿਲੀ ਵੀਡੀਓ ਅਤੇ ਤਸਵੀਰਾਂ ਵਿਚ ਸਪੱਸ਼ਟ ਪਤਾ ਲੱਗਾ ਹੈ ਕਿ ਸੈਂਟ ਜੀਨ ਸੁਰ ਰਿਚਲੀ ਦੇ ਬਿੰਗੋ ਹਾਲ ਵਿਚ 250 ਲੋਕ ਸ਼ੁੱਕਰਵਾਰ ਨੂੰ ਇਕੱਠੇ ਹੋਏ ਸਨ।

ਹਾਲਾਂਕਿ ਇਸ ਕੈਸੀਨੋ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 500 ਲੋਕਾਂ ਨੂੰ ਬਿਠਾਉਣ ਦਾ ਪ੍ਰਬੰਧ ਹੈ ਪਰ ਇੱਥੇ 250 ਲੋਕ ਬੈਠੇ ਅਤੇ ਮੇਜ਼ ਵੀ ਵੱਡੇ ਹੋਣ ਕਾਰਨ ਹਰ ਵਿਅਕਤੀ ਇਕ ਦੂਜੇ ਕੋਲੋਂ 2 ਮੀਟਰ ਦੀ ਦੂਰੀ ‘ਤੇ ਸੀ।

ਇਸ ਦੇ ਨਾਲ ਹੀ ਉਨ੍ਹਾਂ ਤਰਕ ਦਿੱਤਾ ਕਿ ਇਸ ਖੇਡ ਵਿਚ ਨਾ ਤਾਂ ਕੋਈ ਇਕ-ਦੂਜੇ ਨਾਲ ਗੱਲਾਂ ਕਰਦਾ ਹੈ, ਨਾ ਉੱਠ ਕੇ ਘੁੰਮਦਾ ਹੈ ਤੇ ਨਾ ਹੀ ਕਿਸੇ ਨਾਲ ਕੋਈ ਚੀਜ਼ ਸਾਂਝੀ ਕਰਦਾ ਹੈ, ਅਜਿਹੇ ਵਿਚ ਇਸ ਸੁਸਤੀ ਭਰੀ ਖੇਡ ਨਾਲ ਕਿਸੇ ਨੂੰ ਕਿਸੇ ਦੇ ਕੋਲ ਜਾਣ ਦਾ ਵੀ ਸਮਾਂ ਨਹੀਂ ਮਿਲਦਾ ਅਤੇ ਸਮਾਜਕ ਦੂਰੀ ਵੀ ਬਣੀ ਰਹਿੰਦੀ ਹੈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਗਲਤ ਹੈ ਕਿਉਂਕਿ ਇਸ ਵਿਚ ਵਧੇਰੇ ਵੱਡੀ ਉਮਰ ਦੇ ਲੋਕ ਇਕੱਠੇ ਹੋਏ ਸਨ।

ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਫ੍ਰਾਂਸਿਸ ਲੈਗੇਟ ਪਹਿਲਾਂ ਹੀ ਸਖ਼ਤਾਈ ਨਾਲ ਕਹਿ ਚੁੱਕੇ ਹਨ ਕਿ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਤੋੜਨ ਵਾਲਿਆਂ ਨੂੰ ਮੁਆਫੂ ਨਹੀਂ ਕੀਤਾ ਜਾਵੇਗਾ।

Related News

ਮਿਸੀਸਾਗਾ ਦੇ ਲੌਂਗੋਜ਼ ਸਟੋਰ ਦੇ ਤਿੰਨ ਕਰਮਚਾਰੀ ਕੋਰੋਨਾ ਪਾਜ਼ੀਟਿਵ

Rajneet Kaur

ਅਮਰੀਕਾ ਅਤੇ ਕੈਨੇਡਾ ‘ਚ 14 ਮਾਰਚ ਨੂੰ ਘੜੀਆਂ ਦੀਆਂ ਸੂਈਆਂ ਕਰਨੀਆਂ ਪੈਣਗੀਆਂ ਇਕ ਘੰਟਾ ਅੱਗੇ , ਸਮੇਂ ‘ਚ ਹੋਵੇਗੀ ਤਬਦੀਲੀ

Rajneet Kaur

ਡੈਮ ਤੋਂ ਅਚਾਨਕ ਛੱਡੇ ਪਾਣੀ ਕਾਰਨ ਦੋ ਵਿਅਕਤੀਆਂ ਦੀ ਮੌਤ, ਲੋਕਾਂ ਨੇ ਚੇਤਾਵਨੀ ਪ੍ਰਣਾਲੀ ਸਥਾਪਤ ਕਰਨ ਦੀ ਕੀਤੀ ਮੰਗ

Vivek Sharma

Leave a Comment